Home / ਚੋਣਵੀ ਖਬਰ/ਲੇਖ / ਨਸ਼ਿਆਂ ਅਤੇ ਮਾੜੀ ਖੁਰਾਕ ਦਾ ਅਸਰ: ਫੌਜ ਦੀ ਭਰਤੀ ‘ਚ ਪਾਸ ਨਾ ਹੋ ਸਕਿਆ ਪੰਜਾਬ ਦਾ ਇਕ ਵੀ ਗੱਭਰੂ

ਨਸ਼ਿਆਂ ਅਤੇ ਮਾੜੀ ਖੁਰਾਕ ਦਾ ਅਸਰ: ਫੌਜ ਦੀ ਭਰਤੀ ‘ਚ ਪਾਸ ਨਾ ਹੋ ਸਕਿਆ ਪੰਜਾਬ ਦਾ ਇਕ ਵੀ ਗੱਭਰੂ

 
ਜਲੰਧਰ: ਫੌਜ ‘ਚ ਧਾਰਮਿਕ ਅਧਿਆਪਕਾਂ ਦੇ 62 ਅਹੁਦਿਆਂ ਲਈ ਕੀਤੀ ਜਾ ਰਹੀ ਭਰਤੀ ਦੀ ਦੌੜ ‘ਚ ਪੰਜਾਬ ਦਾ ਇਕ ਵੀ ਗੱਭਰੂ ਪਾਸ ਨਾ ਹੋ ਸਕਿਆ। ਕੈਂਟ ‘ਚ ਹੋਈ ਡੇਢ ਕਿਲੋਮੀਟਰ ਦੀ ਦੌੜ ‘ਚ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਪਹਿਲੇ ਹੀ ਰਾਊਂਡ ਤੋਂ ਬਾਹਰ ਹੋ ਗਏ। 450 ‘ਚੋਂ 350 ਫੇਲ ਰਹੇ ਅਤੇ ਦਸਤਾਵੇਜ਼ ਜਾਂਚ ਪ੍ਰਕਿਰਿਆ ਤੋਂ ਬਾਅਦ ਸਿਰਫ 30 ਹੀ ਅੱਗੇ ਵਧੇ ਹਨ।

 

ਨਸ਼ਾ ਅਤੇ ਖੇਤਾਂ ‘ਚ ਲਗਾਤਾਰ ਮਿਲਾਏ ਜਾ ਰਹੇ ਕੀਟਨਾਸ਼ਕ ਦਾ ਮਾੜਾ ਅਸਰ ਪੰਜਾਬ ਪੁਲਸ ਦੇ ਬਾਅਦ ਹੁਣ ਫੌਜ ਦੀ ਭਰਤੀ ‘ਚ ਵੀ ਦੇਖਣ ਨੂੰ ਮਿਲਿਆ।

ਇਨਾਂ ‘ਚੋਂ 24 ਪਹਿਲਾਂ ਹੀ ਫੌਜ ‘ਚ ਹਨ ਅਤੇ ਸੀਨੀਅਰ ਅਹੁਦੇ ਲਈ ਅਰਜੀ ਦਿੱਤੀ ਹੈ। ਹਾਲਾਂਕਿ ਇਨਾਂ 24 ‘ਚੋਂ ਤਿੰਨ ਪੰਜਾਬੀ ਜਵਾਨ ਹਨ, ਜਿਨਾਂ ਨੇ ਪੰਜਾਬ ਦਾ ਮਾਣ ਰੱਖਿਆ। ਬਾਹਰੀ ਸਿਰਫ 6 ਹੀ ਨੌਜਵਾਨ ਪਾਸ ਹੋਏ ਜੋ ਸਾਰੇ ਜੰਮੂ-ਕਸ਼ਮੀਰ ਦੇ ਹਨ। ਇਸ ਤੋਂ ਪਹਿਲਾਂ ਵੀ ਇਹੀ ਸਥਿਤੀ ਪੰਜਾਬ ਪੁਲਸ ‘ਚ ਸਿਪਾਹੀ ਦੀ ਭਰਤੀ ‘ਚ ਵੀ ਦੇਖਣ ਨੂੰ ਮਿਲੀ ਸੀ।
ਪੀ.ਏ.ਪੀ. ‘ਚ ਹੋਈ ਭਰਤੀ ਦੇ ਪਹਿਲੇ ਦਿਨ ਸ਼ਾਮਲ ਹੋਏ 670 ਨੌਜਵਾਨਾਂ ‘ਚ ਹਰ 20ਵਾਂ ਨੌਜਵਾਨ ਡੋਪ ਟੈਸਟ ‘ਚ ਫੇਲ ਪਾਇਆ ਗਿਆ ਸੀ। ਭਰਤੀ ਅਧਿਕਾਰੀ ਕਰਨਲ ਰੋਸ਼ਨ ਵਰਮਾ ਨੇ ਦੱਸਿਆ ਕਿ ਸੈਨਾ ‘ਚ ਪੰਡਿਤ, ਪਾਦਰੀ, ਗ੍ਰੰਥੀ ਅਤੇ ਮੌਲਵੀ ਦੇ 62 ਅਹੁਦਿਆਂ ਲਈ ਹੁਣ ਤੋਂ ਚਾਰ ਮਹੀਨੇ ਪਹਿਲਾਂ ਆਨਲਾਈਨ ਅਰਜੀਆਂ ਮੰਗੀਆਂ ਸੀ। ਅਰਜੀਆਂ ਸਿਰਫ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਤੋਂ ਹੀ ਮੰਗੀਆਂ ਗਈਆਾਂ ਸਨ।

 

ਕੁੱਲ 650 ਅਰਜੀਆਂ ਹੋ ਸਕੀਆਂ ਸਨ। ਕੁੱਲ 62 ਅਹੁਦਿਆਂ ਲਈ 27 ‘ਚੋਂ 34 ਸਾਲ ਦੇ ਵਿੱਚਕਾਰ ਉਮਰ ਜਦਕਿ ਸਿੱਖਿਅਕ ਯੋਗਤਾ ਗਰੈਜੂਏਸ਼ਨ ਜ਼ਰੂਰੀ ਸੀ। ਭਰਤੀ ਦਾ ਫਿਜ਼ੀਕਲ ਟੈਸਟ ਡੋਗਰਾ ਗਰਾਊਂਡ ‘ਚ ਸੀ। ਸਵੇਰੇ 6 ਵਜੇ ਤੋਂ ਨੌਜਵਾਨਾਂ ਦੀ ਐਂਟਰੀ ਸ਼ੁਰੂ ਹੋ ਗਈ ਸੀ ਅਤੇ ਭਰਤੀ ਦੀ ਪ੍ਰਕਿਰਿਆ 7 ਵਜੇ ਸ਼ੁਰੂ ਹੋਈ ਸੀ।

 

ਜ਼ਿਕਰਯੋਗ ਹੈ ਕਿ ਭਰਤੀ ਦੀ ਪਹਿਲੀ ਪ੍ਰਕਿਰਿਆ ‘ਚ 1.6 ਕਿਲੋਮੀਟਰ ਦੀ ਦੌੜ ਨੂੰ 5 ਮਿੰਟ 30 ਸੈਕਿੰਡ ‘ਚ ਪੂਰੀ ਕਰਨੀ ਸੀ। 400 ਮੀਟਰ ਦੇ ਚਾਰ ਚੱਕਰ ਲਗਾਉਣੇ ਸਨ। 450 ‘ਚੋਂ 370 ਨੌਜਵਾਨ ਦੌੜ ਦੇ ਪਹਿਲੇ ਅਤੇ ਦੂਜੇ ਚੱਕਰ ‘ਚ ਹੀ ਥੱਕ ਗਏ ਅਤੇ ਬਾਹਰ ਹੋ ਗਏ। ਪਾਸ ਹੋਏ 80 ਨੌਜਵਾਨਾਂ ‘ਚ ਇਕ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ।

 

ਕਰਨਲ ਰੋਸ਼ਨ ਮੁਤਾਬਕ ਦਸਤਾਵੇਜ਼ ਜਾਂਚ ‘ਚ ਸਫਲ ਹੋਏ 30 ਨੌਜਵਾਨ ਦਾ ਸਰੀਰਕ ਮਾਪਦੰਡ ਲਿਆ ਜਾਵੇਗਾ। ਜਿਸ ‘ਚ ਸਫਲ ਹੋਣ ਵਾਲੇ ਨੌਜਵਾਨਾਂ ਨੂੰ ਮੈਡੀਕਲ ਲਈ ਭਰਤੀ ਹੈੱਡਕੁਆਰਟਰ ‘ਚ ਆਉਣਾ ਹੋਵੇਗਾ। ਇਸ ਤੋਂ ਬਾਅਦ 25 ਫਰਵਰੀ ਨੂੰ ਲਿਖਤੀ ਪ੍ਰੀਖਿਆ ਆਯੋਜਿਤ ਕਰਵਾਈ ਜਾਵੇਗੀ।

ਟਿੱਪਣੀ ਕਰੋ:

About webmaster

Scroll To Top