Home / ਚੋਣਵੀ ਖਬਰ/ਲੇਖ / ਜਗਤਾਰ ਸਿੰਘ ਜੱਗੀ ਦਾ ਰਿਮਾਂਡ ਦੋ ਦਿਨ, ਤਲਜੀਤ ਸਿੰਘ ਜਿੰਮੀ ਦਾ ਚਾਰ ਦਿਨ ਵਧਿਆ, ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਤਿੰਨ ਦਿਨਾਂ ਪੁਲਿਸ ਰਿਮਾਂਡ ਲਿਆ

ਜਗਤਾਰ ਸਿੰਘ ਜੱਗੀ ਦਾ ਰਿਮਾਂਡ ਦੋ ਦਿਨ, ਤਲਜੀਤ ਸਿੰਘ ਜਿੰਮੀ ਦਾ ਚਾਰ ਦਿਨ ਵਧਿਆ, ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਤਿੰਨ ਦਿਨਾਂ ਪੁਲਿਸ ਰਿਮਾਂਡ ਲਿਆ

ਲੁਧਿਆਣਾ: ਪੰਜਾਬ ਵਿੱਚ ਹੋਏ ਚੋਣਵੇਂ ਕਤਲ ਮਾਮਲਿਆਂ ਵਿੱਚ ਗ੍ਰਿਫਤਾਰ ਸਿੱਖ ਨੌਜਵਾਨਾਂ ਦਾ ਪੁਲਿਸ ਨੇ ਸੌਦਾ ਸਾਧ ਦੇ ਚੇਲੇ ਪਿਓ-ਪੁੱਤ ਕਤਲ ਕਾਂਡ ਵਿੱਚ ਰਿਮਾਂਡ ਲਿਆ ਹੈ।

ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜ਼ਿੰਮੀ ਪੁਲਿਸ ਹਿਰਾਸਤ ਵਿੱਚ (ਪੁਰਾਣੀ ਤਸਵੀਰ)

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਦੁਰਗਾ ਪ੍ਰਸਾਦ ਦੇ ਕਤਲ ਮਾਮਲੇ ‘ਚ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਜੱਗੀ ਦੇ ਪੁਲਿਸ ਰਿਮਾਂਡ ‘ਚ 2 ਦਿਨਾਂ ਦਾ ਵਾਧਾ ਕਰ ਦਿੱਤਾ।

ਰਮਨਦੀਪ ਸਿੰਘ, ਹਰਦੀਪ ਸਿੰਘ ਸ਼ੇਰਾ

ਮੀਡੀਆ ਵਿੱਚ ਨਸ਼ਰ ਖਬਰ ਮੁਤਾਬਿਕ ਤਲਜੀਤ ਸਿੰਘ ਜਿੰਮੀ ਦੇ ਰਿਮਾਂਡ ਵਿੱਚ ਚਾਰ ਦਿਨਾਂ ਦਾ ਵਾਧਾ ਕੀਤਾ ਗਿਆ ਹੈ।

 

ਕੱਲ ਅਦਾਲਤ 14 ਦਸੰਬਰ ਨੂੰ ਅਦਾਲਤ ਨੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਨੂੰ ਜੇਲ ਭੇਜ ਦਿੱਤਾ ਸੀ ਅਤੇ ਅੱਜ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹ ਵਿਚੋਂ ਲਿਆ ਕੇ ਸਥਾਨਕ ਡਿਊਟੀ ਮੈਜਿਸਟ੍ਰੇਟ ਪਾਇਲ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਵਾਂ ਦਾ 3 ਦਿਨਾਂ ਪੁਲਿਸ ਰਿਮਾਂਡ ਲੈ ਲਿਆ।

ਟਿੱਪਣੀ ਕਰੋ:

About webmaster

Scroll To Top