Home / ਚੋਣਵੀ ਖਬਰ/ਲੇਖ / ਸਰਕਾਰਾਂ ਦੀ ਨਾਕਾਮੀ ਕਾਰਣ ਕਿਸਾਨ ਖੁਦਕੁਸ਼ੀਆਂ ਜਾਰੀ: ਚਾਰ ਕਿਸਾਨਾਂ ਕੀਤਾ ਜ਼ਿੰਦਗੀ ਦਾ ਅੰਤ

ਸਰਕਾਰਾਂ ਦੀ ਨਾਕਾਮੀ ਕਾਰਣ ਕਿਸਾਨ ਖੁਦਕੁਸ਼ੀਆਂ ਜਾਰੀ: ਚਾਰ ਕਿਸਾਨਾਂ ਕੀਤਾ ਜ਼ਿੰਦਗੀ ਦਾ ਅੰਤ

 

ਕੋਟਕਪੂਰਾ: ਨੇੜਲੇ ਪਿੰਡ ਚਹਿਲ ਵਿਖੇ ਇਕ ਕਿਸਾਨ ਵਲੋਂ ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਪਿੰਡ ਚਹਿਲ ਦੇ ਕਿਸਾਨ ਗੁਰਦੇਵ ਸਿੰਘ ਸੰਧੂ (50) ਪੁੱਤਰ ਕੰਵਰਜੀਤ ਸਿੰਘ ਸੰਧੂ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੇ ਖੇਤ ‘ਚ ਬਣੇ ਮੋਟਰ ਵਾਲੇ ਖੂਹ ‘ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ । ਸੂਤਰਾਂ ਅਨੁਸਾਰ ਮਿ੍ਤਕ ਕਿਸਾਨ ਦੇ ਸਿਰ ‘ਤੇ ਕਰੀਬ 30 ਲੱਖ ਰੁਪਏ ਦਾ ਕਰਜ਼ਾ ਸੀ । ਉਹ ਆਪਣੇ ਪਿੱਛੇ ਪਤਨੀ, ਇਕ ਵਿਆਹੁਤਾ ਲੜਕਾ ਅਤੇ 2 ਲੜਕੀਆਂ ਛੱਡ ਗਿਆ । ਮਿ੍ਤਕ ਕਿਸਾਨ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ।

 

ਲੌਾਗੋਵਾਲ: ਨੇੜਲੇ ਪਿੰਡ ਲੋਹਾਖੇੜਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਨੌਜਵਾਨ ਕਿਸਾਨ ਵਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਮੁਤਾਬਿਕ ਬੀਤੀ ਰਾਤ ਕਿਸਾਨ ਹਰਵਿੰਦਰ ਸਿੰਘ ਉਰਫ਼ ਘੋਗਾ ਪੁੱਤਰ ਸੁਖਦੇਵ ਸਿੰਘ ਵਾਸੀ ਲੋਹਾਖੇੜਾ ਨੇ ਜ਼ਹਿਰੀਲੀ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ, ਜਿਸ ਨੂੰ ਤੁਰੰਤ ਲੌਾਗੋਵਾਲ ਦੇ ਇਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਕਿ ਇਸ ਦੀ ਮੌਤ ਹੋ ਗਈ । ਮਿ੍ਤਕ ਕਿਸਾਨ ਦੀ ਪਤਨੀ ਰਣਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਵੱਖ-ਵੱਖ ਬੈਂਕਾਂ ਦੇ ਕਰੀਬ 7.5 ਲੱਖ ਦਾ ਕਰਜ਼ਾਈ ਸੀ ਅਤੇ ਘਰ ਵਿਚਲੀ ਆਰਥਿਕ ਤੰਗੀ ਤੋਂ ਅਕਸਰ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਸਪਰੇਅ ਪੀ ਕੇ ਆਤਮ ਹੱਤਿਆ ਕਰ ਲਈ । ਮਿ੍ਤਕ 2 ਲੜਕੀਆਂ ਤੇ 1 ਲੜਕੇ ਦਾ ਪਿਤਾ ਸੀ ।
ਚਾਉਕੇ: ਆਰਥਿਕ ਤੰਗੀ ਕਾਰਨ ਪਿੰਡ ਪਿੱਥੋ ਦੇ ਇਕ ਕਿਸਾਨ ਵਲੋਂ ਕਰਜ਼ੇ ਤੋ ਤੰਗ ਆ ਕੇ ਆਪਣੇ ਹੀ ਘਰ ਦੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ । ਮਿ੍ਤਕ ਕਿਸਾਨ ਬੂਟਾ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਪਿੱਥੋ ਦੇ ਭਰਾ ਬਲਵਿੰਦਰ ਸਿੰਘ ਬਾਦਲ ਨੇ ਦੱਸਿਆ ਕਿ ਉਸ ਦਾ ਭਰਾ ਬੂਟਾ ਸਿੰਘ, ਪਰਿਵਾਰ ਸਿਰ ਚੜ੍ਹੇ ਕਰਜ਼ੇ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ, ਕਿਉਂਕਿ ਕਰਜ਼ੇ ਕਾਰਨ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀ ਕੁਝ ਜ਼ਮੀਨ ਵੀ ਬੈਅ ਹੋ ਚੁੱਕੀ ਹੈ । ਕਰਜ਼ੇ ਦੇ ਬੋਝ ਕਾਰਨ ਬੂਟਾ ਸਿੰਘ ਨੇ ਅੱਜ ਸਵੇਰੇ ਆਪਣੇ ਕਮਰੇ ‘ਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ।
ਬੇਲਾ: ਜ਼ਿਲ੍ਹਾ ਰੋਪੜ ਦੇ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਆਉਂਦੇ ਪਿੰਡ ਫਤਹਿਪੁਰ ਦੇ ਕਿਸਾਨ ਦੀਪ ਸਿੰਘ (50) ਪੁੱਤਰ ਅੱਛਰ ਸਿੰਘ ਦੀ ਕਰਜ਼ੇ ਦੇ ਦੈਂਤ ਨੇ ਜਾਨ ਲੈ ਲਈ । ਮਿ੍ਤਕ ਕਿਸਾਨ ਦੇ ਪਰਿਵਾਰਕ ਮੈਂਬਰ ਬੂਟਾ ਸਿੰਘ ਨੇ ਦੱਸਿਆ ਕਿ ਦੀਪ ਸਿੰਘ ਕਰੀਬ ਡੇਢ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ‘ਤੇ ਸੁਸਾਇਟੀ, ਆੜ੍ਹਤੀਆਂ ਅਤੇ ਹੋਰ ਬੈਂਕਾਂ ਦਾ 8 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ । ਜਿਸ ਕਾਰਨ ਦੀਪ ਸਿੰਘ ਹਮੇਸ਼ਾ ਹੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ । ਬੀਤੇ ਦਿਨੀਂ ਸ੍ਰੀ ਚਮਕੌਰ ਸਾਹਿਬ ਵਿਖੇ ਕਿਸੇ ਕੰਮ ਲਈ ਗਿਆ ਸੀ, ਜਿੱਥੇ ਕਿ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਕਿਸੇ ਵਿਅਕਤੀ ਨੇ ਹਸਪਤਾਲ ਪਹੁੰਚਾਇਆ । ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਰੈਫ਼ਰ ਕਰ ਦਿੱਤਾ । ਜਿੱਥੇ ਦੀਪ ਸਿੰਘ ਦੀ ਮੌਤ ਹੋ ਗਈ । ਮਿ੍ਤਕ ਦੀਪ ਸਿੰਘ ਆਪਣੇ ਪਿੱਛੇ ਪਤਨੀ, ਇਕ ਲੜਕਾ ਅਤੇ ਲੜਕੀ ਛੱਡ ਗਿਆ ।

ਟਿੱਪਣੀ ਕਰੋ:

About webmaster

Scroll To Top