Home / ਚੋਣਵੀ ਖਬਰ/ਲੇਖ / ਭਾਜਪਾ ਤੇ ਆਰਐਸਐਸ ‘ਹਿੰਦੂ ਅਤਿਵਾਦੀ’: ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ

ਭਾਜਪਾ ਤੇ ਆਰਐਸਐਸ ‘ਹਿੰਦੂ ਅਤਿਵਾਦੀ’: ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ

ਬੰਗਲੌਰ/ਨਵੀਂ ਦਿੱਲੀ: ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਨੇ ਭਾਜਪਾ ਤੇ ਆਰਐਸਐੈਸ ਉੱਤੇ ਹੱਲਾ ਬੋਲਣ ਦੇ ਆਪਣੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਅੱਜ ਇਨ੍ਹਾਂ ਨੂੰ ‘ਹਿੰਦੂ ਅਤਿਵਾਦੀ’ ਕਹਿ ਕੇ ਪੁਕਾਰਿਆ। ਮੁੱਖ ਮੰਤਰੀ ਨੇ ਬੀਤੇ ਦਿਨ ਭਾਜਪਾ ਤੇ ਉਸ ਦੀ ਸਰਪ੍ਰਸਤ ਆਰਐਸਐਸ ਨੂੰ ‘ਦਹਿਸ਼ਤਗਰਦ’ ਦੱਸਿਆ ਸੀ।

ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ

 ਉਧਰ ਭਾਜਪਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਕਾਂਗਰਸ ਹੈ ਜਿਸ ਨੇ ਹਮੇਸ਼ਾਂ ਵੱਖਵਾਦੀਆਂ ਦਾ ਪੱਖ ਪੂਰਿਆ ਹੈ। ਭਾਜਪਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਵਿੱਚ ਹਿੰਮਤ ਹੈ ਤਾਂ ਉਹ ਭਾਜਪਾ ਤੇ ਆਰਐਸਐਸ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਵਿਖਾਏ। ਇਸ ਦੌਰਾਨ ਕਾਂਗਰਸ ਨੇ ਸਿਧਾਰਮੱਈਆ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਰਾਜ ਦੇ ਮੁੱਖ ਮੰਤਰੀ ਹਨ ਤੇ ਬਿਨਾਂ ਕਿਸੇ ਪੱਕੀ ਜਾਣਕਾਰੀ ਦੇ ਅਜਿਹੀਆਂ ਟਿੱਪਣੀਆਂ ਨਹੀਂ ਕਰ ਸਕਦੇ।

 
ਬੀਤੇ ਦਿਨ ਕੀਤੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਸਿਧਾਰਮੱਈਆ ਨੇ ਕਿਹਾ, ‘ਮੈਂ ਹਿੰਦੂ ਅਤਿਵਾਦੀ ਕਿਹਾ ਸੀ।’ ਮਗਰੋਂ ਮੈਸੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਮੈਂ ਕਿਹਾ ਸੀ ਕਿ ਉਹ ਹਿੰਦੂ ਅਤਿਵਾਦੀ ਹਨ। ਮੈਂ ਵੀ ਇਕ ਹਿੰਦੂ ਹਾਂ, ਪਰ ਉਹ ਹਿੰਦੂ ਜਿਸ ਕੋਲ ਮਾਨਵਤਾ ਹੈ। ਉਹ ਬਿਨਾਂ ਮਾਨਵਤਾ ਵਾਲੇ ਹਿੰਦੂ ਹਨ। ਮੇਰੇ ਤੇ ਉਨ੍ਹਾਂ ਵਿੱਚ ਇਹੀ ਫ਼ਰਕ ਹੈ।’

 

 

ਟਿੱਪਣੀ ਕਰੋ:

About webmaster

Scroll To Top