Home / ਕੌਮਾਂਤਰੀ ਖਬਰਾਂ / ਅਮਰੀਕਾ ਅਤੇ ਕੈਨੇਡਾ ਵਿੱਚ ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਖਿਲਾਫ ਸਿੱਖਾਂ ਵੱਲੋਂ ਮੁਜ਼ਾਹਰੇ

ਅਮਰੀਕਾ ਅਤੇ ਕੈਨੇਡਾ ਵਿੱਚ ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਖਿਲਾਫ ਸਿੱਖਾਂ ਵੱਲੋਂ ਮੁਜ਼ਾਹਰੇ

ਟੋਰਾਂਟੋ: ਪੰਜਾਬ ਪੁਲਿਸ ਵੱਲਂ ਗ੍ਰਿਫਤਾਰ ਕੀਤੇ ਬਰਤਾਨਵੀ ਨਾਗਕਿਰ ਜਗਤਾਰ ਸਿੰਘ ਜੱਗੀ ਦੇ ਹੱਕ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਸਿੱਖਾਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਪੰਜਾਬ ਪੁਲਿਸ ਦੀ ਕਾਰਵਾਈ ਖਿਲਾਫ ਸਿੱਕਾਂ ਨੇ ਆਪਣਾ ਰੋਸ ਪ੍ਰਗਟ ਕੀਤਾ।

ਜਗਤਾਰ ਸਿੰਘ ਜੱਗੀ ਦੀ ਰਿਹਾਈ ਲਈ ਕੈਨੇਡਾ ਵਿੱਚ ਸੰਸਦ ਸਾਹਮਣੇ ਮੁਜ਼ਾਹਰਾ ਕਰਦੇ ਸਿੱਖ

ਕੈਨੇਡਾ ਵਿਖੇ ਹੋਏ ਮੁਜ਼ਾਹਰੇ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਈਸਟ ਇਕਾਈ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ, ਪੰਥਕ ਆਗੂ ਸੁਖਦੇਵ ਸਿੰਘ ਗਿੱਲ, ਅਵਤਾਰ ਸਿੰਘ ਪੂਨੀਆ ਦੀ ਅਗਵਾਈ ਵਿਚ ਸਿੱਖਾਂ ਦਾ ਇਕ ਕਾਫ਼ਲਾ ਬੀਤੇ ਕੱਲ੍ਹ ਰਾਜਧਾਨੀ ਓਟਾਵਾ ਪੁੱਜਿਆ ਅਤੇ ਪਾਰਲੀਮੈਂਟ ਦੇ ਬਾਹਰ ਪੰਜਾਬ ਪੁਲਿਸ ਵਲੋਂ ਜਲੰਧਰ ਤੋਂ ਗਿ੍ਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ (ਜੱਗੀ) ਜੌਹਲ ਦੇ ਹੱਕ ਵਿਚ ਰੋਸ ਰੈਲੀ ਕੀਤੀ ਗਈ।

 

 

ਰੈਲੀ ਵਿਚ ਸ਼ਾਮਿਲ ਸਿੱਖਾਂ ਨੇ ‘ਫਰੀ ਜੱਗੀ ਨਾਓ’ ਬੈਨਰ ਫੜੇ ਹੋਏ ਸਨ। ਇਕ ਵੱਡੇ ਬੈਨਰ ਰਾਹੀਂ ਜੱਗੀ ਜੌਹਲ, ਤਲਜੀਤ ਸਿੰਘ, ਹਰਦੀਪ ਸਿੰਘ ਅਤੇ ਰਮਨਦੀਪ ਸਿੰਘ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਕੀਤੇ ਜਾਣ ਦੀ ਨਿਖੇਧੀ ਕੀਤੀ ਗਈ ਸੀ। ਰੈਲੀ ‘ਚ ਨਿਊ ਡੈਮੋਕੇ੍ਰਟਿਕ ਪਾਰਟੀ (ਐਨ.ਡੀ.ਪੀ.) ਦੇ ਕੌਮੀ ਨੇਤਾ ਜਗਮੀਤ ਸਿੰਘ ਦੇ ਨੁਮਾਇੰਦੇ ਤੋਂ ਇਲਾਵਾ (ਲਿਬਰਲ ਪਾਰਟੀ ਦੇ) ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਵੀ ਸੰਬੋਧਨ ਕੀਤਾ। ਸ. ਹੰਸਰਾ ਨੇ ਦੱਸਿਆ ਕਿ ਇਸ ਸੋਲੀਡੈਰਿਟੀ ਰੈਲੀ ਦੌਰਾਨ ਵਿਦੇਸ਼ ਮੰਤਰੀ ਕਿ੍ਸਟੀਆ ਫਰੀਲੈਂਡ ਅਤੇ ਬਰਤਾਨਵੀ ਦੂਤਾਵਾਸ ਨੂੰ ਜੱਗੀ ਜੌਹਲ ਦੀ ਰਿਹਾਈ ਵਾਸਤੇ ਮੰਗ-ਪੱਤਰ ਪਹੁੰਚਾਇਆ ਗਿਆ।

 

ਜਗਤਾਰ ਸਿੰਘ ਜੱਗੀ ਦੀ ਰਿਹਾਈ ਲਈ ਵਾਸ਼ਿਗਟਨ ਸਥਿਤ ਭਾਰਤੀ ਦੂਤਾਘਰ ਸਾਹਮਣੇ ਮੁਜ਼ਾਹਰਾ ਕਰਦੇ ਸਿੱਖ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ, ਵਿੱਚ ਸਿੱਖ ਭਾਰਤੀ ਦੂਤਘਰ ਅੱਗੇ ਇੱਕ ਜ਼ੋਰਦਾਰ ਰੋਸ ਵਿਖਾਵਾ ਕੀਤਾ ਗਿਆ।ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਸਿੱਕਾਂ ਨੇ ਕਿਹਾ ਕਿ ਕਿਹਾ ਗਿਆ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਪੰਜਾਬ ਪੁਲਿਸ ਨੇ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨਾਂ ‘ਤੇ ਤਸ਼ੱਦਦ ਕੀਤਾ ਹੋਵੇ ਸਗੋਂ 1984 ਤੋਂ ਇਹੀ ਵਰਤਾਰਾ ਲਗਾਤਾਰਤਾ ਨਾਲ ਚੱਲਦਾ ਆ ਰਿਹਾ ਹੈ ਅਤੇ ਪਿਛਲੇ 7 ਮਹੀਨਿਆਂ ਵਿੱਚ 47 ਸਿੱਖ ਨੌਜਵਾਨਾਂ ਨੂੰ ਅੱਤਵਾਦ ਦੇ ਨਾਂਅ ਹੇਠ ਪੰਜਾਬ ਸਰਕਾਰ ਵਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ।

 
ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਸ ਦੂਤਘਰ ਵਿੱਚ ਬੈਠਣ ਵਾਲੇ ਭਾਰਤੀ ਰਾਜਦੂਤ ਨਵਤੇਜ ਸਰਨਾ ਸਮੇਤ ਭਾਰਤੀ ਹਕੂਮਤ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਿੱਖ ਹਮੇਸ਼ਾ ਆਪਣੇ ਹੱਕਾਂ ਲਈ ਜੂਝਦੇ ਰਹੇ ਹਨ ਅਤੇ ਹਕੂਮਤ ਆਪਣੇ ਇਨ੍ਹਾਂ ਹੱਥਕੰਡਿਆਂ ਨਾਲ ਸਾਨੂੰ ਦਬਾਅ ਨਹੀਂ ਸਕਦੀ।

ਟਿੱਪਣੀ ਕਰੋ:

About webmaster

Scroll To Top