Home / ਚੋਣਵੀ ਖਬਰ/ਲੇਖ / ਬਰਤਾਨੀਆ ਵਿੱਚ ਖੇਡ ਅਖਾੜਿਆਂ ਅਤੇ ਮਨੋਰੰਜਨ ਪ੍ਰੋਗਰਾਮਾਂ ਵਿੱਚ ਕਿਰਪਾਨ ਪਾ ਕੇ ਜਾਣ ਦੀ ਮਿਲੀ ਖੁੱਲ

ਬਰਤਾਨੀਆ ਵਿੱਚ ਖੇਡ ਅਖਾੜਿਆਂ ਅਤੇ ਮਨੋਰੰਜਨ ਪ੍ਰੋਗਰਾਮਾਂ ਵਿੱਚ ਕਿਰਪਾਨ ਪਾ ਕੇ ਜਾਣ ਦੀ ਮਿਲੀ ਖੁੱਲ

ਲੰਡਨ: ਕੱਕਾਰ ਸਿੱਖ ਦੇ ਜੀਵਨ ਦਾ ਇੱਕ ਅੰਗ ਹਨ ਅਤੇ ਇਨ੍ਹਾਂ ਤੋਂ ਬਿਨਾਂ ਇੱਕ ਸਿੱਖ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ। ਸਿੱਖ ਕੌਮ ਇਸ ਸਮੇਂ ਦੁਨੀਆਂ ਭਰ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਫੈਲੀ ਹੋਈ ਹੈ, ਪਰ ਕਈ ਜਗਾ ਸਿੱਖਾਂ ਨੂੰ ਵੱਖਰੀ ਪਛਾਣ, ਵੱਖਰੀ ਰਹਿਣੀ-ਬਹਿਣੀ ਅਤੇ ਕੱਕਾਰ ਧਾਰਨ ਕਰਕਨ ਕਰਕੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਹੱਲ ਕਰਨ ਲਈ ਥਾਂ ਪਰ ਥਾਂ ਸਿੱਖ ਸੰਸਥਾਵਾਂ ਸਰਗਮਰ ਹਨ।


ਯੂ. ਕੇ. ‘ਚ ਕਿਰਪਾਨ ਪਹਿਨਣ ਦੀ ਪੂਰੀ ਤਰ੍ਹਾਂ ਖੁੱਲ੍ਹ ਹੈ, ਪਰ ਫਿਰ ਵੀ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਸਿੱਖਾਂ ਨੂੰ ਕਿਸੇ ਨਾ ਕਿਸੇ ਬਹਾਨੇ ਨਿਸ਼ਾਨਾ ਬਣਾ ਲਿਆ ਜਾਂਦਾ ਹੈ । ਹਾਲ ਹੀ ‘ਚ ਸਿੱਖ ਕੌਾਸਲ ਯੂ. ਕੇ. ਦੇ ਉੱਦਮਾਂ ਸਦਕਾ ਐਸ ਐਮ ਜੀ ਯੂਰਪ ਕੰਪਨੀ ਨਾਲ ਹੋਈ ਗੱਲਬਾਤ ਤੋਂ ਬਾਅਦ ਕਿਰਪਾਨ ਪਹਿਨ ਕੇ ਖੇਡ ਅਤੇ ਮਨੋਰੰਜਨ ਆਦਿ ਸਮਾਗਮਾਂ ‘ਚ ਜਾਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ । ਸਿੱਖ ਕੌਾਸਲ ਵੱਲੋਂ ਜਾਰੀ ਬਿਆਨ ‘ਚ ਕੰਪਨੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ।

 

ਜ਼ਿਕਰਯੋਗ ਹੈ ਕਿ ਇਹ ਕੰਪਨੀ ਯੂ. ਕੇ. ‘ਚ ਵੱਡੇ ਸਮਾਗਮਾਂ ਦਾ ਪ੍ਰਬੰਧ ਕਰਦੀ ਹੈ ਜਿਨ੍ਹਾਂ ‘ਚ ਮਾਨਚੈਸਟਰ ਅਰੀਨਾ, ਫ਼ਸਟ ਡਾਇਰੈਕਟ ਲੀਡਜ਼, ਹੱਲ ਵੈਨਯੂ ਅਤੇ ਮੈਟਰੋ ਰੇਡੀਓ ਅਰੀਨਾ ਨਿਊਕਾਸਲ ਵੀ ਸ਼ਾਮਿਲ ਹਨ ।

 

ਇਸ ਵਰ੍ਹੇ ਅਕਤੂਬਰ ਮਹੀਨੇ ਕਈ ਸਿੱਖਾਂ ਨੂੰ ਕਿਰਪਾਨ ਪਹਿਨੀ ਹੋਣ ਕਰਕੇ ਕਈ ਅਰੀਨਾ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ । ਸਿੱਖ ਕੌਸਲ ਦੇ ਕੰਪਨੀ ‘ਚ ਹੋਈ ਗੱਲਬਾਤ ਤੋਂ ਬਾਅਦ ਸਿੱਖਾਂ ਨੂੰ ਅਜੇਹੇ ਵੱਡੇ ਸਮਾਗਮਾਂ ਤੇ ਕਿਰਪਾਨ ਪਹਿਨ ਦੀ ਪੂਰੀ ਤਰ੍ਹਾਂ ਖੁੱਲ੍ਹ ਹੋਵੇਗੀ ।

 

ਸਿੱਖ ਕੌਸਲ ਨੇ ਦੱਸਿਆ ਕਿ ਡਰੇਟਨ ਮੈਨ ਥੀਮ ਪਾਰਕ ‘ਚ ਵਾਪਰੀ ਇੱਕ ਘਟਨਾ ਤੋਂ ਬਾਅਦ ਉੱਥੇ ਦਾ ਮਸਲਾ ਵੀ ਹੱਲ ਕਰ ਲਿਆ ਸੀ । ਸਿੱਖ ਕੌਸਲ ਦੇ ਜਨਰਲ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਉਹ ਬੀਤੇ 7 ਸਾਲਾਂ ਤੋਂ ਸਰਕਾਰ ਦੇ ਕਈ ਸੈਕਟਰਾਂ ‘ਚ ਸਿੱਖਾਂ ਨੂੰ ਕਕਾਰ ਪਹਿਨ ਕੇ ਜਾਣ ਦੀ ਖੁੱਲ੍ਹ ਲਈ ਯਤਨਸ਼ੀਲ ਹਨ । ਜਿਸ ਸਦਕਾ ਕਕਾਰਾਂ ਦੀਆਂ ਥਾਵਾਂ ਤੇ ਸਿੱਖਾਂ ਨੰੂ ਹੈਲਮਟ ਪਾਉਣ ਦੀ ਛੋਟ ਵੀ ਮਿਲੀ ਹੈ । ਸਿੱਖ ਕੌਸਲ ਕਕਾਰਾਂ ਦੇ ਹੱਕਾਂ ਸਬੰਧੀ ਸੰਘਰਸ਼ ਜਾਰੀ ਰੱਖਣ ਲਈ ਵਚਨਬੱਧ ਹੈ ।

ਟਿੱਪਣੀ ਕਰੋ:

About webmaster

Scroll To Top