Home / ਜਰਮਨ ਅਤੇ ਯੂਰਪ / ਕੈਨੇਡਾ ਦੇ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਭਾਰਤੀ ਸਫਰਾਤਖਾਨੇ ਦੇ ਅਧਿਕਾਰੀਆਂ ਦੇ ਬੋਲਣ ‘ਤੇ ਪਾਬੰਦੀ ਲੱਗੀ

ਕੈਨੇਡਾ ਦੇ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਭਾਰਤੀ ਸਫਰਾਤਖਾਨੇ ਦੇ ਅਧਿਕਾਰੀਆਂ ਦੇ ਬੋਲਣ ‘ਤੇ ਪਾਬੰਦੀ ਲੱਗੀ

ਟੋਰਾਂਟੋ, ਕੈਨੇਡਾ: ਟੋਰਾਂਟੋ ਨੇੜੇ ਮਿਸੀਸਾਗਾ ਵਿਖੇ ਬੀਤੀ 31 ਦਸੰਬਰ ਦੀ ਰਾਤ ਨਵੇਂ ਸਾਲ ਦੇ ਵਿਸ਼ੇਸ਼ ਸਮਾਗਮਾਂ ਮੌਕੇ ਦੋ ਵੱਡੇ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਭਾਰਤ ਦੇ ਕੌਸਲ ਜਨਰਲ, ਸਟਾਫ਼ ਤੇ ਹੋਰ ਅਮਲੇ ਖਿ਼ਲਾਫ਼ ਰੋਸ ਪ੍ਰਗਟਾਵਾ ਕੀਤਾ ਗਿਆ ਤੇ ਪਾਬੰਦੀ ਲਗਾਉਣ ਬਾਰੇ ਫ਼ੈਸਲੇ ਦਾ ਐਲਾਨ ਕਰ ਦਿੱਤਾ ।

 

ਪੰਜਾਬੀ ਅਖਬਾਰ ਅਜ਼ੀਤ ਵਿੱਚ ਟੋਰਾਂਟੋ ਤੋਂ ਨਸ਼ਰ ਖਬਰ ਅਨੁਸਾਰ ਉਂਟਾਰੀਓ ਖ਼ਾਲਸਾ ਦਰਬਾਰ (ਡਿਕਸੀ ਰੋਡ) ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਨੇ ਇਸ ਸਬੰਧੀ ਦੱਸਿਆ ਕਿ ਸਿੱਖ ਕੌਮ ਨੂੰ ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ । ਸੱਕਤਰ ਰਣਜੀਤ ਸਿੰਘ ਦੂਲੇ ਨੇ ਕਿਹਾ ਕਿ ਭਾਰਤ ਦੇ ਕੌਸਲ ਜਨਰਲ ਦੀ ਹੈਸੀਅਤ ‘ਚ ਤੇ ਉਨ੍ਹਾਂ ਦੇ ਖ਼ੁਫ਼ੀਆ ਤੰਤਰ ਵਜੋਂ ਕਿਸੇ ਵਿਅਕਤੀ ਦੇ ਗੁਰਦੁਆਰੇ ਅੰਦਰ ਜਾਣ ਤੇ ਸਟੇਜ ਤੋਂ ਬੋਲਣ ‘ਤੇ ਰੋਕ ਲਗਾਈ ਗਈ ਹੈ ।

 

ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ (ਮਾਲਟਨ) ਵਿਖੇ ਭਾਈ ਜਸਬੀਰ ਸਿੰਘ ਬੋਪਾਰਾਏ, ਸਿੱਖ ਸਪਿ੍ਚੂਅਲ ਸੈਂਟਰ ਦੇ ਡਾਇਰੈਕਟਰ ਅਮਰਜੀਤ ਸਿੰਘ ਦਿਓਲ, ਪ੍ਰਧਾਨ ਗੁਰਿੰਦਰ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ (ਅ) ਦੀ ਕੈਨੇਡਾ ਈਸਟ ਇਕਾਈ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।

 

ਟੋਰਾਂਟੋ ‘ਚ ਨਾਰਥ ਯਾਰਕ ਗੁਰਦੁਆਰਾ ਸਹਿਬ ਦੇ ਪ੍ਰਧਾਨ ਗੁਰਦੇਵ ਸਿੰਘ ਮਾਨ ਤੇ ਸਾਬਕਾ ਪ੍ਰਧਾਨ ਪੂਰਨ ਸਿੰਘ ਪਾਂਧੀ ਨੇ ਦੱਸਿਆ ਕਿ ਸਿੱਖ ਸਿਧਾਂਤ ਮੁਤਾਬਿਕ ਗੁਰਦੁਆਰਾ ਸਾਹਿਬ ਅੰਦਰ ਜਾਂ ਬਾਹਰ ਕਿਸੇ ਨਾਲ ਭੇਦ ਨਹੀਂ ਕੀਤਾ ਜਾ ਸਕਦਾ । ਉਂਟਾਰੀਓ ਸਿੱਖ ਤੇ ਗੁਰਦੁਆਰਾ ਕੌਸਲ (ਓ.ਐਸ.ਜੀ.ਸੀ.) ਦੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਉੱਭੀ ਨੇ ਕਿਹਾ ਕਿ ਟਕਰਾਅ ਦਾ ਫ਼ੈਸਲਾ ਚੰਗਾ ਕਦਮ ਨਹੀਂ ਹੈ ।

ਟਿੱਪਣੀ ਕਰੋ:

About webmaster

Scroll To Top