Home / ਕੌਮਾਂਤਰੀ ਖਬਰਾਂ / ਆਸਟ੍ਰੇਲੀਅਨ ਐਮ.ਪੀ. ਨੇ ਜਗਤਾਰ ਸਿੰਘ ਜੱਗੀ ਸਮੇਤ ਸਿੱਖ ਬੰਦੀਆਂ ਦੀ ਰਿਹਾਈ ਲਈ ਉਠਾਈ ਆਵਾਜ਼

ਆਸਟ੍ਰੇਲੀਅਨ ਐਮ.ਪੀ. ਨੇ ਜਗਤਾਰ ਸਿੰਘ ਜੱਗੀ ਸਮੇਤ ਸਿੱਖ ਬੰਦੀਆਂ ਦੀ ਰਿਹਾਈ ਲਈ ਉਠਾਈ ਆਵਾਜ਼

 

ਮੈਲਬੌਰਨ: ਪੰਜਾਬ ਪੁਲਿਸ ਵੱਲੋਂ ਚੁਣੀਦਾਂ ਕਤਲ ਮਾਮਲਿਆਂ ਵਿੱਚ ਹਾਲ ਵਿੱਚ ਗ੍ਰਿਫਤਾਰ ਕੀਤੇ ਬਰਤਾਨਵੀਂ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਹੋਰ ਸਿੱਖ ਨੌਜਵਾਨਾਂ ਦੀ ਗ੍ਰਿਪਤਾਰੀ ਬਾਰੇ ਕੌਮਾਂਤਰੀ ਬਹਿਸ ਛਿੜੀ ਹੋਈ ਹੈ ਅਤੇ ਵਿਦੇਸ਼ਾਂ ਦੀਆਂ ਸੰਸਦਾਂ ਵਿੱਚ ਇਸ ਮੁੱਦੇ ‘ਤੇ ਬਿਆਨਬਾਜ਼ੀ ਹੋ ਰਹੀ ਹੈ।

ਆਸਟਰੇਲੀਆ ਦੇ ਕੁਈਨਜਲੈਂਡ ਸੂਬੇ ਦੇ ਲਾਈਕਰਡ ਸੰਸਦ ਹਲਕੇ ਤੋਂ ਸਾਂਸਦ ਵਾਰਨ ਐਂਟਸਚ ਵੱਲੋਂ ਪੰਜਾਬ ਪੁਲਸ ਅਤੇ ਭਾਰਤ ਸਰਕਾਰ ਦੁਆਰਾ ਹਿਰਾਸਤ ਵਿੱਚ ਲਏ ਗਏ ਬਿ੍ਰਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਨਜ਼ਰਬੰਦ 47 ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਕੀਤੀ ਹੈ।

 

ਪੰਜਾਬੀ ਅਖਬਾਰ “ਪਹਿਰੇਦਾਰ” ਵਿੱਚ ਨਸ਼ਰ ਖ਼ਬਰ ਮੁਤਾਬਿਕ ਸ਼੍ਰੀ ਐਂਟਸਚ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਇਸ ਸਾਰੇ ਮਾਮਲੇ ਚ‘ ਉਹ ਆਸਟਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੂੰ ਮੰਗ-ਪੱਤਰ ਵੀ ਦੇ ਚੁੱਕੇ ਹਨ ਤੇ ਜਲਦ ਹੀ ਉਹ ਭਾਰਤੀ ਹਾਈ ਕਮਿਸ਼ਨ ਨੂੰ ਵੀ ਇਸ ਮੰਗ ਤੋਂ ਜਾਣੂ ਕਰਾਉਣਗੇ । ਉਹਨਾਂ ਕਿਹਾ ਕਿ ਜਗਤਾਰ ਜੱਗੀ ਇੱਕ ਵੈਬਸਾਈਟ ਜਰੀਏ 1984 ਦੀ ਨਸਲਕੁਸ਼ੀ ਅਤੇ ਲਾਪਤਾ ਕੀਤੇ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਗੱਲ ਕਰਦਾ ਸੀ ।

 

ਉਹਨਾਂ ਮੁਤਾਬਿਕ ਬੰਦੀ ਬਣਾਏ ਸਿੱਖ ਭਾਈਚਾਰੇ ਦੇ ਨੌਜਵਾਨਾਂ ਦਾ ਕਸੂਰ ਇਹ ਸੀ ਕਿ ਉਹ ਆਪਣੇ ਭਾਈਚਾਰੇ ਤੇ ਹੁੰਦੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕਰਨ ਵਿੱਚ ਲੱਗੇ ਹੋਏ ਸੀ 9 ਸ੍ਰੀ ਐਟਸਚ ਨੇ ਭਾਰਤ ਸਰਕਾਰ ਨੂੰ ਸਿੱਖਾਂ , ਇਸਾਈਆਂ ਅਤੇ ਹੋਰ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕਿਹਾ।

 

ਸ਼੍ਰੀ ਐਂਟਸਚ ਨੇ ਕੈਨੇਡਾ ਦੀ ਉਦਾਹਰਣ ਦਿੰਦਿਆਂ ਸੰਨ 1984 ਦੇ ਸਿੱਖ ਕਤਲੇਆਮ ਨੂੰ “ ਨਸਲਕੁਸ਼ੀ ‘‘ ਦਾ ਦਰਜ਼ਾ ਦਿੱਤੇ ਜਾਣ ਦੀ ਮੰਗ ਵੀ ਦੁਹਰਾਈ ਹੈ 9 ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਸਿਲਸਿਲੇ ਚ‘ ਉਹ 2012 ਵਿੱਚ ਆਸਟਰੇਲੀਅਨ ਸੰਸਦ ਵਿੱਚ ਇੱਕ ਪਟੀਸ਼ਨ ਵੀ ਪਾ ਚੁੱਕੇ ਹਨ ।

ਟਿੱਪਣੀ ਕਰੋ:

About webmaster

Scroll To Top