Home / ਚੋਣਵੀ ਖਬਰ/ਲੇਖ / ਸੌਦਾ ਸਾਧ ਦੇ ਸਰਸੇ ਡੇਰੇ ਨੇ 33 ਲਾਇਸੰਸੀ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾਏ

ਸੌਦਾ ਸਾਧ ਦੇ ਸਰਸੇ ਡੇਰੇ ਨੇ 33 ਲਾਇਸੰਸੀ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾਏ

ਸਿਰਸਾ: ਬਲਾਤਕਾਰੀ ਸੌਦਾ ਸਾਧ ਰਾਮ ਰਹੀਮ ਤਾਂ ਜੇਲ ਪਹੁੰਚ ਗਿਆ ਹੈ ਪਰ ਉਸ ਦੇ ਡੇਰੇ ‘ਚੋਂ ਹਰ ਰੋਜ਼ ਕਿਸੇ ਨਾ ਕਿਸੇ ਨਵੀਂ ਗੱਲ ਦਾ ਖੁਲਾਸਾ ਹੁੰਦਾ ਹੈ। ਡੇਰੇ ‘ਚੋਂ ਲਗਾਤਾਰ ਅੱਗ ਉਗਲਣ ਵਾਲੇ ਹਥਿਆਰ ਨਿਕਲ ਰਹੇ ਸਨ। ਡੇਰਾ ਸੱਚਾ ਸੌਦਾ ਨੇ ਹੁਣ ਖੁਦ ਅੱਗੇ ਆ ਕੇ ਪੁਲਸ ਨੂੰ ਹਥਿਆਰਾਂ ਦਾ ਵੱਡਾ ਜ਼ਖੀਰਾਂ ਸਰੰਡਰ ਕਰ ਦਿੱਤਾ ਹੈ।

ਇਹ ਹਥਿਆਰ ਉਨਾਂ ਲੋਕਾਂ ਨੇ ਸਿਰਸਾ ਦੇ ਸਦਰ ਥਾਣੇ ‘ਚ ਸਰੰਡਰ ਕੀਤੇ ਹਨ, ਜੋ ਬਲਾਤਕਾਰੀ ਡੇਰਾ ਮੁਖੀ ਲਈ ਮਰਨ-ਮਾਰਨ ‘ਤੇ ਉਤਾਰੂ ਹੋ ਗਏ ਸਨ, ਹਾਲਾਂਕਿ ਡੇਰੇ ਤੋਂ ਹੁਣ ਤੱਕ ਪੁਲਸ ਨੂੰ 33 ਹਥਿਆਰ ਜਮਾਂ ਕਰਵਾਏ ਗਏ ਹਨ ਪਰ ਡੇਰੇ ‘ਚ ਰਹਿਣ ਵਾਲੇ ਪ੍ਰੇਮੀਆਂ ਦੇ ਕੋਲ ਅਜੇ ਵੀ 34 ਲਾਈਸੰਸੀ ਹਥਿਆਰ ਮੌਜੂਦ ਹਨ, ਜਿਨਾਂ ਨੂੰ ਜਮਾਂ ਕਰਵਾਉਣ ਲਈ ਪੁਲਸ ਡੇਰੇ ‘ਤੇ ਲਗਾਤਾਰ ਦਬਾਅ ਬਣਾ ਰਹੀ ਹੈ।

 

ਸਿਰਸਾ ਡੇਰਾ ਸੌਦਾ ਨਾਲ ਜੁੜੇ ਸਾਰੇ ਡੇਰੇ ਅਤੇ ਨਾਮ ਚਰਚਾ ਘਰਾਂ ਨੂੰ ਪੁਲਸ ਨੇ ਖੰਗਾਲ ਲਿਆ ਹੈ। ਜ਼ਿਆਦਾਤਰ ਨਾਮ ਚਰਚਾ ਘਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਪੁਲਸ ਡੇਰਾ ਸੌਦਾ ਦੇ ਅੰਦਰ ਨਹੀਂ ਜਾ ਸਕੀ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਹਥਿਆਰ ਲਾਈਸੰਸੀ ਹਨ। ਡੇਰੇ ‘ਚ ਹੁਣ ਵੀ 34 ਲਾਈਸੰਸੀ ਹਥਿਆਰ ਹਨ ਅਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਡੇਰੇ ‘ਚ ਨਜਾਇਜ਼ ਹਥਿਆਰ ਵੀ ਹੋ ਸਕਦੇ ਹਨ।

ਟਿੱਪਣੀ ਕਰੋ:

About webmaster

Scroll To Top