Home / ਚੋਣਵੀ ਖਬਰ/ਲੇਖ / ਹਿੰਦੂਤਵੀ ਫਾਸ਼ੀਵਾਦ: ਗਾਂ ਚੋਰੀ ਦੇ ਦੋਸ਼ ਹੇਠ ਦਲਿਤਾਂ ਦੇ ਸਿਰ ਮੁੰਨੇ

ਹਿੰਦੂਤਵੀ ਫਾਸ਼ੀਵਾਦ: ਗਾਂ ਚੋਰੀ ਦੇ ਦੋਸ਼ ਹੇਠ ਦਲਿਤਾਂ ਦੇ ਸਿਰ ਮੁੰਨੇ

 

ਬਲੀਆ, ਉੱਤਰ ਪ੍ਰਦੇਸ਼: ਮੋਦੀ ਸਰਕਾਰ ਦੇ ਘਠਨ ਤੋਂ ਬਾਅਦ ਗਾਂ ਭਗਤ ਹਿੰਦੂਵਾਦੀ ਫਾਸ਼ੀ ਤਾਕਤਾਂ ਦੇ ਦਲਿਤਾਂ ਉੱਤੇ ਗ਼ੁਲਮਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਹਿੰਦੂਤਵੀ ਫਾਸ਼ੀਵਾਦੀਆਂ ਵੱਲੋਂ ਦਲਿਤਾਂ ‘ਤੇ ਜਰਬ-ਜ਼ੁਲਮ ਦੀਆਂ ਖਬਰਾਂ ਮੀਡੀਆ ਦਾ ਸ਼ਿੰਗਾਰ ਨਹੀ ਬਣਦੀਆਂ।

ਉਤਰ ਪ੍ਰਦੇਸ਼ ਵਿੱਚ ਕਥਿਤ ਹਿੰਦੂ ਯੁਵਾ ਵਾਹਿਨੀ ਦੇ ਕਾਰਕੁਨਾਂ ਨੇ ਅੱਜ ਇਥੇ ਗਾਵਾਂ ਚੋਰੀ ਕਰਨ ਦੇ ਦੋਸ਼ ਵਿੱਚ ਦੋ ਦਲਿਤਾਂ ਦੇ ਸਿਰ ਮੁੰਨ ਕੇ ਉਨ੍ਹਾਂ ਨੂੰ ਰਾਸਰਾ ਪੁਲੀਸ ਸਟੇਸ਼ਨ ਅਧੀਨ ਆਉਂਦੇ ਖੇਤਰ ਵਿੱਚ ਘੁੰਮਾਇਆ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਮਾ ਰਾਮ ਨੇ ਕਿਹਾ ਕਿ ਉਹ ਤੇ ਸੋਨੂੰ ਸੋਮਵਾਰ ਨੂੰ ਦੋ ਗਊਆਂ ਲੈ ਕੇ ਜਾ ਰਹੇ ਸਨ ਕਿ ਹਿੰਦੂ ਯੁਵਾ ਵਾਹਿਨੀ ਦੇ ਕਾਰਕੁਨਾਂ ਨੇ ਉਨ੍ਹਾਂ ਨੂੰ ਰੋਕ ਲਿਆ।

 
ਸ਼ਿਕਾਇਤਕਰਤਾ ਨੇ ਕਿਹਾ ਕਿ ਇਨ੍ਹਾਂ ਕਾਰਕੁਨਾਂ ਨੇ ਦੋਵਾਂ ਦੇ ਸਿਰ ਮੁੰਨਣ ਮਗਰੋਂ ਗਲਾਂ ਵਿੱਚ ਟਾਇਰ ਪਾ ਕੇ ਹੱਥ ਵਿੱਚ ਤਖ਼ਤੀਆਂ ਫੜਾ ਦਿੱਤੀਆਂ ਜਿਸ ’ਤੇ ਲਿਖਿਆ ਸੀ ਕਿ ‘ਅਸੀਂ ਗਾਂ ਚੋਰ ਹਾਂ’। ਮਗਰੋਂ ਦੋਵਾਂ ਨੂੰ ਰਾਸਰਾ ਕਸਬੇ ਵਿੱਚ ਘੁੰਮਾਇਆ ਗਿਆ।

 

ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਇਕ ਵਿਅਕਤੀ ਤੇ 15 ਹੋਰਨਾਂ ਅਣਪਛਾਤਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਟਿੱਪਣੀ ਕਰੋ:

About webmaster

Scroll To Top