Home / ਕੌਮਾਂਤਰੀ ਖਬਰਾਂ / ਅਮਰੀਕਾ ਵਿੱਚ ਸਿੱਖ: ਪ੍ਰੀਤ ਡਿਡਬਾਲ ਨੂੰ ਯੂਬਾ ਸਿਟੀ ਦੀ ਪਹਿਲੀ ਸਿੱਖ ਮੇਅਰ ਹੋਣ ਦਾ ਮਾਣ ਮਿਲਿਆ

ਅਮਰੀਕਾ ਵਿੱਚ ਸਿੱਖ: ਪ੍ਰੀਤ ਡਿਡਬਾਲ ਨੂੰ ਯੂਬਾ ਸਿਟੀ ਦੀ ਪਹਿਲੀ ਸਿੱਖ ਮੇਅਰ ਹੋਣ ਦਾ ਮਾਣ ਮਿਲਿਆ

ਨਿਊਯਾਰਕ: ਅਮਰੀਕਾ ਰਹਿੰਦੇ ਸਿੱਖਾਂ ਨੇ ਇੱਕ ਹੋਰ ਮਾਣਮੱਤੀ ਪਾਪਤੀ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਅਮਰੀਕਾ ਸੂਬੇ ਕੈਲੀਫੋਰਨੀਆ ਦੇ ਯੂਬਾ ਸਿਟੀ ਦੀ ਪਹਿਲੀ ਸਿੱਖ ਮੇਅਰ ਹੋਣ ਦਾ ਮਾਣ ਪ੍ਰੀਤ ਡਿਡਬਾਲ ਨੂੰ ਮਿਲਿਆ ਹੈ।

 


ਐਨ. ਬੀ. ਸੀ. ਨਾਲ ਜੁੜੇ ਟੈਲੀਵੀਜ਼ਨ ਸਟੇਸ਼ਨ ‘ਕੇਸੀਆਰਏ-ਟੀਵੀ’ ਨੇ ਆਪਣੀ ਖ਼ਬਰ ਵਿਚ ਦੱਸਿਆ ਕਿ ਡਿਡਬਾਲ ਦੀ ਨਿਯੁਕਤੀ ਕੈਲੀਫੋਰਨੀਆ ਸਿਟੀ ਕੌਾਸਲ ਨੇ ਕੀਤੀ ਹੈ ਅਤੇ ਉਹ 5 ਦਸੰਬਰ ਨੂੰ ਸਹੁੰ ਚੁੱਕੇਗੀ । ਅਮਰੀਕਾ ਵਿਚ ਕੁਝ ਹੋਰ ਵੀ ਸਿੱਖ ਮੇਅਰ ਹਨ ।

 

ਰਵੀ ਭੱਲਾ ਇਸ ਮਹੀਨੇ ਦੇ ਸ਼ੁਰੂ ਵਿਚ ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਮੇਅਰ ਚੁਣੇ ਗਏ ਸਨ ਪਰ ਡਿਡਬਾਲ ਇਸ ਦੇਸ਼ ਵਿਚ ਮੇਅਰ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਹੈ । ਡਿਡਬਾਲ 2014 ਵਿਚ ਯੂਬਾ ਸਿਟੀ ਕੌਾਸਲ ਲਈ ਚੁਣੀ ਗਈ ਸੀ ਅਤੇ ਮੌਜੂਦਾ ਸਮੇਂ ਉਹ ਕੌਾਸਲ ਦੀ ਉਪ ਮੇਅਰ ਹੈ ।

 

ਕਾਲਜ ਤੋਂ ਗਰੈਜੂਏਸ਼ਨ ਕਰਨ ਵਾਲੀ ਉਹ ਆਪਣੇ ਪਰਿਵਾਰ ਦੀ ਪਹਿਲੀ ਮੈਂਬਰ ਹੈ । ਸਟਲਰ-ਯੂਬਾ ਖੇਤਰ ਅਮਰੀਕਾ ਵਿਚ ਸਿੱਖਾਂ ਦੀ ਸਭ ਤੋਂਾ ਜ਼ਿਆਦਾ ਆਬਾਦੀ ਵਾਲੇ ਖੇਤਰਾਂ ‘ਚ ਸ਼ਮਾਰ ਹੈ । ਭੱਲਾ ਸਖਤ ਮੁਕਾਬਲੇ ਪਿੱਛੋਂ ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ ਸਨ । ਸਿੱਖ ਕੁਲੀਸ਼ਨ ਦਾ ਅਨੁਮਾਨ ਹੈ ਕਿ ਅਮਰੀਕਾ ਵਿਚ ਲਗਪਗ ਪੰਜ ਲੱਖ ਸਿੱਖ ਰਹਿੰਦੇ ਹਨ ।

ਟਿੱਪਣੀ ਕਰੋ:

About webmaster

Scroll To Top