Home / ਚੋਣਵੀ ਖਬਰ/ਲੇਖ / ਹੋਂਦ ਚਿੱਲੜ ਸਿੱਖ ਨਸਲਕੁਸ਼ੀ ਮਾਮਲੇ ਵਿੱਚ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਲਈ ਪਟੀਸ਼ਨ ਦੀ ਸੁਣਵਾਈ 20 ਮਾਰਚ ‘ਤੇ ਪਈ

ਹੋਂਦ ਚਿੱਲੜ ਸਿੱਖ ਨਸਲਕੁਸ਼ੀ ਮਾਮਲੇ ਵਿੱਚ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਲਈ ਪਟੀਸ਼ਨ ਦੀ ਸੁਣਵਾਈ 20 ਮਾਰਚ ‘ਤੇ ਪਈ

ਚੰਡੀਗੜ੍ਹ: ਹੋਂਦ ਚਿੱਲੜ ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਦੋਸ਼ੀ ਪੁਲਿਸ ਵਾਲ਼ਿਆਂ ਖਿਲਾਫ ਕਾਰਵਾਈ ਲਈ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਗਲੀ ਸੁਣਵਾਈ 20 ਮਾਰਚ ‘ਤੇ ਪਾ ਦਿੱਤੀ ਹੈ।

ਹੋਂਦ ਚਿੱਲੜ ਵਿਖੇ 30 ਸਾਲ ਪਹਿਲਾਂ ਹੋਈ ਤਬਾਹੀ ਦੀ ਮੂਕ ਗਵਾਹ ਹੈ ਖੰਡਰ ਬਣ ਚੁੱਕੀ ਇਹ ਹਵੇਲੀ

ਭਾਰਤ ਦੀ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ ਸਮੁੱਚੇ ਭਾਰਤ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਹੋਈ ਸਿੱਖ ਨਸਲਕੁਸ਼ੀ ਦੰਗਿਆਂ ਦੌਰਾਨ ਹਰਿਆਣਾ ਦੇ ਤਤਕਾਲੀ ਮਹੇਂਦਰਗੜ੍ਹ ਜ਼ਿਲੇ੍ਹ ਦੇ ਪਿੰਡ ਹੋਂਦ ਚਿੱਲੜ ਵਿਚ ਤਿੰਨ ਤੋਂ 70 ਸਾਲ ਤੱਕ ਦੇ 32 ਸਿੱਖਾਂ ਨੂੰ ਅੱਗ ਲਾ ਕੇ ਜਿੰਦਾ ਸਾੜਨ ਦੀਆਂ ਘਟਨਾਵਾਂ ਦੌਰਾਨ ਪੁਲਿਸ ਅਫ਼ਸਰਾਂ ‘ਤੇ ਕਥਿਤ ਤੌਰ ‘ਤੇ ਦੰਗਾਕਾਰੀਆਂ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦਿਆਂ ਹੋਂਦ ਚਿੱਲੜ ਤਾਲਮੇਲ ਕਮੇਟੀ ਦੀ ਪਟੀਸ਼ਨ ‘ਤੇ ਹਰਿਆਣਾ ਸਰਕਾਰ ਵਲੋਂ ਕੋਸਲੀ ਦੇ ਡੀ.ਐਸ.ਪੀ. ਅਮਿਤ ਕੁਮਾਰ ਨੇ ਜਵਾਬ ਦਾਖ਼ਲ ਕਰਕੇ ਕਿਹਾ ਹੈ ਕਿ ਪਟੀਸ਼ਨਰ ਮਨਮਿੰਦਰ ਗਿਆਸਪੁਰਾ ਵਲੋਂ ਇਸ ਮਸਲੇ ‘ਤੇ ਪਹਿਲਾਂ ਵੀ ਪਟੀਸ਼ਨਾਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ ਤੇ ਹਾਈਕੋਰਟ ਨੇ ਇਨ੍ਹਾਂ ਪਟੀਸ਼ਨਾਂ ਦਾ ਨਿਪਟਾਰਾ ਇਸ ਕਰਕੇ ਕਰ ਦਿੱਤਾ ਸੀ ਕਿ ਸਰਕਾਰ ਨੇ ਜਸਟਿਸ (ਸੇਵਾਮੁਕਤ) ਟੀ.ਪੀ. ਗਰਗ ਦਾ ਕਮਿਸ਼ਨ ਆਫ ਇਨਕੁਆਰੀ ਬਿਠਾਇਆ ਹੋਇਆ ਹੈ ।

 

ਡੀ.ਐਸ.ਪੀ. ਨੇ ਕਿਹਾ ਕਿ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਤੇ ਇਹ ਰਿਪੋਰਟ ਸਰਕਾਰ ਦੇ ਵਿਚਾਰ ਅਧੀਨ ਹੈ । ਡੀ.ਐਸ.ਪੀ. ਨੇ ਇਹ ਵੀ ਕਿਹਾ ਹੈ ਕਿ ਹੋਂਦ ਚਿੱਲੜ ਮਾਮਲੇ ‘ਚ ਤਿੰਨ ਨਵੰਬਰ 1984 ਨੂੰ ਜਾਟੂਸਾਣਾ ਥਾਣੇ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਸੀ ਤੇ ਰਾਜਬੀਰ ਸਿੰਘ ਨਾਂਅ ਦੇ ਵਿਅਕਤੀ ਨੂੰ ਇਸ ਮਾਮਲੇ ‘ਚ ਗਿ੍ਫ਼ਤਾਰ ਕੀਤਾ ਗਿਆ ਸੀ । ਕੁਝ ਹਾਸਲ ਨਾ ਹੋਣ ਕਾਰਨ ਇਸ ਮਾਮਲੇ ਵਿਚ ਅਣਸੁਲਝਿਆ ਮਾਮਲਾ ਹੋਣ ਦੀ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ ਸੀ, ਜਿਹੜੀ ਕਿ ਅਦਾਲਤ ਨੇ ਮਨਜ਼ੂਰ ਕਰ ਲਈ ਸੀ ।

ਟਿੱਪਣੀ ਕਰੋ:

About webmaster

Scroll To Top