Home / ਦੇਸ ਪੰਜਾਬ / ਪੰਜਾਬ ਵਿੱਚ ਮਿੱਥ ਕੇ ਹੋਏ ਕਤਲ ਮਾਮਲਿਆਂ ਦੀ ਜਾਂਚ “ਕੇਂਦਰੀ ਜਾਂਚ ਏਜ਼ੰਸੀ” ਨੇ ਆਪਣੇ ਹੱਥੀਂ ਲਈ

ਪੰਜਾਬ ਵਿੱਚ ਮਿੱਥ ਕੇ ਹੋਏ ਕਤਲ ਮਾਮਲਿਆਂ ਦੀ ਜਾਂਚ “ਕੇਂਦਰੀ ਜਾਂਚ ਏਜ਼ੰਸੀ” ਨੇ ਆਪਣੇ ਹੱਥੀਂ ਲਈ

ਨਵੀਂ ਦਿੱਲੀ: ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਮਿੱਥ ਕੇ ਕੀਤੇ ਕਤਲਾਂ ਦੇ ਮਾਮਲਿਆਂ ਦੀ ਜਾਂਚ ਭਾਰਤ ਜਾਂਚ ਏਜ਼ੰਸੀ “ਕੇਂਦਰੀ ਜਾਂਚ ਏਜ਼ੰਸੀ” (ਐਨ. ਆਈ. ਏ.) ਨੇ ਆਪਣੇ ਹੱਥ ਲੈ ਲਈ ਹੈ । ਪੰਜਾਬ ‘ਚ ਆਰ. ਐਸ. ਐਸ. ਅਤੇ ਹਿੰਦੂ ਆਗੂਆਂ ਦੀ ਹੱਤਿਆ ਨਾਲ ਸਬੰਧਿਤ 6 ਮਾਮਲਿਆਂ ਦੀ ਜਾਂਚ ਪਹਿਲਾਂ ਪੰਜਾਬ ਪੁਲਿਸ ਕਰ ਰਹੀ ਸੀ ਅਤੇ ਇਨ੍ਹਾਂ ਮਾਮਲਿਆਂ ਵਿੱਚ ਗ੍ਰਿਫਤਾਰ ਸਿੱਖ ਨੌਜਵਾਨ ਇਸ ਸਮੇਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹਨ।

 

ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖ਼ਬਰ ਮੁਤਾਬਿਕ ਐਨ. ਆਈ. ਏ. ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲੇ ਆਰ. ਐਸ. ਐਸ. ਅਤੇ ਹਿੰਦੂ ਆਗੂਆਂ ਦੀ ਹੱਤਿਆ ਨਾਲ ਸਬੰਧਿਤ ਹਨ । ਪਹਿਲਾ ਮਾਮਲਾ ਲੁਧਿਆਣਾ ਸ਼ਹਿਰ ‘ਚ ਆਰ. ਐਸ. ਐਸ. ਦੇ ਆਗੂ ਦੀ 19 ਜਨਵਰੀ ਨੂੰ ਦੋ ਮੋਟਰ ਸਾਈਕਲ ਸਵਾਰਾਂ ਵਲੋਂ ਗੋਲੀਆਂ ਮਾਰ ਕੇ ਕੀਤੀ ਹੱਤਿਆ ਨਾਲ ਸਬੰਧਿਤ ਹੈ ।

 

 

ਦੂਸਰਾ ਮਾਮਲਾ ਫ਼ਰਵਰੀ ਮਹੀਨੇ ‘ਚ ਸ਼ਿਵ ਸੈਨਾ ਦੇ ਪੰਜਾਬ ਵਿੰਗ ਦੇ ਪ੍ਰਧਾਨ ਅਮਿਤ ਅਰੋੜਾ ਦੀ ਹੱਤਿਆ ਨਾਲ ਸਬੰਧਿਤ ਹੈ । ਲੁਧਿਆਣਾ ਵਾਸੀ ਇਕ ਹੌਜ਼ਰੀ ਫੈਕਟਰੀ ਦੇ ਮਾਲਕ ਅਮਿਤ ਅਰੋੜਾ ਦੀ ਹੱਤਿਆ ਦੋ ਮੋਟਰ ਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਰ ਦਿੱਤੀ ਸੀ । ਇਕ ਹੋਰ ਮਾਮਲਾ ਸ਼ਿਵ ਸੈਨਾ ਆਗੂ ਦੁਰਗਾ ਦਾਸ ਗੁਪਤਾ ਦੀ ਹੱਤਿਆ ਨਾਲ ਸਬੰਧਿਤ ਹੈ । ਜਿਸ ਦੀ 23 ਅਪ੍ਰੈਲ ਨੂੰ ਖੰਨਾ ‘ਚ ਹੱਤਿਆ ਕਰ ਦਿੱਤੀ ਸੀ । ਇਸ ਤੋਂ ਇਲਾਵਾ ਸ੍ਰੀ ਹਿੰਦੂ ਤਖ਼ਤ ਦੇ ਪ੍ਰਚਾਰ ਮੈਨੇਜ਼ਰ ਅਮਿਤ ਸ਼ਰਮਾ ਦੀ ਹੱਤਿਆ ਅਤੇ ਡੇਰਾ ਸਿਰਸਾ ਦੇ ਦੋ ਪ੍ਰੇਮੀਆਂ ਦੀ ਹੱਤਿਆ ਨਾਲ ਸਬੰਧਿਤ ਮਾਮਲੇ ਦੀ ਜਾਂਚ ਵੀ ਐਨ. ਆਈ. ਏ. ਨੇ ਆਪਣੇ ਹੱਥ ਲੈ ਲਈ ਹੈ ।

 

 

ਅਮਿਤ ਸ਼ਰਮਾ ਦੀ ਹੱਤਿਆ 17 ਜਨਵਰੀ ਨੂੰ ਅਤੇ ਡੇਰਾ ਪ੍ਰੇਮੀਆਂ ਦੀ ਹੱਤਿਆ 25 ਫ਼ਰਵਰੀ ਨੂੰ ਹੋਈ ਸੀ । ਕੌਮੀ ਜਾਂਚ ਏਜੰਸੀ ਲੁਧਿਆਣਾ ‘ਚ ਇਕ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਨਾਲ ਸਬੰਧਿਤ ਮਾਮਲੇ ਦੀ ਵੀ ਜਾਂਚ ਕਰੇਗੀ । ਇਸ ਸਾਲ ਜੁਲਾਈ ‘ਚ ਦੋ ਹਮਲਾਵਰਾਂ ਨੇ ਸੁਲਤਾਨ ਮਸੀਹ ਦੀ ਹੱਤਿਆ ਕਰ ਦਿੱਤੀ ਸੀ ।

ਟਿੱਪਣੀ ਕਰੋ:

About webmaster

Scroll To Top