Home / ਕੌਮਾਂਤਰੀ ਖਬਰਾਂ / ਅਮਰੀਕਾ ਦੇ ਨਿਊਜਰਸੀ ਨੂੰ ਮਿਲਿਆ ਪਹਿਲਾ ਸਾਬਤ ਸੁਰਤ ਅਟਾਰਨੀ ਜਨਰਲ

ਅਮਰੀਕਾ ਦੇ ਨਿਊਜਰਸੀ ਨੂੰ ਮਿਲਿਆ ਪਹਿਲਾ ਸਾਬਤ ਸੁਰਤ ਅਟਾਰਨੀ ਜਨਰਲ

ਵਾਸ਼ਿੰਗਟਨ: ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਇੱਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਦਿਆਂ ਸਫਲਤਾ ਦਾ ਝੰਦਾ ਹੱਡ ਕੇ ਕੌਮ ਦਾ ਸਿਰ ਉੱਚਾ ਕੀਤਾ ਹੈ। ਅਮਰੀਕਾ ਦੇ ਸੂਬੇ ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਪਹਿਲੇ ਸਾਬਤ ਸੂਰਤ ਗੁਰਬੀਰ ਸਿੰਘ ਗਰੇਵਾਲ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ।

ਗੁਰਬੀਰ ਸਿੰਘ ਗਰੇਵਾਲ

ਗੁਰਬੀਰ ਸਿੰਘ ਅਮਰੀਕਾ ਦੇ ਕਿਸੇ ਸੂਬੇ ‘ਚ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਸਿੱਖ ਵਿਅਕਤੀ ਹੋਣਗੇ ।ਉਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ ‘ਤੇ ‘ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ’ ਨੇ ਸਵਾਗਤ ਕੀਤਾ ਹੈ ।ਮੌਜੂਦਾ ਸਮੇਂ ਬਰਜਨ ਕਾਊਟੀ ‘ਚ ਸਰਕਾਰੀ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੇ ਗਰੇਵਾਲ ਨੇ ਆਪਣੇ ਕਾਨੂੰਨੀ ਪੇਸ਼ੇ ਦਾ ਜ਼ਿਆਦਾ ਸਮਾਂ ਲੋਕ ਸੇਵਾ ‘ਚ ਲਗਾਇਆ ।ਹੁਣ ਉਹ ਨਿਊ ਜਰਸੀ ‘ਚ ਕਰੀਬ 10 ਲੱਖ ਲੋਕਾਂ ਨੂੰ ਆਪਣੇ 265 ਸਟਾਫ਼ ਮੈਂਬਰਾਂ ਨਾਲ ਸੇਵਾਵਾਂ ਦੇਣਗੇ ।

 

ਗੁਰਬੀਰ ਸਿੰਘ ਨੇ 2004-2007 ਦੌਰਾਨ ਨਿਊਯਾਰਕ ਅਤੇ 2010-2016 ਦੌਰਾਨ ਨਿਊ ਜਰਸੀ ‘ਚ ਸਹਾਇਕ ਅਟਾਰਨੀ ਜਨਰਲ ਵਜੋਂ ਸੇਵਾਵਾਂ ਦਿੱਤੀਆਂ ਹਨ ।ਗੁਰਬੀਰ ਸਿੰਘ ਗਰੇਵਾਲ ਨੇ ਵਿਲੀਅਮ ਐਾਡ ਮੈਰੀ ਕਾਲਜ, ਮਾਰਸ਼ਲ-ਵਿਥੇ ਸਕੂਲ ਆਫ਼ ਲਾਅ ‘ਚੋਂ 1999 ਵਿਚ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਸੀ ।

 

ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ’ ਨਿਊ ਜਰਸੀ ਦੇ ਪ੍ਰਧਾਨ ਰਿਸ਼ੀ ਬੱਗਾ ਨੇ ਖੁਸ਼ੀ ਪ੍ਰਗਟ ਕਰਦਿਆ ਕਿਹਾ ਕਿ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਬੀਰ ਸਿੰਘ ਗਰੇਵਾਲ ਨੂੰ ਅਟਾਰਨੀ ਜਨਰਲ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ ‘ਤੇ ਉਹ ਬਹੁਤ ਮਾਣ ਮਹਿਸੂਸ ਕਰਦੇ ਹਨ ਙ

ਟਿੱਪਣੀ ਕਰੋ:

About webmaster

Scroll To Top