Home / ਕੌਮਾਂਤਰੀ ਖਬਰਾਂ / ਰੋਹਿੰਗੀਆ ਰਿਫਿਊਜੀ ਮਾਮਲਾ: ਸੂ ਕੀ ਤੋਂ ਫਰੀਡਮ ਆਫ ਔਕਸਫੋਰਡ ਐਵਾਰਡ ਵਾਪਸ ਲਿਆ

ਰੋਹਿੰਗੀਆ ਰਿਫਿਊਜੀ ਮਾਮਲਾ: ਸੂ ਕੀ ਤੋਂ ਫਰੀਡਮ ਆਫ ਔਕਸਫੋਰਡ ਐਵਾਰਡ ਵਾਪਸ ਲਿਆ

ਲੰਡਨ: ਮਿਆਂਮਾਰ ਦੀ ਆਗੂ ਆਂਗ ਸਾਨ ਸੂ ਕੀ ਤੋਂ ਰੋਹਿੰਗੀਆ ਰਿਫਿਊਜੀ ਮਾਮਲੇ ਨੂੰ ਸੁਲਝਾਉੂਣ ਲਈ ਕੋਈ ਕੰਮ ਨਾ ਕਰਨ ਕਾਰਨ ਫਰੀਡਮ ਆਫ ਔਕਸਫੋਰਡ ਐਵਾਰਡ ਵਾਪਸ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਿਆਂਮਾਰ ਫੌਜ ਦੀ ਕਾਰਵਾਈ ਕਾਰਨ ਛੇ ਲੱਖ ਰਹਿੰਗੀਆ ਮੁਸਲਮਾਨਾਂ ਨੂੰ ਦੇਸ਼ ਛੱਡ ਕੇ ਬੰਗਲਾਦੇਸ਼ ਜਾਣਾ ਪਿਆ ਹੈ।

ਆਂਗ ਸਾਨ ਸੂ ਕੀ

ਔਕਸਫੋਰਡ ਸ਼ਹਿਰੀ ਕੌਂਸਲ ਨੇ 72 ਸਾਲਾ ਸੂ ਕੀ ਨੂੰ 1997 ਵਿੱਚ ਦਿੱਤੇ ਗਏ ਐਵਾਰਡ ਨੂੰ ਵਾਪਸ ਲੈਣ ਲਈ ਬੀਤੀ ਰਾਤ ਸਰਬਸੰਮਤੀ ਨਾਲ ਵੋਟਿੰਗ ਕੀਤੀ।  ਕੌਂਸਲਰ ਮੇਰੀ ਕਲਾਰਕਸਨ ਨੇ ਕਿਹਾ ,‘‘ਅੱਜ ਅਸੀਂ ਰੋਹਿੰਗੀਆ ਮਸਲੇ ’ਤੇ ਕੋਈ ਕਾਰਵਾਈ ਨਾ ਕਰਨ ’ਤੇ ਸੂ ਕੀ ਤੋਂ ਸ਼ਹਿਰ ਦਾ ਸਰਵਉੱਚ ਐਵਾਰਡ ਵਾਪਸ ਲੈਣ ਦਾ ਅਭੂਤਪੂਰਵ ਫੈਸਲਾ ਕੀਤਾ ਹੈ।’’

 

ਉਨ੍ਹਾਂ ਇਕ ਬਿਆਨ ਰਾਹੀਂ ਕਿਹਾ ਕਿ ਉਨ੍ਹਾਂ ਨੇ ਅਜਿਹਾ ਕਰਕੇ ਰੋਹਿੰਗੀਆ ਮੁਸਲਮਾਨਾਂ ਦੇ ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਉਣ ਵਾਲਿਆਂ ਦੀ ਸੁਰ ਵਿੱਚ ਸੁਰ ਮਿਲਾਈ ਹੈ। ਬੀਤੇ ਹਫ਼ਤੇ ਮਿਆਂਮਾਰ ਨੇ ਬੰਗਲਾਦੇਸ਼ ਨਾਲ ਰਿਫਿਊਜ਼ੀਆਂ ਨੂੰ ਵਾਪਸ ਘਰ ਪਰਤਣ ਲਈ ਮਨਜ਼ੂਰੀ ਦੇਣ ਲਈ ਸਮਝੌਤਾ ਕੀਤਾ ਸੀ, ਜਦੋਂ ਕਿ ਸੰਯੁਕਤ ਰਾਸ਼ਟਰ ਨੇ ਇਸ ਹਿੰਸਾ ਨੂੰ ਇਕ ਨਸਲ ਦੇ ਖਾਤਮੇ ਲਈ ਕੀਤੀ ਕਾਰਵਾਈ ਗਰਦਾਨਿਆ ਸੀ।

 

ਦੂਜੇ ਪਾਸੇ ਸੂ ਕੀ ਨੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ।ਕੌਂਸਲ ਨੇ ਕਿਹਾ ਕਿ ਸੂ ਨੂੰ ਇਹ ਐਵਾਰਡ ਮਿਆਂਮਾਰ ਵਿਚਲੇ ਫੌਜੀ ਸ਼ਾਸਨ ਦਾ ਵਿਰੋਧ ਕਰਨ ਲਈ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਦਾ ਅਜਿਹੀ ਕਾਰਵਾਈ ਵਿੱਚ ਸ਼ਾਮਲ ਹੋਣਾ ਸ਼ਹਿਰ ਦੇ ਮਾਨ ਸਨਮਾਨ ਨੂੰ ਖ਼ਤਮ ਕਰ ਦੇਵੇਗਾ। ਔਕਸਫੋਰਡ ਦੀ ਵੱਖਰੀ ਅਤੇ ਦਿਆਲੂ ਸ਼ਹਿਰ ਦੀ ਪੁਰਾਣੀ ਪਰੰਪਰਾ ਰਹੀ ਹੈ ਅਤੇ ਹਿੰਸਾ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਦਾ ਸਨਮਾਨ ਕਰਨ ਕਾਰਨ ਇਸ ਦਾ ਅਕਸ ਖ਼ਰਾਬ ਹੋਇਆ ਹੈ।

ਟਿੱਪਣੀ ਕਰੋ:

About webmaster

Scroll To Top