Home / ਚੋਣਵੀ ਖਬਰ/ਲੇਖ / ਬਿ੍ਟਿਸ਼ ਕੋਲੰਬੀਆ ਤੇ ਅਲਬਰਟਾ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਵੀ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ

ਬਿ੍ਟਿਸ਼ ਕੋਲੰਬੀਆ ਤੇ ਅਲਬਰਟਾ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਵੀ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ

 

ਮੋਨਿੰਦਰ ਸਿੰਘ

ਸਰੀ: ਭਾਰਤ ਸਰਕਾਰ ਦੀਆਂ ਸਿੱਖਾਂ ਪ੍ਰਤੀ ਕਾਰਵਾਈਆਂ ਤੋਂ ਨਰਾਜ਼ ਸਿੱਖਾਂ ਵੱਲੋਂ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੀਆਂ ਗਤੀਵਿਧੀਆਂ ‘ਤੇ ਲਾਈ ਪਾਬੰਦੀ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ।

 

 

ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਤੇ ਅਲਬਰਟਾ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਵੀ ਭਾਰਤੀ ਅਧਿਕਾਰੀਆਂ ਨੂੰ ਗੁਰੁ ਘਰਾਂ ਵਿੱਚ ਬੋਲਣ ਅਤੇ ਉਨ੍ਹਾਂ ਦੀ ਸ਼ਮੂਲੀਅਤ ਵਾਲੀ ਕਿਸੇ ਵੀ ਗਤੀਵਿਧੀ ‘ਤੇ ਪਾਬੰਦੀ ਲਾਉਣ ਦੀ ਇਸ ਮਿੁਹੰਮ ਨਾਲ ਜੁੜ ਗਏ ਹਨ ।

 

 

ਕੈਨੇਡੀਅਨ ਸੂਬੇ ਓਾਟਾਰੀਓ ਤੇ ਕਿਊਬੈੱਕ ਦੇ ਲਗਪਗ 18, ਯੂਰਪ ਦੇ ਲਗਪਗ 100 ਤੇ ਅਮਰੀਕਾ ਦੇ ਲਗਪਗ 96 ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵਲੋਂ ਭਾਰਤ ਦੇ ਕਿਸੇ ਵੀ ਚੁਣੇ ਹੋਏ ਨੁਮਾਇੰਦੇ, ਭਾਰਤੀ ਕੌਾਸਲਖਾਨਿਆਂ ਦੇ ਮੁਲਾਜ਼ਮਾਂ ‘ਤੇ ਉਕਤ ਗੁਰਦੁਆਰਿਆਂ ‘ਚ ਅਧਿਕਾਰਤ ਤੌਰ ‘ਤੇ ਬੋਲਣ ‘ਤੇ ਪਾਬੰਦੀ ਪਹਿਲਾਂ ਹੀ ਲੱਗ ਚੁੱਕੀ ਹੈ।

 

 

ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ, ਬੀ.ਸੀ. ਤੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ, ਅਲਬਰਟਾ ਦੀ ਅਗਵਾਈ ਹੇਠ 16 ਹੋਰ ਗੁਰਦੁਆਰਾ ਸਾਹਿਬਾਨ ਨੇ ਇਸ ਪਾਬੰਦੀ ਦਾ ਐਲਾਨ ਕੀਤਾ ਹੈ । ਇਨ੍ਹਾਂ ਸੁਸਾਇਟੀਆਂ ਦੇ ਸਾਂਝੇ ਬੁਲਾਰੇ ਮੋਨਿੰਦਰ ਸਿੰਘ ਨੇ ਕਿਹਾ ਕਿ ਇਹ ਅਣ-ਐਲਾਨੀ ਰਵਾਇਤ ਭਾਵੇਂ ਬਹੁਤ ਚਿਰਾਂ ਤੋਂ ਹੀ ਚੱਲ ਰਹੀ ਹੈ, ਪਰ ਇਸ ਐਲਾਨ ਨਾਲ ਹੁਣ ਇਸ ਨੂੰ ਪੱਕਾ ਨਿਯਮ ਵਿਚ ਤਬਦੀਲ ਕਰਨ ਦਾ ਸਮਾਂ ਆ ਗਿਆ ਹੈ ਤਾਂ ਕਿ ਕੈਨੇਡਾ ਸਰਕਾਰ ਸਮੇਤ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕੈਨੇਡੀਅਨ ਸਿੱਖਾਂ ਦੀ ਨਿੱਜੀ, ਸਮਾਜਿਕ ਤੇ ਧਾਰਮਿਕ ਜ਼ਿੰਦਗੀ ‘ਚ ਭਾਰਤ ਸਰਕਾਰ ਦੇ ਅਧਿਕਾਰੀਆਂ ਵਲੋਂ ਦਖਲਅੰਦਾਜ਼ੀ ਹੋ ਰਹੀ ਹੈ, ਜੋ ਬਰਾਦਸ਼ਤ ਦੀ ਹੱਦ ਟੱਪ ਚੁੱਕੀ ਹੈ ।

ਟਿੱਪਣੀ ਕਰੋ:

About webmaster

Scroll To Top