Home / ਕੌਮਾਂਤਰੀ ਖਬਰਾਂ / ਸਿੱਖ ਨੌਜਵਾਨਾਂ ‘ਤੇ ਢਾਹਿਆ ਜਾ ਰਿਹਾ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਅਮਰੀਕੀ ਵਕੀਲ ਜਸਪ੍ਰੀਤ ਸਿੰਘ

ਸਿੱਖ ਨੌਜਵਾਨਾਂ ‘ਤੇ ਢਾਹਿਆ ਜਾ ਰਿਹਾ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਅਮਰੀਕੀ ਵਕੀਲ ਜਸਪ੍ਰੀਤ ਸਿੰਘ

 

ਸੈਕਰਾਮੈਂਟੋ, ਅਮਰੀਕਾ: ਪੰਜਾਬ ਵਿੱਚ ਹਿੰਦੂ ਆਗੂਆਂ ਦੇ ਹੋਏ ਕਤਲਾਂ ਦੇ ਮਾਮਲੇ ਵਿੱਚ ਵਿਦੇਸ਼ੀ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਅਤੇ ਉਨ੍ਹਾਂ ‘ਤੇ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਹੇ ਅਣਮਨੁੱਖੀ ਤਸ਼ੱਦਦ ਖਿਲਾਫ ਸੰਸਾਰ ਭਰਦੇ ਸਿੱਖਾਂ ਨੇ ਅਵਾਜ਼ ਬੁਲੰਦ ਕੀਤੀ ਹੈ।ਅਮਰੀਕਾ ਦੇ ਨਾਮੀ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਵਲੋਂ ਬੀਤੇ ਦਿਨੀਂ ਹਿੰਦੂ ਆਗੂਆਂ ਦੀਆਂ ਹੋਈਆਂ ਹੱਤਿਆਵਾਂ ਦੇ ਮਾਮਲੇ ‘ਚ ਇੰਗਲੈਂਡ ਦੇ ਵਸਨੀਕ ਜਗਤਾਰ ਸਿੰਘ ਜੌਹਲ, ਤਲਜੀਤ ਸਿੰਘ ਇੰਗਲੈਂਡ, ਹਰਦੀਪ ਸਿੰਘ ਇਟਲੀ ਅਤੇ ਰਮਨਦੀਪ ਸਿੰਘ ਕਨੈਡਾ ਨੂੰ ਗ੍ਰਿਫਤਾਰ ਕਰਕੇ ਜੋ “ਤਸ਼ੱਦਦ ਢਾਹਿਆ” ਜਾ ਰਿਹਾ ਹੈ, ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਉਹ ਸਨਮਾਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ।

.
ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰਾਂ ਦੇ ਟੋਰਚਰ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਹ ਗੈਰਕਾਨੂੰਨੀ ਤੇ ਅਣਮਨੁੱਖੀ ਵਰਤਾਰਾ ਹੈ। ਉਨਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਭਾਵੇਂ ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਹੈ ਪਰ ਫਿਰ ਵੀ ਮੈਂ ਹੱਕ ਸੱਚ ਲਈ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਹਰ ਇਕ ਦੀ ਸੇਵਾ ਕਰਨ ਲਈ ਤਿਆਰ ਹਾਂ।

 
ਇਸ ਮੌਕੇ ਮੈਰੀਲੈਂਡ, ਵਰਜ਼ੀਨੀਆ, ਵਸ਼ਿੰਗਟ ਡੀ.ਸੀ. ਦੇ ਹੋਰਨਾਂ ਇਲਾਕਿਆਂ ਚੋਂ ਲਗਭਗ 100 ਤੋਂ ਵੱਧ ਸ਼ਖਸ਼ੀਅਤਾਂ ਹਾਜ਼ਰ ਸਨ। ਜਿੰਨਾਂ ਵਿੱਚ ਵਿਸ਼ੇਸ਼ ਕਰਕੇ ਸ: ਸਤਪਾਲ ਸਿੰਘ ਬਰਾੜ, ਡਾ. ਸੁਰਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਮੱਲਾ, ਹਰਜੀਤ ਸਿੰਘ ਹੁੰਦਲ, ਹਰਬੰਸ ਸਿੰਘ ਸੰਧੂ, ਪ੍ਰਤਾਪ ਸਿੰਘ ਗਿੱਲ, ਗੁਰਚਰਨ ਸਿੰਘ ਲੇਹਲ, ਅਮਰ ਸਿੰਘ ਮੱਲੀ, ਅਗਿਆਪਾਲ ਸਿੰਘ ਰੰਧਾਵਾ, ਮੋਨੀ ਕੌਰ ਗਿੱਲ, ਕੁਲਦੀਪ ਸਿੰਘ ਗਿੱਲ, ਦਵਿੰਦਰ ਸਿੰਘ, ਲਖਵਿੰਦਰ ਸਿੰਘ ਤੱਖਰ, ਹਰਭਜਨ ਸਿੰਘ ਚਹਿਲ, ਡਾ. ਅਡੱਪਾ ਪ੍ਰਸ਼ਾਦ, ਕਮਲਜੀਤ ਸਿੰਘ, ਬਲਜਿੰਦਰ ਸਿੰਘ ਸੰਮੀ, ਦਲਬੀਰ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ ਕੈਰੋਂ, ਸਰਬਜੀਤ ਸਿੰਘ ਢਿੱਲੋਂ, ਸੁਖਜਿੰਦਰ ਸਿੰਘ, ਏ.ਕੇ. ਸਿੱਧੂ, ਰਤਨ ਸਿੰਘ, ਸੁਖਪਾਲ ਸਿੰਘ ਧਨੋਆ, ਸੁਰਮੁੱਖ ਸਿੰਘ ਮਾਣਕੂ, ਕੁਲਵਿੰਦਰ ਸਿੰਘ ਫਿਲੌਰਾ ਤੋਂ ਇਲਾਵਾ ਵੱਖ ਵੱਖ ਗੁਰਦੁਆਰਾ ਸਾਹਿਬਾਨ ਤੋਂ ਨੁਮਾਇੰਦੇ ਹਾਜ਼ਰ ਸਨ।

ਟਿੱਪਣੀ ਕਰੋ:

About webmaster

Scroll To Top