Home / ਚੋਣਵੀ ਖਬਰ/ਲੇਖ / ਗੋਸਾਂਈ ਕਤਲ ਕੇਸ ਵਿੱਚ ਜਗਤਾਰ ਸਿੰਘ ਜੱਗੀ ਚਾਰ ਦਿਨਾਂ ਐਨ.ਆਈ.ਏ. ਰਿਮਾਂਡ ‘ਤੇ ਭੇਜਿਆ, ਵਕੀਲ ਨੇ ਮਨਾਸਿਕ ਜਾਂਚ ਦੀ ਕੀਤੀ ਮੰਗ

ਗੋਸਾਂਈ ਕਤਲ ਕੇਸ ਵਿੱਚ ਜਗਤਾਰ ਸਿੰਘ ਜੱਗੀ ਚਾਰ ਦਿਨਾਂ ਐਨ.ਆਈ.ਏ. ਰਿਮਾਂਡ ‘ਤੇ ਭੇਜਿਆ, ਵਕੀਲ ਨੇ ਮਨਾਸਿਕ ਜਾਂਚ ਦੀ ਕੀਤੀ ਮੰਗ

ਮੋਹਾਲੀ: ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਮਿੱਥ ਕੇ ਕਤਲਾਂ ਵਿੱਚ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾ ਸਿੰਘ ਜੱਗੀ ਨੂੰ ਕੌਮੀ ਜਾਂਚ ਏਜ਼ਸੀ ਐਨ. ਆਈ. ਏ ਨੇ ਆਰ. ਐਸ. ਐਸ. ਆਗੂ ਰਵਿੰਦਰ ਗੋਸਾਈ ਕਤਲ ਮਾਮਲੇ ਅੱਜ ਨਾਮਜ਼ਦ ਕੀਤਾ ਗਿਆ । ਅਦਾਲਤ ਵਲੋਂ ਜੱਗੀ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਐਨ.ਆਈ.ਏ. ਨੂੰ ਦੇ ਦਿੱਤਾ ਗਿਆ। ਜੱਗੀ ਨੂੰ ਹੁਣ 26 ਦਸੰਬਰ ਨੂੰ ਮੋਹਾਲੀ ਦੀ ਐਨ.ਆਈ.ਏ. ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਜਗਤਾਰ ਸਿੰਘ ਜੱਗੀ

ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਰਿਮਾਂਡ ਦਾ ਵਿਰੋਧ ਕਰਦਿਆਂ ਅਦਾਲਤ ‘ਚ ਇਕ ਅਰਜ਼ੀ ਦਾਇਰ ਕਰਦਿਆਂ ਕਿਹਾ ਕਿ ਜੱਗੀ ਜੌਹਲ ਇਸ ਸਮੇਂ ਖਰਾਬ ਮਾਨਸਿਕ ਸਥਿਤੀ ਤੋਂ ਗੁਜਰ ਰਿਹਾ ਹੈ, ਇਸ ਲਈ ਉਸ ਦਾ ਮੈਡੀਕਲ ਮਾਨਸਿਕ ਰੋਗਾਂ ਦੇ ਮਾਹਿਰ ਅਜ਼ਾਦ ਡਾਕਟਰ ਕੋਲੋਂ ਕਰਵਾਇਆ ਜਾਵੇ ।

 

ਅਦਾਲਤ ‘ਚ ਐੱਨ. ਆਈ. ਏ. ਦੇ ਵਕੀਲ ਸੁਰਿੰਦਰ ਸਿੰਘ ਪਰਮਾਰ ਨੇ ਜੱਗੀ ਜੌਹਲ ਦਾ ਰਿਮਾਂਡ ਮੰਗਣ ਲੱਗੇ ਤਰਕ ਦਿੱਤਾ ਕਿ ਉਸ ਕੋਲੋਂ ਬਰਾਮਦ ਮੋਬਾਈਲ ਫੋਨ ‘ਚੋਂ ਕਈ ਅਹਿਮ ਸਬੂਤ ਮਿਲੇ ਹਨ, ਜਿਸ ‘ਚ ਇਕ ਹੈਪੀ ਨਾਂਅ ਲਿਖਿਆ ਨੰਬਰ ਬਰਾਮਦ ਹੋਇਆ ਹੈ ਅਤੇ ਉਸ ਨੰਬਰ ‘ਤੇ ਜੱਗੀ ਜੌਹਲ ਵਲੋਂ ਸਭ ਤੋਂ ਜ਼ਿਆਦਾ ਗੱਲਬਾਤ ਕੀਤੀ ਗਈ ਹੈ ਅਤੇ ਇਹ ਨੰਬਰ ਪਾਕਿਸਤਾਨ ਬੈਠੇ ਕਿਸੇ ਸਖ਼ਸ਼ ਦਾ ਦੱਸਿਆ ਜਾ ਰਿਹਾ ਹੈ ।

 

ਐਨ. ਆਈ. ਏ. ਵਲੋਂ ਅਦਾਲਤ ‘ਚ ਇਕ 35 ਪੇਜ਼ਾਂ ਦੀ ਮੋਬਾਈਲ ਤੋਂ ਮਿਲੇ ਨੰਬਰਾਂ ਅਤੇ ਹੋਰ ਦਸਤਾਵੇਜ਼ਾਂ ਦੀ ਲਿਸਟ ਵੀ ਪੇਸ਼ ਕੀਤੀ ਗਈ ਹੈ । ਐਨ. ਆਈ. ਏ. ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਜੱਗੀ ਜੌਹਲ ਕੋਲੋਂ ਭਾਰਤ ‘ਚ ਜੋ ਪੈਸੇ ਭੇਜੇ ਗਏ ਹਨ, ਉਸ ਬਾਰੇ ਜਾਣਕਾਰੀ ਹਾਸਲ ਕੀਤੀ ਜਾਣੀ ਹੈ ਅਤੇ ਨਾਲ ਹੀ ਪੈਸੇ ਭੇਜਣ ‘ਚ ਮਦਦ ਕਰਨ ਵਾਲਿਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਣੀ ਹੈ ।

ਟਿੱਪਣੀ ਕਰੋ:

About webmaster

Scroll To Top