Home / ਕੌਮਾਂਤਰੀ ਖਬਰਾਂ / ਅਮਰੀਕਾ: ਨਵੇਂ ਸਾਲ ‘ਤੇ ਹੋਣ ਵਾਲੀ ਪਰੇਡ ਵਿੱਚ ਸਿੱਖ ਲੰਗਰ ਦੀ ਝਾਕੀ ਪੇਸ਼ ਕਰਨਗੇ

ਅਮਰੀਕਾ: ਨਵੇਂ ਸਾਲ ‘ਤੇ ਹੋਣ ਵਾਲੀ ਪਰੇਡ ਵਿੱਚ ਸਿੱਖ ਲੰਗਰ ਦੀ ਝਾਕੀ ਪੇਸ਼ ਕਰਨਗੇ

ਵਾਸ਼ਿੰਗਟਨ: ਅਮਰੀਕਾ ਵੱਸਦੇ ਸਿੱਖ, ਸਿੱਖੀ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ ਅਤੇ ਮੌਕਾ ਮਿਲਦਿਆਂ ਹੀ ਸਿੱਖੀ ਪਛਾਣ ਪ੍ਰਤੀ ਅਮਰੀਕੀ ਲੋਕਾਂ ਨੂੰ ਦੱਸਣ ਲਈ ਕਮਰ ਕੱਸ ਲੈਦੇ ਹਨ।


ਅਜਿਹੇ ਹੀ ਉੱਦਮ ਵਜੋਂ ਦੱਖਣੀ ਕੈਲੀਫੋਰਨੀਆ ‘ਚ ਨਵੇਂ ਸਾਲ ਵਾਲੇ ਦਿਨ ਕੱਢੀ ਜਾਣ ਵਾਲੀ ਰੋਜ਼ ਪਰੇਡ ‘ਚ ਅਮਰੀਕੀ ਸਿੱਖ ਇਸ ਵਾਰ ‘ਲੰਗਰ ਸੇਵਾ’ ਦੀ ਝਾਕੀ ਨੂੰ ਇਕ ਬੇੜੇ ‘ਚ ਪ੍ਰਦਰਸ਼ਿਤ ਕਰਨਗੇ । ਇਹ ਪਰੇਡ 129 ਸਾਲ ਪੁਰਾਣੀ ਅਮਰੀਕੀ ਰਵਾਇਤ ਹੈ, ਜੋ ਲੱਖਾਂ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ ਤੇ ਇਸ ਪਰੇਡ ਦਾ ਪੂਰੇ ਅਮਰੀਕਾ ‘ਚ ਟੀ. ਵੀ. ‘ਤੇ ਸਿੱਧਾ ਪ੍ਰਸਾਰਨ ਹੁੰਦਾ ਹੈ ।

 

ਸਿੱਖਾਂ ਵੱਲੋਂ ਲਗਾਤਾਰ ਚੌਥੇ ਸਾਲ ਇਸ ਰੋਜ਼ ਪਰੇਡ ‘ਚ ਸਿੱਖ ਫਲੋਟ (ਝਾਕੀ ਵਾਲਾ ਬੇੜਾ) ਪ੍ਰਦਰਸ਼ਿਤ ਹੋ ਰਿਹਾ ਹੈ । ਇਸ ਬੇੜੇ ਨੂੰ ਤਿਆਰ ਕਰਨ ਲਈ 90,959 ਫੁੱਲ ਤੇ 500 ਪੌਾਡ ਸਬਜ਼ੀਆਂ ਦੀ ਵਰਤੋਂ ਹੋਈ । ਲੰਗਰ ‘ਚ ਬਣਾਏ ਜਾਣ ਵਾਲੇ ਪਕਵਾਨ ਵੀ ਇਸ ਝਾਕੀ ‘ਚ ਸ਼ਾਮਿਲ ਹੋਣਗੇ । ਸਿੱਖ ਕਮੇਟੀ ਦੇ ਮੈਂਬਰ ਤੇ ਇਸ ਝਾਕੀ ਨੂੰ ਤਿਆਰ ਕਰਵਾਉਣ ਵਾਲੇ ਭਜਨੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ ।

ਟਿੱਪਣੀ ਕਰੋ:

About webmaster

Scroll To Top