Home / ਚੋਣਵੀ ਖਬਰ/ਲੇਖ / ਟ੍ਰਿਬਿਊਨ ਅਖ਼ਬਾਰ ਦੇ ਪੱਤਰਕਾਰ ’ਤੇ ਮੁਕੱਦਮਾ ਪੈ੍ੱਸ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ : ਜਰਨੈਲ ਸਿੰਘ

ਟ੍ਰਿਬਿਊਨ ਅਖ਼ਬਾਰ ਦੇ ਪੱਤਰਕਾਰ ’ਤੇ ਮੁਕੱਦਮਾ ਪੈ੍ੱਸ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ : ਜਰਨੈਲ ਸਿੰਘ

ਨਵੀਂ ਦਿੱਲੀ: ਪੰਜਾਬੀ ਅਕਾਦਮੀ ਦਿੱਲੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਸਾਬਕਾ ਵਿਧਾਇਕ ਨੇ ਕਿਹਾ ਕਿ ਟ੍ਰਿਬਿਊਨ ਅਖਬਾਰ ਉਪਰ ਕੀਤਾ ਗਿਆ ਮੁਕੱਦਮਾ ਜਾ ਇਸ ਦੇ ਪੱਤਰਕਾਰ ਉਪਰ ਕੀਤਾ ਗਿਆ ਮੁਕੱਦਮਾ ਇੱਕ ਤੁਗਲਕੀ ਫੁਰਮਾਨ ਹੈ ਅਤੇ ਪੈ੍ੱਸ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ ਹੈ।

ਇਸ ਦੀ ਸਖਤ ਤੋਂ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਮੰਨਿਆ ਜਾਣਾ ਚਾਹੀਦਾ ਹੈ ਕਿ ਪੈ੍ਸ ਦੀ ਆਜ਼ਾਦੀ ਨੂੰ ਮੌਜੂਦਾ ਹਾਕਮ ਦਬਾ ਕੇ ਰੱਖਣਾ ਚਾਹੁੰਦੇ ਹਨ। ਇਸ ਦਾ  ਉਦਾਹਰਣ   ਪਿਛਲੇ ਦਿਨੀਂ ਇੱਕ ਨਿਜੀ ਚੈਨਲ ਦੇ ਪ੍ਰਬੰਧਕਾਂ ’ਤੇ ਕੀਤਾ ਗਿਆ ਮੁਕੱਦਮਾ ਵੀ ਹੈ। ਅਜਿਹੇ ਫੈਸਲੇ ਸੁਣਾ ਕੇ ਸਰਕਾਰਾਂ ਵੱਲੋਂ ਪੈ੍ਸ ਦੀ ਆਜ਼ਾਦੀ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ ਤੇ ਇਸੇ ਲਈ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪੈ੍ਸ ਦੀ ਆਜ਼ਾਦੀ ’ਤੇ ਹਮਲਿਆਂ ਨੂੰ ਰੋਕਣਾ ਚਾਹੀਦਾ ਹੈ ਤੇ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।

 
ਦੂਜੇ ਪਾਸੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਕਰਤਾਸ ਸਿੰਘ ਕੋਛੜ ਨੇ ਟ੍ਰਿਬਿਊਨ ਅਖਬਾਰ ਦੇ ਪੱਤਰਕਾਰ ਖਿਲਾਫ ਕੀਤੇ ਗਏ ਮੁਕੱਦਮੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਬਾਰੇ ਦਿੱਤੀ ਗਈ ਜਾਣਕਾਰੀ ਬਾਰੇ ਦਿੱਤੀ ਗਈ ਰਿਪੋਰਟ ਉਪਰ ਕਾਰਵਾਈ ਕਰਨ ਦੀ ਬਜਾਏ ਖੋਜੀ ਪੱਤਰਕਾਰਾਂ ਨੂੰ ਹੀ   ਨਿਸ਼ਾਨਾ ਬਣਾਇਆ ਗਿਆ ਹੈ ਇਹ ਬਹੁਤ ਗਲਤ ਰੁਝਾਨ ਹੈ। ਜੇ ਹੁਣ ਇਸ ਦਾ ਵਿਰੋਧ ਨਾ ਕੀਤਾ ਗਿਆ ਤਾਂ ਅੱਗੇ     ਪੈ੍ਸ ਦੀ ਆਜ਼ਾਦੀ ਨੂੰ ਖਤਰੇ ਪੈਦਾ ਹੋ ਸਕਦੇ ਹਨ।

 
ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਲੋਕਤੰਤਰ ਵਿੱਚ ਪੈ੍ਸ ਚੌਥਾ ਥੰਮ੍ਹ ਹੁੰਦੀ ਹੈ ਤੇ ਉਸ ਦੀ ਆਜ਼ਾਦੀ ਬਰਕਰਾਰ ਰਹਿਣੀ ਚਾਹੀਦੀ ਹੈ ਅਤੇ ਲੋਕਤੰਤਰੀ ਮੁੱਲਾਂ ਦੀ ਵਕਾਲਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੈ੍ਸ ਉਪਰ ਕਿਸੇ ਕਿਸਮ ਦਾ ਦਬਾਅ ਪਾਇਆ ਜਾਣਾ ਗਲਤ ਰੁਝਾਨ ਹੈ।

ਟਿੱਪਣੀ ਕਰੋ:

About webmaster

Scroll To Top