Home / ਕੌਮਾਂਤਰੀ ਖਬਰਾਂ / ਨੈਸ਼ਨਲ ਸਿੱਖ ਕੈਂਪੇਨ ਨੇ ਫਰਿਜ਼ਨੋ ਵਿੱਚ ਗਰਬਿ ਬੱਚਿਆਂ ਨੂੰ ਇੱਕ ਹਜ਼ਾਰ ਸਾਇਕਲ ਵੰਡੇ

ਨੈਸ਼ਨਲ ਸਿੱਖ ਕੈਂਪੇਨ ਨੇ ਫਰਿਜ਼ਨੋ ਵਿੱਚ ਗਰਬਿ ਬੱਚਿਆਂ ਨੂੰ ਇੱਕ ਹਜ਼ਾਰ ਸਾਇਕਲ ਵੰਡੇ

ਫਰਿਜ਼ਨੋ/ਕੈਲੀਫੋਰਨੀਆ: ਵਿਦੇਸ਼ਾਂ ਵਿੱਚ ਵੱਸਦੇ ਸਿੱਖ ਜਿੱਥੇ ਆਪਣੀ ਮਿਹਨਤ ਸਦਕਾ ਆਪਣੀ ਕਾਬਲੀਅਤ ਦਾ ਲੋਹਾ ਸੰਸਾਰ ਭਰ ਵਿੱਚ ਮੰਨਵਾ ਰਹੀ ਹੈ, ਉੱਥੇ ਨਾਲ ਹੀ ਆਪਣੀ ਸੇਵਾ ਭਾਵਨਾ ਕਰਕੇ ਗੁਰੂਆਂ ਦੀ ਵਿਚਾਰਧਾਰਾ ਨੂੰ ਵੀ ਸੰਸਾਰ ਭਰ ਵਿੱਚ ਫੈਲਾਅ ਰਹੀ ਹੈ।

 


ਅਮਰੀਕਾ ਵੱਸਦੇ ਸਿੱਖਾਂ ਨੇ ਸਿੱਖਾਂ ਦੀ ਧਾਰਮਿਕ ਪਛਾਣ ਅਤੇ ਸਮਾਜ ਦੇ ਲੋੜਵੰਦ ਬੱਚਿਆਂ ਦੀ ਸੇਵਾ ਲੲ ਿਇੱਕ ਹਜ਼ਾਰ ਸਾਈਲ ਗਰਬਿ ਬੱਚਿਆਂ ਨੂੰ ਵੰਡਿਆ।’ਵੀ ਆਰ ਸਿੱਖਜ਼’ ਮੁਹਿੰਮ ਨੇ ਬੀਤੇ ਦਿਨ ਫਰਿਜ਼ਨੋ ਹੈਲਸ ਏਾਜਲਸ ਟਾਏ ਰਨ ਦੇ 12ਵੇਂ ਸਾਲਾਨਾ ਸਮਾਗਮ ਵਿਚ ਹਿੱਸਾ ਲਿਆ ਅਤੇ ਗਰੀਬ ਬੱਚਿਆਂ ਨੂੰ ਇਹ ਸਾਈਕਲ ਵੰਡੇ।
ਨੈਸ਼ਨਲ ਸਿੱਖ ਕੈਂਪੇਨ ਨੇ ਇਸੇ ਸਾਲ ਅਪ੍ਰੈਲ ਵਿਚ ‘ਵੀ ਆਰ ਸਿੱਖਜ਼’ ਕੈਂਪੇਨ ਸ਼ੁਰੂ ਕੀਤੀ ਸੀ ਤੇ ਇਹ ਨੈਸ਼ਨਲ ਕੈਬਲ ਟੀ. ਵੀ. ‘ਤੇ ਇਕ ਐਡ ਵੀ ਚਲਾਉਂਦੀ ਹੈ । ਉਕਤ ਸਮਾਗਮ ਵਿਚ ਸਿੱਖਾਂ ਨੇ ਗਰੀਬ ਬੱਚਿਆਂ ਨੂੰ 1000 ਤੋਂ ਵੱਧ ਸਾਈਕਲਾਂ ਦਾਨ ਕੀਤੀਆਂ । ਇਹ ਗਿਣਤੀ ਪਿਛਲੇ ਸਾਲ ਨਾਲੋਂ 200 ਵੱਧ ਹੈ ।

 

ਇਸ ਮੌਕੇ ਬਿੱਲ ਸਿੰਘ ਨਿੱਝਰ ਨੇ ਕਿਹਾ ਕਿ ਅਸੀਂ ਇਸ ਸੇਵਾ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੇ ਹਾਂ । ਉਨ੍ਹਾਂ ਕਿਹਾ ਕਿ ਅਸੀਂ ਸਿੱਖੀ ਦੇ ਸਿਧਾਂਤ ਕਿਰਤ ਕਰਨੀ ਤੇ ਵੰਡ ਛਕਣੀ ‘ਤੇ ਪਹਿਰਾ ਦਿੰਦਿਆਂ ਇਹੋ ਜਿਹੇ ਕਾਰਜ ਕਰਨਾ ਜਾਰੀ ਰਖਾਂਗੇ । ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ ਤੇ ਲੋੜਵੰਦਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ । ਅਸੀਂ ਅਮਰੀਕੀ ਅਤੇ ਸਿੱਖ ਹੋਣ ਦੇ ਨਾਤੇ ਸਾਨੂੰ ਸਾਡੇ ਭਾਈਚਾਰੇ ਦੀ ਸੇਵਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ ।

 

ਦੱਸਣਯੋਗ ਹੈ ਕਿ ਫਰਿਜ਼ਨੋ ਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ 50 ਹਜ਼ਾਰ ਤੋਂ ਵੱਧ ਸਿੱਖ ਹਨ । ਫਰਿਜ਼ਨੋ ਵਿਚ ਐਡ ਕੈਂਪੇਨ ਤੋਂ ਬਾਅਦ ਕੀਤੀ ਗਈ ਚੋਣ ਨੇ ਸਿੱਖਾਂ ਪ੍ਰਤੀ ਹਾਂ-ਪੱਖੀ ਧਾਰਨਾ ‘ਚ ਅਹਿਮ ਵਾਧਾ ਕੀਤਾ ਹੈ । ਫਰਿਜ਼ਨੋ ਦੇ 59 ਫ਼ੀਸਦੀ ਵਾਸੀ ਮੰਨਦੇ ਹਨ ਕਿ ਉਹ ਸਿੱਖਾਂ ਬਾਰੇ ਕਾਫ਼ੀ ਜਾਣ ਗਏ ਹਨ, 68 ਫ਼ੀਸਦੀ ਸਿੱਖਾਂ ਨੂੰ ਚੰਗੇ ਗੁਆਂਢੀ ਵਜੋਂ ਵੇਖਦੇ ਹਨ ਤੇ 64 ਫ਼ੀਸਦੀ ਲੋਕ ਸਿੱਖਾਂ ਨੂੰ ਦਿਆਲੂ ਤੇ ਭੱਦਰਪੁਰਸ਼ ਵਜੋਂ ਵੇਖਦੇ ਹਨ ।

ਟਿੱਪਣੀ ਕਰੋ:

About webmaster

Scroll To Top