Home / ਚੋਣਵੀ ਖਬਰ/ਲੇਖ / ਸਿਨੇਮਿਆਂ ਵਿੱਚ ਫ਼ਿਲਮ ਵਿਖਾਉਣ ਤੋਂ ਪਹਿਲਾਂ ਭਾਰਤੀ ਰਾਸ਼ਟਰ ਗੀਤ ਗਾਉਣਾ ਜਰੂਰੀ ਨਹੀ: ਸੁਪਰੀਮ ਕੋਰਟ

ਸਿਨੇਮਿਆਂ ਵਿੱਚ ਫ਼ਿਲਮ ਵਿਖਾਉਣ ਤੋਂ ਪਹਿਲਾਂ ਭਾਰਤੀ ਰਾਸ਼ਟਰ ਗੀਤ ਗਾਉਣਾ ਜਰੂਰੀ ਨਹੀ: ਸੁਪਰੀਮ ਕੋਰਟ

ਨਵੀਂ ਦਿੱਲੀ: ਸਿਨੇਮਿਆਂ ਵਿੱਚ ਫ਼ਿਲਮ ਵਿਖਾਉਣ ਤੋਂ ਪਹਿਲਾਂ ਭਾਰਤੀ ਰਾਸ਼ਟਰ ਗੀਤ ਗਾਉਣਾ ਅਤੇ ਦਰਸ਼ਕਾਂ ਵੱਲੋਂ ਉਸਦੇ ਸਤਿਕਾਰ ਵਿੱਚ ਖੜੇ ਹੋਣਾਂ ਹੋਣ ਜਰੂਰੀ ਨਹੀਂ। ਭਾਰਤੀ ਸੁਪਰੀਮ ਕੋਰਟ ਨੇ ਆਪਣਾ ਪਹਿਲਾ ਫੈਸਲਾ ਪਲਟਦਿਆਂ ਕਿਹਾ ਹੈ ਕਿ ਸਿਨੇਮਾ ਹਾਲ ‘ਚ ਭਾਰਤੀ ਰਾਸ਼ਟਰ ਗੀਤ ਵਜਾਉਣਾ ਲਾਜ਼ਮੀ ਨਹੀਂ ਹੈ ।

 

ਇਸ ਤੋਂ ਪਹਿਲਾਂ 30 ਨਵੰਬਰ, 2016 ਨੂੰ ਸਿਨੇਮਾ ਹਾਲ ‘ਚ ਭਾਰਤੀ ਰਾਸ਼ਟਰ ਗੀਤ ਲਾਜ਼ਮੀ ਕਰ ਦਿੱਤਾ ਗਿਆ ਸੀ । ਕੇਂਦਰ ਨੇ ਸੋਮਵਾਰ ਨੂੰ ਅਦਾਲਤ ‘ਚ ਹਲਫ਼ਨਾਮਾ ਦਾਇਰ ਕਰਕੇ ਪਹਿਲਾਂ ਦੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ ਸੀ । ਹਲਫ਼ਨਾਮੇ ‘ਚ ਸਰਕਾਰ ਨੇ ਕਿਹਾ ਕਿ ਇਸ ਲਈ ਅੰਤਰ ਮੰਤਰਾਲਾ ਕਮੇਟੀ ਬਣਾਈ ਗਈ ਹੈ, ਜੋ 6 ਮਹੀਨੇ ਅੰਦਰ ਆਪਣੇ ਸੁਝਾਅ ਦੇਵੇਗੀ, ਜਿਸ ਤੋਂ ਬਾਅਦ ਸਰਕਾਰ ਇਹ ਫੈਸਲਾ ਲਏਗੀ ਕਿ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜਾਂ ਨਹੀਂ ।

 

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕਮੇਟੀ ਨੂੰ ਸਾਰੇ ਪੱਖਾਂ ‘ਤੇ ਵਿਆਪਕ ਤੌਰ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ । ਸਰਬਉੱਚ ਅਦਾਲਤ ਨੇ ਇਹ ਫੈਸਲਾ ਸ਼ਿਆਮ ਪ੍ਰਸਾਦ ਚੌਕਸੇ ਦੀ ਪਟੀਸ਼ਨ ‘ਤੇ ਸੁਣਾਇਆ ਹੈ ।

 

ਪਟੀਸ਼ਨਰ ਮੁਤਾਬਿਕ ਕਿਸੇ ਵੀ ਮਨੋਰੰਜਕ ਸ਼ੋਅ ‘ਚ ਭਾਰਤੀ ਰਾਸ਼ਟਰ ਗੀਤ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ । ਪਟੀਸ਼ਨ ‘ਚ ਇਕ ਵਾਰ ਭਾਰਤੀ ਰਾਸ਼ਟਰ ਗੀਤ ਸ਼ੁਰੂ ਹੋਣ ‘ਤੇ ਅਖ਼ੀਰ ਤੱਕ ਗਾਉਣ ਅਤੇ ਅਜਿਹੇ ਲੋਕਾਂ ਦਰਮਿਆਨ ਨਾ ਗਾਉਣ ਦਾ ਵੀ ਅਪੀਲ ਕੀਤੀ, ਜੋ ਇਸ ਨੂੰ ਸਮਝਦੇ ਨਾ ਹੋਣ ।

 

ਇਥੇ ਜ਼ਿਕਰਯੋਗ ਹੈ ਕਿ 23 ਅਕਤੂਬਰ, 2017 ਨੂੰ ਸੁਪਰੀਮ ਕੋਰਟ ਨੇ ਭਾਰਤੀ ਰਾਸ਼ਟਰ ਗੀਤ ਨੂੰ ਲਾਜ਼ਮੀ ਬਣਾਉਣ ਦਾ ਫੈਸਲਾ ਕੇਂਦਰ ਸਰਕਾਰ ਨੂੰ ਤੈਅ ਕਰਨ ਲਈ ਕਿਹਾ । ਸਰਬਉੱਚ ਅਦਾਲਤ ਨੇ ਇਹ ਵੀ ਕਿਹਾ ਕਿ ਲੋਕ ਸਿਨੇਮਾ ਹਾਲ ‘ਚ ਸਿਰਫ ਮਨੋਰੰਜਨ ਲਈ ਆਉਂਦੇ ਹਨ ।

ਟਿੱਪਣੀ ਕਰੋ:

About webmaster

Scroll To Top