Home / ਕੌਮਾਂਤਰੀ ਖਬਰਾਂ / ਸਾਬਤ ਸੂਰਤ ਸਿੱਖ ਨੌਜਵਾਨ ਅਮਰੀਕੀ ਫੌਜ ਵਿੱਚ ਸਾਰਜੈਂਟ ਭਰਤੀ

ਸਾਬਤ ਸੂਰਤ ਸਿੱਖ ਨੌਜਵਾਨ ਅਮਰੀਕੀ ਫੌਜ ਵਿੱਚ ਸਾਰਜੈਂਟ ਭਰਤੀ

 

ਬਨੂੜ: ਸਿੱਖਾਂ ਵੱਲੋਂ ਆਪਣੀ ਕਾਬਲੀਅਤ ਦੇ ਬਲਬੂਤੇ ਵੱਖ-ਵੱਖ ਦੇਸ਼ਾਂ ਵਿੱਚ ਬੜੇ ਉਚੇ ਅਹੁਦਿਆਂ ‘ਤੇ ਪਹੁੰਚ ਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਅਮਰੀਕਾ ਵਿੱਚ ਪਹਿਲਾਂ ਹੀ ਸਿੱਖ ਵੱਡੇ ਅਹੁਦਿਆਂ ‘ਤੇ ਬਿਰਾਜ਼ਮਾਨ ਹਨ, ਪਰ ਹੁਣ ਇਸ ਵਿੱਚ ਵਾਧਾ ਕਰਦਿਆਂ ਸਾਬਤ ਸੂਰਤ ਸਿੱਖ ਨੌਜਵਾਨ ਅਤਪ੍ਰੀਤਇੰਦਰ ਸਿੰਘ ਨੇ ਅਮਰੀਕੀ ਫੌ਼ਜ ਵਿੱਚ ਸਾਰਜੈਂਟ ਵਜੋਂ ਪ੍ਰਾਪਤੀ ਕੀਤੀ ਹੈ।

ਅਤਪ੍ਰੀਤਇੰਦਰ ਸਿੰਘ

ਬਨੂੜ ਦੇ ਮੁਹੱਲਾ ਆਹਲੂਵਾਲੀਆ ਦੇ ਵਸਨੀਕ ਸਤਿੰਦਰ ਸਿੰਘ ਪ੍ਰਿੰਸ ਦੇ ਪੁੱਤਰ ਅਤਪ੍ਰੀਤਇੰਦਰ ਸਿੰਘ ਦੀ ਅਮਰੀਕੀ ਫੌ਼ਜ ਵਿੱਚ ਸਾਰਜੈਂਟ ਵਜੋਂ ਨਿਯੁਕਤੀ ਹੋਈ ਹੈ। ਉਹ ਵਾਸ਼ਿੰਗਟਨ ਵਿੱਚ ਸੇਵਾਵਾਂ ਨਿਭਾਏਗਾ। ਅਤਪ੍ਰੀਤਇੰਦਰ ਸਿੰਘ ਦੀ ਨਿਯੁਕਤੀ ਨਾਲ ਬਨੂੜ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਮਾਪਿਆਂ ਨੂੰ ਵਧਾਈਆਂ ਮਿਲ ਰਹੀਆਂ ਹਨ।

 

ਅਤਪ੍ਰੀਤਇੰਦਰ ਸਿੰਘ ਨਵੰਬਰ 2007 ਵਿੱਚ ਇੱਥੋਂ ਬਾਰ੍ਹਵੀਂ ਪਾਸ ਕਰਕੇ ਅਗਲੀ ਪੜ੍ਹਾਈ ਲਈ ਅਮਰੀਕਾ ਗਿਆ ਸੀ। ਪਿਟਸਬਰਗ ਯੂਨੀਵਰਸਿਟੀ ਵਿੱਚੋਂ ਅਕਾਊਂਟਿੰਗ ਦੀ ਡਿਗਰੀ ਕਰਨ ਬਾਅਦ ਉਸ ਨੇ ਇੰਟੈਲੀਜੈਂਸੀ ਆਨ ਹਿਊਮਨ ਸੋਰਸਿਜ਼ ਵਿਸ਼ੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।

 

ਸਾਬਤ ਸੂਰਤ ਅਤਪ੍ਰੀਤਇੰਦਰ ਨੇ ਅਮਰੀਕੀ ਫ਼ੌਜ ਵਿੱਚ ਜਾਣ ਲਈ ਸਰੀਰਕ ਪ੍ਰੀਖਿਆ ਪਾਸ ਕਰਨ ਬਾਅਦ ਲਿਖਤੀ ਪ੍ਰੀਖਿਆ ਅੱਵਲ ਦਰਜੇ ’ਚ ਪਾਸ ਕੀਤੀ। ਉਨ੍ਹਾਂ ਨੇ ਅਮਰੀਕਾ ਦੇ ਸ਼ਹਿਰ ਮਜ਼ੂਰੀ ’ਚ ਫ਼ੌਜੀ ਸੇਵਾਵਾਂ ਲਈ ਛੇ ਮਹੀਨੇ ਦੀ ਸਿਖਲਾਈ ਲਈ।
ਅਤਪ੍ਰੀਤਇੰਦਰ ਸਿੰਘ ਨੇ ਫੋਨ ’ਤੇ ਦੱਸਿਆ ਕਿ ਬਨੂੜ ਤੋਂ ਆਉਣ ਸਮੇਂ ਉਹ ਇਹ ਗੱਲ ਧਾਰ ਕੇ ਆਇਆ ਸੀ ਕਿ ਉਹ ਸਿੱਖੀ ਸਰੂਪ ਵਿੱਚ ਰਹਿੰਦਾ ਹੋਇਆ ਅਮਰੀਕੀ ਫ਼ੌਜ ਵਿੱਚ ਜਾਵੇਗਾ। ਉਸ ਨੇ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਆਪਣੇ ਮੁਕਾਮ ’ਤੇ ਪੁੱਜ ਗਿਆ ਹੈ। ਅਤਪ੍ਰੀਤਇੰਦਰ ਨੇ ਦੱਸਿਆ ਕਿ ਉਸ ਦਾ ਅਗਲਾ ਨਿਸ਼ਾਨਾ ਅਮਰੀਕੀ ਫ਼ੌਜ ਵਿੱਚ ਉੱਚ ਅਹੁਦੇ ਉੱਤੇ ਪੁੱਜਣਾ ਹੈ।

ਟਿੱਪਣੀ ਕਰੋ:

About webmaster

Scroll To Top