Home / ਚੋਣਵੀ ਖਬਰ/ਲੇਖ / ਨਾਭਾ ਜੇਲ ਫਰਾਰੀ ਕਾਂਡ: ਭਾਈ ਹਰਮਿੰਦਰ ਸਿੰਘ ਮਿੰਟੂ ਨੇ ਭੁਗਤੀ ਪੇਸ਼ੀ

ਨਾਭਾ ਜੇਲ ਫਰਾਰੀ ਕਾਂਡ: ਭਾਈ ਹਰਮਿੰਦਰ ਸਿੰਘ ਮਿੰਟੂ ਨੇ ਭੁਗਤੀ ਪੇਸ਼ੀ

 

ਪਟਿਆਲਾ: ਨਾਭਾ ਜੇਲ੍ਹ ਕਾਂਡ ਦੀ ਅਦਾਲਤੀ ਸੁਣਵਾਈ ਲਈ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਸਮੇਤ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਇਸ ਕੇਸ ਦੇ 19 ਮੁਲਾਜ਼ਮਾਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਪੁਲੀਸ ਨੇ ਅੱਜ ਇੱਥੇ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਗਵਾਈ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 8 ਜਨਵਰੀ ’ਤੇ ਪਾ ਦਿੱਤੀ ਹੈ।

ਹਰਮਿੰਦਰ ਮਿੰਟੂ ਤੇ ਹੋਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਦੀ ਹੋਈ ਪੁਲੀਸ

ਇਸ ਕੇਸ ਵਿੱਚ ਹੁਣ ਤੱਕ ਦੋ ਦਰਜਨ ਤੋਂ ਵੱਧ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ, ਪਰ ਇਨ੍ਹਾਂ ਵਿੱਚੋਂ ਕੁਝ ਮੁਲਜ਼ਮ ਹੋਰ ਜੇਲ੍ਹਾਂ ਵਿੱਚ ਬੰਦ ਹਨ। ਇਸ ਕਰ ਕੇ ਉਨ੍ਹਾਂ ਵਿੱਚੋਂ ਕੁਝ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਜ਼ਿਕਰਯੋਗ ਹੈ ਕਿ 27 ਨਵੰਬਰ 2016 ਨੂੰ ਵਾਪਰੇ ਜੇਲ੍ਹ ਕਾਂਡ ਦੌਰਾਨ ਕਈ ਹਥਿਆਰਬੰਦ ਗੈਂਗਸਟਰ ਅਤਿ ਸੁਰੱਖਿਆ ਜੇਲ੍ਹ ਨਾਭਾ ’ਚੋਂ ਛੇ ਕੈਦੀਆਂ ਨੂੰ ਛੁਡਾ ਕੇ ਲੈ ਗਏ ਸਨ। ਇਨ੍ਹਾਂ ਵਿੱਚੋਂ ਖਾੜਕੂ ਹਰਮਿੰਦਰ ਸਿੰਘ ਮਿੰਟੂ ਨੂੰ ਉਸੇ ਰਾਤ ਦਿੱਲੀ ਤੋਂ ਫੜ ਲਿਆ ਸੀਙ ਇਸ ਸਬੰਧੀ ਕੇਸ ਥਾਣਾ ਕੋਤਵਾਲੀ ਨਾਭਾ ਵਿੱਚ ਦਰਜ ਹੈ, ਪਰ ਨਿਆਂਇਕ ਕਾਰਵਾਈ ਪਟਿਆਲਾ ਅਦਾਲਤ ਵਿੱਚ ਚੱਲ ਰਹੀ ਹੈ।

ਟਿੱਪਣੀ ਕਰੋ:

About webmaster

Scroll To Top