Home / ਚੋਣਵੀ ਖਬਰ/ਲੇਖ / ਸਿੱਖ ਨਸਲਕੁਸ਼ੀ: ਭਾਰਤੀ ਸੁਪਰੀਮ ਕੋਰਟ ਨੇ ਬੰਦ ਪਏ 186 ਕੇਸਾਂ ਦੀ ਜਾਂਚ ਲਈ ਨਵੀਂ ਕਮੇਟੀ ਬਣਾਉਣ ਦਾ ਦਿੱਤਾ ਹੁਕਮ

ਸਿੱਖ ਨਸਲਕੁਸ਼ੀ: ਭਾਰਤੀ ਸੁਪਰੀਮ ਕੋਰਟ ਨੇ ਬੰਦ ਪਏ 186 ਕੇਸਾਂ ਦੀ ਜਾਂਚ ਲਈ ਨਵੀਂ ਕਮੇਟੀ ਬਣਾਉਣ ਦਾ ਦਿੱਤਾ ਹੁਕਮ

 

ਨਵੀਂ ਦਿੱਲੀ: ਭਾਰਤੀ ਸੁਪਰੀਮ ਕੋਰਟ ਨੇ ਨਵੰਬਰ 1984 ਦੀ ਨਸਲਕੁਸ਼ੀ ਦੇ ਮਾਮਲੇ ਵਿੱਚ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਹਨ। ਇਹ ਜਾਂਚ ਟੀਮ ਸੀਬੀਆਈ ਵੱਲੋਂ ਬੰਦ ਕੀਤੇ 186 ਕੇਸਾਂ ਦੀ ਜਾਂਚ ਕਰੇਗੀ।

ਨਵੰਬਰ 1984 ਸਿੱਖ ਨਸਲਕੁਸ਼ੀ

ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਅਨੁਸਾਰ ਨਵੀ ਬਣੀ ਤਿੰਨ ਮੈਂਬਰੀ ਕਮੇਟੀ ਕੇਸਾਂ ਦੀ ਜਾਂਚ ਕਰੇਗੀ । ਇਸ ਨਵੀਂ ਬਨਣ ਵਾਲੀ ਜਾਂਚ ਟੀਮ ਦੇ ਮੁਖੀ ਹਾਈਕੋਰਟ ਦੇ ਰਿਟਾਇਰਡ ਜੱਜ ਹੋਣਗੇ।
ਅਜੇ ਤੱਕ ਇਹ ਤੈਅ ਨਹੀਂ ਕਿ ਹਾਈਕੋਰਟ ਦੇ ਰਿਟਾਇਰਡ ਜੱਜ ਤੋਂ ਇਲਾਵਾ ਕਮੇਟੀ ਦੇ ਮੈਂਬਰ ਹੋਰ ਕੌਣ-ਕੌਣ ਹੋਣਗੇ।

 

ਜ਼ਿਕਰਯੋਗ ਹੈ ਕਿ ਸਿੱਖ ਨਸਲਕੁਸ਼ੀ ਦੇ 33 ਸਾਲ ਬੀਤ ਜਾਣ ਤੋਂ ਬਾਅਦ 12 ਜਾਂਚ ਕਮਿਸ਼ਨ, ਕਮੇਟੀਆਂ ਬਨਣ ਤੋਂ ਬਾਅਦ ਪਰਨਾਲਾ ਉੱਥੇ ਦਾ ਉੱਥੇ ਹੈ। ਕਤਲੇਆਮ ਦੇ ਦੋਸ਼ੀ ਸਰਕਾਰੀ ਸੁਰੱਖਿਆ ਛਤਰੀਆਂ ਹੇਠ ਵੱਡੇ-ਵੱਡੇ ਅਹੁਦਿਆਂ ਅਤੇ ਸਰਕਾਰੀ ਸਹੂਲਤਾਂ ਦਾ ਅਨਮਦ ਮਾਣ ਰਹੇ ਹਨ ਅਤੇ ਕਤਲੇਆਮ ਦੇ ਕਈ ਪੀੜਤ ਇਨਸਾਫ ਨੂੰ ਉਡੀਕਦੇ ਉਡੀਕਦੇ ਇਸ ਜਹਾਨੋਂ ਕੂਚ ਕਰ ਗਏ ਹਨ।

ਟਿੱਪਣੀ ਕਰੋ:

About webmaster

Scroll To Top