Home / ਕੌਮਾਂਤਰੀ ਖਬਰਾਂ / ਸਿੱਖ ਪਛਾਣ ਦੇ ਪ੍ਰਚਾਰ ਲਈ 5 ਲੱਖ ਖਰਚ ਕਰਕੇ “ ਨੈਸ਼ਨਲ ਸਿੱਖ ਕੰਪੇਨ” ਡਾਕੂਮੈਨਟਰੀ ਤਿਆਰ ਕਰੇਗੀ

ਸਿੱਖ ਪਛਾਣ ਦੇ ਪ੍ਰਚਾਰ ਲਈ 5 ਲੱਖ ਖਰਚ ਕਰਕੇ “ ਨੈਸ਼ਨਲ ਸਿੱਖ ਕੰਪੇਨ” ਡਾਕੂਮੈਨਟਰੀ ਤਿਆਰ ਕਰੇਗੀ

 

ਸਿਆਟਲ: ਅਮਰੀਕਾ ਵਿੱਚ ਸਿੱਖ ਪਛਾਣ ਪ੍ਰਤੀ ਜਾਗਰੂਕਤਾ ਪੈਦਾ ਕਰ ਰਹੀ ਸਿੱਖ ਸੰਸਥਾ “ਨੈਸਨਲ ਸਿੱਖ ਕੰਪੇਨ” ਪੰਜ ਲੱਖ ਡਾਲਰ ਖਰਚ ਕੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਅਤੇ ਫਲਸਫਾ ‘ਤੇ ਇੱਕ ਡਾਕੂਮੈਨਟਰੀ ਤਿਆਰ ਕਰੇਗੀ, ਜੋ ਅਮਰੀਕਾ ਦੇ ਪ੍ਰਸਿੱਧ ਟੀਵੀ ਚੈਨਲਾਂ ‘ਤੇ ਵਿਖਾਈ ਜਾਵੇਗੀ।


ਬੀਤੇ ਸਮੇਂ ਅਮਰੀਕਾ ਦੇ ਦੋ ਪ੍ਰਸਿੱਧ ਟੀ.ਵੀ. ਚੈਨਲ ਸੀ. ਐਨ. ਐਨ. ਅਤੇ ਫੋਕਸ ਨਿਊਜ਼ ਅਤੇ ਏ. ਕੇ. ਪੀ. ਡੀ. ਕੰਪਨੀ ਵਲੋਂ ਸਿੱਖਾਂ ਦੀ ਪਛਾਣ ਨੂੰ ਲੈ ਕੇ ਬਣਾਈ ਡਾਕੂਮੈਂਟਰੀ ਚੱਲਣ ਨਾਲ ਅਮਰੀਕਾ ਦੇ 59 ਫ਼ੀਸਦੀ ਲੋਕਾਂ ਨੂੰ ਸਿੱਖਾਂ ਬਾਰੇ ਪਤਾ ਲੱਗਾ ਤੇ ਉਨ੍ਹਾਂ ਦਾ ਭੁਲੇਖਾ ਦੂਰ ਹੋਇਆ ਹੈ ।

 

ਇਸ ਡਾਕੂਮੈਂਟਰੀ ਦੇ ਚੱਲਣ ਤੋਂ ਪਹਿਲਾਂ ਅਮਰੀਕਾ ਦੇ ਸਿਰਫ਼ 11 ਫ਼ੀਸਦੀ ਲੋਕਾਂ ਨੂੰ ਹੀ ਸਿੱਖਾਂ ਬਾਰੇ ਪਤਾ ਸੀ । ਉਕਤ ਆਗੂਆਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਸੰਸਥਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਕ 30 ਮਿੰਟ ਦੀ ਡਾਕੂਮੈਂਟਰੀ ਫ਼ਿਲਮ ਤਿਆਰ ਹੋ ਰਹੀ ਹੈ, ਜਿਸ ਵਿਚ ਇਹ ਦੱਸਿਆ ਜਾਵੇਗਾ ਕਿ ਸਿੱਖ ਧਰਮ ਬਾਕੀ ਧਰਮਾਂ ਤੋਂ ਅਲੱਗ ਕਿਉਂ ਹੈ ਅਤੇ ਇਹ ਫ਼ਿਲਮ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇਵੇਗੀ ।

 

ਇਸ ਫ਼ਿਲਮ ਨੂੰ ਪ੍ਰਸਿੱਧ ਨਿਰਦੇਸ਼ਕ ਮੈਡਮ ਸਕਰੈਲ ਨਿਰਦੇਸ਼ਤ ਕਰੇਗੀ ਤੇ ਇਹ ਫ਼ਿਲਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਭਾਵ 2019 ਵਿਚ ਰਿਲੀਜ਼ ਹੋਵੇਗੀ । ਇਸ ‘ਤੇ ਲਗਪਗ 5 ਲੱਖ ਡਾਲਰ ਖ਼ਰਚ ਆਵੇਗਾ । ਉਕਤ ਆਗੂਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ‘ਨੈਸ਼ਨਲ ਸਿੱਖ ਕੰਪੇਨ’ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ।

ਟਿੱਪਣੀ ਕਰੋ:

About webmaster

Scroll To Top