Home / ਜਰਮਨ ਅਤੇ ਯੂਰਪ / ਸਿਖਲਾਈ ਪ੍ਰਾਪਤ ਕਰ ਰਹੇ 24 ਦੇਸ਼ਾਂ ਦੇ ਅਧਿਕਾਰੀਆਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਸਿਖਲਾਈ ਪ੍ਰਾਪਤ ਕਰ ਰਹੇ 24 ਦੇਸ਼ਾਂ ਦੇ ਅਧਿਕਾਰੀਆਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ: ਨੈਸ਼ਨਲ ਇੰਸਟੀਚਿਊਟ ਆਫ਼ ਲੇਬਰ ਇਕਨਾਮਿਕਸ ਰਿਸਰਚ ਐਂਡ ਡਿਵੈਲਪਮੈਂਟ ਦਿੱਲੀ  (ਭਾਰਤ ਸਰਕਾਰ ਦਾ ਨੀਤੀ ਆਯੋਗ ਬਾਰੇ ਇੰਸਟੀਚਿਊਟ) ਤੋਂ ਸਿਖਲਾਈ ਪ੍ਰਾਪਤ ਕਰ ਰਹੇ 24  ਵਿਕਾਸਸ਼ੀਲ ਦੇਸ਼ਾਂ ਦੇ 28 ਸਿਵਲ ਸਰਵਿਸਿਜ਼ ਅਧਿਕਾਰੀਆਂ ਨੇ ਅੱਜ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰੇ ਦਾ ਪ੍ਰਬੰਧ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ  ਐਡਮਨਿਸਟਰੇਸ਼ਨ (ਮੈਗਸੀਪਾ ਪੰਜਾਬ) ਵੱਲੋਂ ਕੀਤਾ ਗਿਆ ਸੀ।

ਵੱਖ-ਵੱਖ ਮੁਲਕਾਂ ਤੋਂ ਆਏ ਸਿਖਲਾਈ ਪ੍ਰਾਪਤ ਅਧਿਕਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ

ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਅਧਿਕਾਰੀਆਂ ਨੂੰ ਧਾਰਮਿਕ ਕਿਤਾਬਾਂ ਦੇ ਸੈੱਟ ਭੇਟ ਕੀਤੇ। ਅਧਿਕਾਰੀਆਂ ਨੇ ਲੰਗਰ ਘਰ ਵਿੱਚ ਲੰਗਰ ਵੀ ਛਕਿਆ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ।
ਇਸ ਮੌਕੇ ਵਫ਼ਦ ਨਾਲ ਜੀਐੱਮ (ਪ੍ਰਬੰਧ) ਐੱਸਪੀ ਜੋਸ਼ੀ, ਜਰਨੈਲ ਸਿੰਘ, ਸੀਨੀਅਰ ਸਲਾਹਕਾਰ ਤੇ ਮੈਗਸੀਪਾ ਦੇ ਕੋਰਸ ਡਾਇਰੈਕਟਰ ਡਾ. ਪੀਵੀ ਰਾਓ ਵੀ ਹਾਜ਼ਰ ਸਨ। ਵਫ਼ਦ ਵਿੱਚ ਅਫਗਾਨਿਸਤਾਨ, ਭੂਟਾਨ, ਬੋਟਸਵਾਨਾ, ਫਿਜੀ, ਗ੍ਰੇਨਾਡਾ, ਇਰਾਨ, ਕੀਨੀਆ, ਲਾਇਬੇਰੀਆ, ਮਾਲਦੀਵ, ਮਲਾਵੀ, ਯੁਗਾਂਡਾ, ਉਰੂਗਵੇ, ਉਜ਼ਬੇਕਿਸਤਾਨ, ਜ਼ਾਂਬੀਆ, ਮਾਰੀਸ਼ਸ, ਸ੍ਰੀਲੰਕਾ, ਤਨਜ਼ਾਨੀਆ, ਤਾਜਿਕਸਤਾਨ ਅਤੇ ਇਥੋਪੀਆ ਨਾਲ ਸਬੰਧਤ ਅਧਿਕਾਰੀ ਸ਼ਾਮਲ ਸਨ।

ਟਿੱਪਣੀ ਕਰੋ:

About webmaster

Scroll To Top