Home / ਚੋਣਵੀ ਖਬਰ/ਲੇਖ / ਗੁਜਰਾਤ ਮੁਸਲਿਮ ਕਤਲੇਆਮ: ਗੁਲਬਰਗ ਸੁਸਾਇਟੀ ਮੁਸਲਿਮ ਕਤਲੇਆਮ ਮਾਮਲੇ ਦਾ ਦੋਸ਼ੀ 16 ਸਾਲ ਬਾਅਦ ਕਾਬੂ

ਗੁਜਰਾਤ ਮੁਸਲਿਮ ਕਤਲੇਆਮ: ਗੁਲਬਰਗ ਸੁਸਾਇਟੀ ਮੁਸਲਿਮ ਕਤਲੇਆਮ ਮਾਮਲੇ ਦਾ ਦੋਸ਼ੀ 16 ਸਾਲ ਬਾਅਦ ਕਾਬੂ

ਅਹਿਮਦਾਬਾਦ: ਗੁਜਰਾਤ ਵਿੱਚ ਸਾਲ 2002 ‘ਚ ਹੋਏ ਗੁਲਬਰਗ ਸੁਸਾਇਟੀ ਮੁਸਲਿਮ ਕਤਲੇਆਮ ਮਾਮਲੇ ਦੇ ਦੋਸ਼ੀ ਨੂੰ ਕਰਾਈਮ ਬਰਾਂਚ ਦੇ ਅਧਿਕਾਰੀਆਂ ਨੇ 16 ਸਾਲਾਂ ਬਾਅਦ ਅੱਜ ਸ਼ਹਿਰ ‘ਚੋਂ ਗਿ੍ਫ਼ਤਾਰ ਕਰ ਲਿਆ ।

ਗੁਜਰਾਤ ਮੁਸਲਿਮ ਕਤਲੇਆਮ (ਪੁਰਾਣੀ ਤਸਵੀਰ)

 

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸ਼ੀਸ਼ ਪਾਂਡੇ ਜਿਹੜਾ ਕਿ ਇਸ ਮਾਮਲੇ ‘ਚ ਗਿ੍ਫ਼ਤਾਰੀ ਤੋਂ ਬਚਦੇ ਚਲੇ ਆ ਰਹੇ ਪੰਜਾਂ ਦੋਸ਼ੀਆਂ ‘ਚੋਂ ਇਕ ਸੀ, ਨੂੰ ਅਸਲਾਲੀ ਇਲਾਕੇ ‘ਚੋਂ ਕਰਾਈਮ ਬਰਾਂਚ ਦੇ ਅਧਿਕਾਰੀਆਂ ਨੇ ਗਿ੍ਫ਼ਤਾਰ ਕਰ ਲਿਆ ।

 

 

28 ਫ਼ਰਵਰੀ 2002 ਨੂੰ ਇਕ ਹਿੰਸਕ ਭੀੜ ਨੇ ਗੁਲਬਰਗ ਸੁਸਾਇਟੀ ‘ਤੇ ਹਮਲਾ ਕਰਕੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸਮੇਤ 69 ਲੋਕਾਂ ਨੂੰ ਮਾਰ ਦਿੱਤਾ ਸੀ । ਗੋਧਰਾ ਕਾਂਡ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ‘ਚੋਂ ਇਹ ਸਭ ਤੋਂ ਭਿਆਨਕ ਘਟਨਾ ਸੀ ।

 

 

ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ 2002 ‘ਚ ਦੋਸ਼ੀਆਂ ਖਿਲਾਫ਼ ਦਰਜ ਕੀਤੀ ਐਫ਼.ਆਈ.ਆਰ. ਬਾਅਦ ਪਾਂਡੇ ਗਿ੍ਫ਼ਤਾਰੀ ਤੋਂ ਬਚਦਾ ਚਲਿਆ ਆ ਰਿਹਾ ਸੀ । ਉਹ ਆਪਣੇ ਪਰਿਵਾਰ ਨਾਲ ਨਰੋਦਾ ‘ਚ ਰਹਿੰਦਾ ਸੀ ਅਤੇ ਗਿ੍ਫ਼ਤਾਰੀ ਤੋਂ ਬਚਣ ਲਈ ਉਹ ਵਾਪੀ ਤੇ ਹਰਿਦਵਾਰ ਸਮੇਤ ਕਈ ਸ਼ਹਿਰਾਂ ‘ਚ ਰਹਿਣ ਲੱਗ ਪਿਆ ਤੇ ਟਰਾਂਸਪੋਰਟ ਕਾਰੋਬਾਰ ਚਲਾ ਲਿਆ ।

 

 

ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਂਡੇ ਆਪਣੇ ਕਾਰੋਬਾਰ ਨਾਲ ਸਬੰਧਤ ਸ਼ਹਿਰ ‘ਚ ਆਇਆ ਹੈ । ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਤੇ ਕੱਲ੍ਹ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਏਗਾ ।

ਟਿੱਪਣੀ ਕਰੋ:

About webmaster

Scroll To Top