Home / ਚੋਣਵੀ ਖਬਰ/ਲੇਖ / ਲੋਕ ਰੋਹ ਅੱਗੇ ਝੂਕੀ ਕੈਪਟਨ ਸਰਕਾਰ, ਖਾਲਸਾ ਸਾਜਣਾ ਦਿਹਾੜੇ, ਮਹਾ ਸ਼ਿਵਰਾਤਰੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀਆਂ ਛੁੱਟੀਆਂ ਬਹਾਲ

ਲੋਕ ਰੋਹ ਅੱਗੇ ਝੂਕੀ ਕੈਪਟਨ ਸਰਕਾਰ, ਖਾਲਸਾ ਸਾਜਣਾ ਦਿਹਾੜੇ, ਮਹਾ ਸ਼ਿਵਰਾਤਰੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀਆਂ ਛੁੱਟੀਆਂ ਬਹਾਲ

ਚੰਡੀਗੜ੍ਹ: ਪੰਜਾਬ ਦੀ ਕੈਪਟਨ ਸਰਕਾਰ ਨੇ ਪਹਿਲਾਂ ਲਏ ਗਏ ਫੈਸਲੇ ਤੋਂ ਪਿੱਛੇ ਹਟਦਿਆਂ ਖਾਲਸਾ ਸਾਜਣਾ ਦਿਹਾੜੇ, ਮਹਾ ਸ਼ਿਵਰਾਤਰੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਕ੍ਰਮਵਾਰ 14 ਅਪ੍ਰੈਲ, 14 ਫਰਵਰੀ ਅਤੇ 12 ਦਸੰਬਰ, 2018 ਨੂੰ ਗਜ਼ਟਿਡ ਜਨਤਕ ਛੁੱਟੀ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ ।

 

ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਮੁੱਖ ਮੰਤਰੀ ਨੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਜਿਸ ਤੋਂ ਬਾਅਦ ਪ੍ਰਸੋਨਲ ਵਿਭਾਗ ਨੇ ਅੱਜ ਦੇਰ ਸ਼ਾਮ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਇਹ ਛੁੱਟੀਆਂ ਸਰਕਾਰ ਦੀਆਂ ਰਾਖਵੀਆਂ ਛੁੱਟੀਆਂ ਵਾਲੀ ਸੂਚੀ ਵਿਚ ਸ਼ਾਮਿਲ ਸਨ ।

 
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵਲੋਂ ਖਾਲਸਾ ਸਾਜਣਾ ਦਿਹਾੜੇ ਦੀ ਛੁੱਟੀ ਰੱਦ ਕਰ ਦਿੱਤੀ ਗਈ ਸੀ ਜਿਸ ਦਾ ਹੋਰਨਾਂ ਸਿਆਸੀ ਪਾਰਟੀਆਂ ਵਲੋਂ ਕਾਫ਼ੀ ਵਿਰੋਧ ਵੀ ਕੀਤਾ ਗਿਆ ਅਤੇ ਮੁਲਾਜ਼ਮਾਂ ਅਤੇ ਸਿੱਖ ਸੰਗਤ ‘ਚ ਵੀ ਰੋਸ ਪਾਇਆ ਗਿਆ ਸੀ ।

 
ਪੰਜਾਬ ਦੀ ਕਾਂਗਰਸ ਸਰਕਾਰ ਨੇ ਨਵੇਂ ਸਾਲ ਦੇ ਸ਼ੁਰੂ ‘ਚ 5 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਛੁੱਟੀ ਨਾ ਕਰਨ ਤੇ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੇ ਸਿਰਜਨਾ ਦਿਵਸ ਦੀ ਇਤਿਹਾਸਕ ਛੁੱਟੀ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਹੁਣ ਜਨਤਕ ਦਬਾਅ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ ਕਿਉਂਕਿ ਕੈਪਟਨ ਸਰਕਾਰ ਦੇ ਇਸ ਫ਼ੈਸਲੇ ਦਾ ਸਿੱਖ ਜਗਤ ਵਿਚ ਵਿਆਪਕ ਵਿਰੋਧ ਹੋਇਆ ਸੀ ।

ਟਿੱਪਣੀ ਕਰੋ:

About webmaster

Scroll To Top