Home / ਚੋਣਵੀ ਖਬਰ/ਲੇਖ / ਸਿੱਖ ਨਸਲਕੁਸ਼ੀ ਕਾਨਪੁਰ: ਕੇਂਦਰ ਸਰਾਕਰ ਨੇ ਸੁਪਰੀਮ ਕੋਰਟ ਵਿੱਚ ਦਾਖਲ ਕੀਤਾ ਹਲਫਨਾਮਾ

ਸਿੱਖ ਨਸਲਕੁਸ਼ੀ ਕਾਨਪੁਰ: ਕੇਂਦਰ ਸਰਾਕਰ ਨੇ ਸੁਪਰੀਮ ਕੋਰਟ ਵਿੱਚ ਦਾਖਲ ਕੀਤਾ ਹਲਫਨਾਮਾ

ਨਵੀਂ ਦਿੱਲੀ: ਸਿੱਖ ਨਸਲਕੁਸ਼ੀ 1984 ਦੇ ਦੌਰਾਨ ਕਾਨਪੁਰ ਵਿੱਚ ਮਾਰੇ ਗਏ 127 ਸਿੱਖਾਂ ਨਾਲ ਸਬੰਧਿਤ ਮਾਮਲੇ ‘ਚ ਭਾਰਤੀ ਸੁਪਰੀਮ ਕੋਰਟ ਨੇ ਕੇਂਦਰ ਅਤੇ ਯੁਪੀ ਸਰਕਾਰਾਂ ਨੂੰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਅੱਜ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਹਲਫ਼ਨਾਮਾ ਦਾਇਰ ਕਰ ਕੇ ਆਖਿਆ ਹੈ ਕਿ ਕਾਨਪੁਰ ‘ਚ 1984 ਸਿੱਖ ਵਿਰੋਧੀ ਹਿੰਸਾ ਦੀ ਜਾਂਚ ਐਸ. ਆਈ. ਟੀ. ਪਾਸੋਂ ਕਰਵਾਈ ਜਾਵੇ ਜਾਂ ਨਹੀਂ, ਇਹ ਉੱਤਰ ਪ੍ਰਦੇਸ਼ ਸਰਕਾਰ ਤੈਅ ਕਰੇ ।

 

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਆਲ ਇੰਡੀਆ ਸਿੱਖ ਕਤਲੇਆਮ ਪੀੜਤ ਰਾਹਤ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਭੋਗਲ ਵਲੋਂ ਪਟੀਸ਼ਨ ਦਾਖ਼ਲ ਕੀਤੀ ਗਈਸੀ।

 
ਕੇਂਦਰ ਨੇ ਇਹ ਵੀ ਆਖਿਆ ਕਿ ਜੇਕਰ ਉਹ (ਕੇਂਦਰ) ਐਸ. ਆਈ. ਟੀ. ਜਾਂਚ ਨੂੰ ਲੈ ਕੇ ਕੋਈ ਫ਼ੈਸਲਾ ਕਰਦੀ ਹੈ ਤਾਂ ਉਹ ਸੂਬਾ ਸਰਕਾਰ ਦੇ ਅਧਿਕਾਰ ਖੇਤਰ ‘ਚ ਦਖ਼ਲ ਦੇਣਾ ਹੋਵੇਗਾ ।ਇਸ ਮਾਮਲੇ ਦੇ ਇਕ ਪਟੀਸ਼ਨਕਰਤਾ ਕੁਲਦੀਪ ਸਿੰਘ ਭੋਗਲ ਐਲਾਨ ਕਰ ਚੁੱਕੇ ਸਨ ਕਿ ਜੇਕਰ 10 ਜਨਵਰੀ ਤੱਕ ਕੇਂਦਰ ਤੇ ਯੂ.ਪੀ. ਸਰਕਾਰ ਨੇ ਸੁਪਰੀਮ ਕੋਰਟ ‘ਚ ਸਟੇਟਸ ਰਿਪੋਰਟ ਦਾਖ਼ਲ ਨਹੀਂ ਕੀਤੀ ਤਾਂ ਉਹ ਆਤਮਦਾਹ ਕਰਨ ਲਈ ਮਜਬੂਰ ਹੋਣ ਜਾਣਗੇ।

 

 

ਦੱਸਣਯੋਗ ਹੈ ਕਿ ਜੀ. ਕੇ. ਤੇ ਭੋਗਲ ਵਲੋਂ ਦਾਖ਼ਲ ਉਕਤ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਕਾਨਪੁਰ ‘ਚ ਮਾਰੇ ਗਏ 127 ਸਿੱਖਾਂ ਦੇ ਜ਼ਿਆਦਾਤਰ ਮਾਮਲੇ ਸਬੂਤਾਂ ਦੀ ਘਾਟ ਕਾਰਨ ਬੰਦ ਕੀਤੇ ਜਾ ਚੁੱਕੇ ਹਨ ।ਪੂਰੇ ਯੂ.ਪੀ. ‘ਚ 2800 ਐਫ.ਆਈ.ਆਰ. ਦਰਜ ਹੋਈਆਂ ਸਨ, ਪ੍ਰੰਤੂ ਜ਼ਿਆਦਾਤਰ ਮਾਮਲੇ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਗਏ।

ਟਿੱਪਣੀ ਕਰੋ:

About webmaster

Scroll To Top