Home / ਚੋਣਵੀ ਖਬਰ/ਲੇਖ / ਸੱਚ ਦੀ ਕੰਧ ‘ਤੇ ਹੋਂਦ ਚਿੱਲੜ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਦੇ ਨਾਂ ਲਿਖਣ ਲਈ ਦਿੱਤਾ ਮੰਗ ਪੱਤਰ

ਸੱਚ ਦੀ ਕੰਧ ‘ਤੇ ਹੋਂਦ ਚਿੱਲੜ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਦੇ ਨਾਂ ਲਿਖਣ ਲਈ ਦਿੱਤਾ ਮੰਗ ਪੱਤਰ

ਦਿੱਲੀ: ਸਿੱਖ ਨਸਲਕੁਸ਼ੀ 1984 ਦੌਰਾਨ ਵਾਪਰੇ ਹੋਂਦ ਚਿੱਲੜ ਕਤਲੇਆਮ ਦਾ ਸ਼ਿਕਾਰ ਹੋਏ 32 ਸਿੱਖਾਂ ਦੇ ਨਾਂ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ਼ ਵਿੱਚ “ਸਿੱਖ ਕਤਲੇਆਮ 1984” ਦੀ ਯਾਦ ਬਣੀ “ਸੱਚ ਦੀ ਕੰਧ” ਉੱਤੇ ਲਿਖਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।

ਸੱਚ ਦੀ ਕੰਧ ‘ਤੇ ਹੋਂਦ ਚਿੱਲੜ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਦੇ ਨਾਂ ਲਿਖਣ ਲਈ ਦਿੱਤਾ ਮੰਗ ਪੱਤਰ

ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਵਫ਼ਦ ਨੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ‘ਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨਾਲ ਮੁਲਾਕਾਤ ਕੀਤੀ । 1984 ਸਿੱਖ ਕਤਲੇਆਮ ਦੌਰਾਨ ਹੋਂਦ ਚਿੱਲੜ ਜ਼ਿਲ੍ਹਾ ਰੇਵਾੜੀ (ਹਰਿਆਣਾ) ਵਿਖੇ 31 ਪਿੰਡ ਦੇ ਵਸਨੀਕਾਂ ਅਤੇ ਹੋਂਦ ਪਿੰਡ ਪਨਾਹ ਲੈਣ ਪਹੁੰਚੇ ਇਕ ਫ਼ੌਜੀ ਜਵਾਨ ਇੰਦਰਜੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਤਾਲਮੇਲ ਕਮੇਟੀ ਇਨ੍ਹਾਂ ਕੇਸਾਂ ਦੀ ਪੈਰਵੀ ਕਰ ਰਹੀ ਹੈ ।

 

ਮੁਲਾਕਾਤ ਦੌਰਾਨ ਵਫ਼ਦ ਨੇ ਪੰਜਾਬ-ਹਰਿਆਣਾ ਹਾਈ ਕੋਰਟ ‘ਚ ਚਾਰ ਉੱਚ ਅਧਿਕਾਰੀਆਂ ਿਖ਼ਲਾਫ਼ ਚੱਲ ਰਹੀ ਰਿੱਟ ਦਾ ਵੇਰਵਾ ਦਿੱਤਾ ਅਤੇ ਨਾਲ ਹੀ ‘ਸੱਚ ਦੀ ਕੰਧ’ ‘ਤੇ 32 ਸਿੱਖਾਂ ਦੇ ਨਾਂਅ ਅਤੇ ਸੰਖੇਪ ਇਤਿਹਾਸ ਲਿਖ਼ਣ ਸਮੇਤ ਸਾੜੇ ਗਏ ਘਰਾਂ ਦੀਆਂ ਤਸਵੀਰਾਂ ਲਗਾਉਣ ਲਈ ਮੰਗ ਪੱਤਰ ਸੌਪਿਆ ।

 

ਜੀ. ਕੇ. ਨੇ ਤਾਲਮੇਲ ਕਮੇਟੀ ਦੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ‘ਸੱਚ ਦੀ ਕੰਧ’ ‘ਤੇ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ‘ਚ ਕਤਲ ਕੀਤੇ ਸਿੱਖਾਂ ਦੇ ਨਾਂਅ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਜਿਹੜੇ ਰਹਿ ਗਏ ਹਨ, ਉਨ੍ਹਾਂ ਦੇ ਵੇਰਵੇ ਲੈਣ ਉਪਰੰਤ ਜਲਦੀ ਛਾਪ ਦਿੱਤਾ ਜਾਵੇਗਾ । ਉਨ੍ਹਾਂ ਭਰੋਸਾ ਦਿਵਾਇਆ ਕਿ ਹੋਂਦ ਚਿੱਲੜ ‘ਚ ਕਤਲ ਕੀਤੇ 32 ਸਿੱਖਾਂ ਦੇ ਨਾਂਅ ਵੀ ਜਲਦੀ ਹੀ ਸੱਚ ਦੀ ਕੰਧ ‘ਤੇ ਲਿਖਵਾ ਦਿੱਤੇ ਜਾਣਗੇ ।

ਟਿੱਪਣੀ ਕਰੋ:

About webmaster

Scroll To Top