Home / ਚੋਣਵੀ ਖਬਰ/ਲੇਖ / ਜਨਰਲ ਕੁਲਦੀਪ ਬਰਾੜ ਹਮਲਾ ਮਾਮਲੇ ‘ਚੋਂ ਭਾਈ ਬਰਜਿੰਦਰ ਸਿੰਘ ਸੰਘਾ ਹੋਏ ਰਿਹਾਅ

ਜਨਰਲ ਕੁਲਦੀਪ ਬਰਾੜ ਹਮਲਾ ਮਾਮਲੇ ‘ਚੋਂ ਭਾਈ ਬਰਜਿੰਦਰ ਸਿੰਘ ਸੰਘਾ ਹੋਏ ਰਿਹਾਅ

ਲੰਡਨ: ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ‘ਤੇ ਇੰਦਰਾ ਗਾਂਧੀ ਦੇ ਹੁਕਮਾਂ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਵਾਲੇ ਭਾਰਤ ਦੇ ਸਾਬਕਾ ਜਨਰਲ ਕੁਲਦੀਪ ਬਰਾੜ ਤੇ ਹਮਲੇ ਦੇ ਦੋਸ਼ ‘ਚ ਸਜ਼ਾ ਕੱਟ ਰਹੇ ਭਾਈ ਬਰਜਿੰਦਰ ਸਿੰਘ ਸੰਘਾ ਅੱਜ ਜੇਲ ਚੋਂ ਰਿਹਾਅ ਹੋ ਗਏ ਹਨ। ਭਾਈ ਬਰਜਿੰਦਰ ਸਿੰਘ ਸੰਘਾ ਨੂੰ 10 ਸਾਲ ਛੇ ਮਹੀਨੇ ਦੀ ਸਜ਼ਾ ਮਿਲੀ ਸੀ, ਅਤੇ ਭਾਈ ਸੰਘਾ ਇੰਗਲੈਂਡ ਦੇ ਕਾਨੂੰਨ ਮੁਤਾਬਿਕ 12 ਘੰਟੇ ਦਾ ਇੱਕ ਦਿਨ (ਦਿਨ ਤੇ ਰਾਤ ਨੂੰ ਵੱਖ  ਵੱਖ ਤੌਰ ਤੇ ਦੋ ਦਿਨ ਗਿਣਨਾ) ਦੇ ਮੁਤਾਬਿਕ ਆਪਣੀ ਪੂਰੀ ਸਜ਼ਾ ਕੱਟ ਕੇ ਰਿਹਾ ਹੋ ਗਏ ਹਨ।

ਰਿਹਾਈ ਤੋਂ ਬਾਅਦ ਭਾਈ ਬਰਜਿੰਦਰ ਸਿੰਘ ਸੰਘਾ ਦਾ ਸਨਮਾਨ ਕਰਦੇ ਹੋਏ ਸਿੱਖ ਆਗੂ

ਭਾਈ ਬਰਜਿੰਦਰ ਸਿੰਘ ਸੰਘਾ ਨੇ ਆਪਣੇ ਚਾਰ ਸਾਥੀਆਂ ਭਾਈ ਮਨਦੀਪ ਸਿੰਘ ਦਮਦਮੀ ਟਕਸਾਲ, ਭਾਈ ਕਰਨ ਸਿੰਘ, ਭਾਈ ਦਿਲਬਾਗ ਸਿੰਘ ਅਤੇ ਬੀਬੀ ਹਰਜੀਤ ਕੌਰ ਨਾਲ ਮਿਲ ਕਿ ਦਰਬਾਰ ਸਾਹਿਬ ਤੇ ਹਮਲੇ ਦੇ ਦੋਸ਼ੀ ਕੁਲਦੀਪ ਬਰਾੜ ਤੇ 30 ਸਤੰਬਰ 2012 ਨੂੰ ਉਸਦੀ ਲੰਡਨ ਫੇਰੀ ਦੌਰਾਨ ਹਮਲਾ ਕੀਤਾ ਸੀ। ਪਰ ਕੁਲਦੀਪ ਬਰਾੜ ਇਸ ਹਮਲੇ ‘ਚ ਬਚ ਗਿਆ ਸੀ।

 

ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਬਰਮਿੰਘਮ ਦੇ ਮਨਦੀਪ ਸਿੰਘ ਸੰਧੂ, ਦਿਲਬਾਗ ਸਿੰਘ, ਹਰਜੀਤ ਕੌਰ, ਅਤੇ ਵੁਲਵਰਹੈਂਪਟਨ ਦੇ ਬਾਈ ਬਰਜਿੰਦਰ ਸਿੰਘ ਸੰਘਾ ਨੂੰ ਸਾਊਥਵਾਰਕ ਕਰਾਊਨ ਕੋਰਟ ਨੇ ਬਰਾੜ ਤੇ ਹਮਲੇ ਦੇ ਦੋਸ਼ ‘ਚ ਦੋਸ਼ੀ ਠਹਿਰਾਇਆ ਸੀ। ਇਸ ਮਾਮਲੇ ‘ਚ ਮਨਦੀਪ ਸਿੰਘ ਸੰਧੂ ਅਤੇ ਦਿਲਬਾਗ ਸਿੰਘ ਨੂੰ 14 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਅਤੇ ਹਰਜੀਤ ਕੌਰ ਨੂੰ 11 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਸੀ। ਜਦਕਿ ਭਾਈ ਬਰਜਿੰਦਰ ਸਿੰਘ ਸੰਘਾ ਨੂੰ 10 ਸਾਲ ਛੇ ਮਹੀਨੇ ਦੀ ਸਜ਼ਾ ਮਿਲੀ ਸੀ।

 

ਭਾਈ ਬਰਜਿੰਦਰ ਸਿੰਘ ਸੰਘਾ ਆਪਣੀ ਸਜ਼ਾ ਕੱਟ ਕਿ ਅੱਜ ਰਿਹਾ ਹੋ ਗਏ ਹਨ। ਜ਼ਿਕਰਯੋਗ ਹੈ, ਕੁਲਦੀਪ ਬਰਾੜ ਅਤੇ ਉਸਦੀ ਪਤਨੀ ਮੀਨਾ ਲੰਦਨ ਦੇ ਵੈਸਟ ਐਂਡ ਵਿੱਚ ਇੱਕ ਰਾਤ ਲਈ ਬਾਹਰ ਜਾ ਰਹੇ ਸਨ। ਉਸ ਸਮੇਂ ਇਨਾਂ ਸਿੰਘਾਂ ਨੇ ਕੁਲਦੀਪ ਬਰਾੜ ਤੇ ਜਨਲੇਵਾ ਹਮਲਾ ਕਰ ਦਿੱਤਾ ਸੀ, ਪਰ ਬਰਾੜ ਇਸ ਹਮਲੇ ‘ਚ ਬਚ ਗਿਆ ਸੀ।

 

ਸ੍ਰੋਮਣੀ ਅਕਾਲੀ ਦਲ ਅਮਿ੍ਰੰਤਸਰ (ਯੂਕੇ) ਦੇ ਪ੍ਰਧਾਨ ਸਰਬਜੀਤ ਸਿੰਘ, ਜਨਰਲ ਸਕੱਤਰ ਕੁਲਵੰਤ ਸਿੰਘ ਮਠੁੱਡਾ, ਸੂਬਾ ਸਿੰਘ, ਆਫਿਸ ਸਕੱਤਰ ਤਰਸੇਮ ਸਿੰਘ ,ਯੂਥ ਅਕਾਲੀ ਦਲ ਅਮਿ੍ਰੰਤਸਰ (ਯੂਕੇ) ਦੇ ਪ੍ਰਧਾਨ ਸਤਿੰਦਰਪਾਲ ਸਿੰਘ ਮੰਗੂਵਾਲ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਖੰਡਾ ਤੇ ਮੀਤ ਪ੍ਰਧਾਨ ਜਸਵੰਤ ਸਿੰਘ ਮਾਂਗਟ ਨੇ  ਭਾਈ ਸੰਘਾ ਨੂੰ ਰਿਹਾਅ ਹੋਣ ਤੇ ਵਧਾਈ ਦਿੱਤੀ ਹੈ।

 

ਪੱਤਰਕਾਰਾਂ  ਨਾਲ ਗੱਲਬਾਤ ਕਰਦੇ ਹੋਏ, ਯੂਥ ਅਕਾਲੀ ਦਲ ਅਮਿ੍ਰੰਤਸਰ ਯੂਕੇ ਦੇ ਪ੍ਰਧਾਨ ਸਤਿੰਦਰਪਾਲ ਮੰਗੂਵਾਲ ਨੇ ਦੱਸਿਆ ਹੈ। ਕਿ ਇਸ ਹਮਲੇ ‘ਚ ਸਜ਼ਾ ਕੱਟ ਰਹੇ ਬਾਕੀ ਸਿੰਘ ਭਾਈ ਮਨਦੀਪ ਸਿੰਘ ਦਮਦਮੀ ਟਕਸਾਲ, ਭਾਈ ਕਰਨ ਸਿੰਘ, ਭਾਈ ਦਿਲਬਾਗ ਸਿੰਘ ਅਤੇ ਬੀਬੀ ਹਰਜੀਤ ਕੌਰ ਜਲਦ ਰਿਹਾ ਹੋ ਜਾਣਗੇ। ਉਨਾਂ ਆਪਣੀ ਪਾਰਟੀ ਵੱਲੋਂ ਭਾਈ ਸੰਘਾ ਦੇ ਰਿਹਾਅ ਹੋਣ ਤੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਸਮੁੱਚੀ ਸਿੱਖ ਕੌਮ ਨੂੰ ਭਾਈ ਸੰਘਾ ਦੇ ਰਿਹਾਅ ਹੋਣ ਤੇ ਵਧਾਈ ਦਿੱਤੀ ਹੈ।

ਟਿੱਪਣੀ ਕਰੋ:

About webmaster

Scroll To Top