Home / ਚੋਣਵੀ ਖਬਰ/ਲੇਖ / ਸਿੱਖ ਬੱਚੇ ਦੀ ਦਸਤਾਰ ਬੇਅਬਦੀ ਖ਼ਿਲਾਫ਼ ਸੜਕ ਜਾਮ

ਸਿੱਖ ਬੱਚੇ ਦੀ ਦਸਤਾਰ ਬੇਅਬਦੀ ਖ਼ਿਲਾਫ਼ ਸੜਕ ਜਾਮ

 

ਧਰਨਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਡੀਐਸਪੀ ਰਵਿੰਦਰ ਸਿੰਘ।

ਧਰਨਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਡੀਐਸਪੀ ਰਵਿੰਦਰ ਸਿੰਘ।

ਮੁਕੇਰੀਆਂ: ਸਿੱਖ ਬੱਚੇ ਦੀ ਦਸਤਾਰ ਬੇਅਬਦੀ ਮਾਮਲੇ ’ਚ ਪੁਲੀਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਕਰਨ ਖ਼ਿਲਾਫ਼ ਪੀੜਤ ਪਰਿਵਾਰ ਵੱਲੋਂ ਸਿੱਖ ਜਥੇਬੰਦੀਆਂ ਦੀ ਅਗਵਾਈ ’ਚ ਕਰੀਬ ਢਾਈ ਘੰਟੇ ਮੁਕੇਰੀਆਂ ਤਲਵਾੜਾ ਮਾਰਗ ’ਤੇ ਅੱਡਾ ਝੀਰ ਦਾ ਖੂਹ ਵਿਖੇ ਜਾਮ ਲਾਈ ਰੱਖਿਆ।

 

ਇਹ ਜਾਮ ਡੀਐਸਪੀ ਮੁਕੇਰੀਆਂ ਵੱਲੋਂ ਮੁਲਜ਼ਮਾਂ ਦੀ ਤਿੰਨ ਦਿਨਾਂ ’ਚ ਗ੍ਰਿਫ਼ਤਾਰੀ ਕਰਨ ਤੇ ਮੁੱਖ ਦੋਸ਼ੀ ਦੇ ਜ਼ਮਾਨਤੀ ’ਤੇ ਪਨਾਹ ਦੇਣ ਵਾਲਿਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਭਰੋਸੇ ਉਪਰੰਤ ਖੋਲ੍ਹਿਆ ਗਿਆ।

 

ਡੀਐਸਪੀ ਨੇ ਇਸ ਮਾਮਲੇ ਵਿੱਚ ਇੱਕ ਮਹਿਲਾ ਏ.ਐਸ.ਆਈ ਸਮੇਤ ਦੋਸ਼ੀ ਮੰਨੇ ਜਾਂਦੇ ਅਧਿਕਾਰੀਆਂ ਖ਼ਿਲਾਫ਼ ਐਸਐਸਪੀ ਹੁਸ਼ਿਆਰਪੁਰ ਨੂੰ ਵੀ ਕਾਰਵਾਈ ਦਾ ਭਰੋਸਾ ਦੁਆਇਆ। ਸਿੱਖ ਜਥੇਬੰਦੀਆਂ ਨੇ 3 ਦਿਨਾਂ ’ਚ ਗ੍ਰਿਫ਼ਤਾਰੀ ਨਾ ਹੋਣ ’ਤੇ ਅਗਲੇ ਦਿਨ ਮੁਕੇਰੀਆਂ ’ਚ ਕੌਮੀ ਮਾਰਗ ਜਾਮ ਕਰਨ ਦੀ ਚੇਤਾਵਨੀ ਦਿੰਦਿਆਂ ਧਰਨਾ ਚੁੱਕ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੁੂ ਮਾਸਟਰ ਕੁਲਦੀਪ ਸਿੰਘ ਮਸੀਤੀ, ਹਰਜਿੰਦਰ ਸਿੰਘ ਪੰਡੋਰੀ ਅਟਵਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਆਗੂ ਦਵਿੰਦਰ ਸਿੰਘ ਖਾਲਸਾ ਤੇ ਸਿੱਖ ਯੂਥ ਆਫ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਨੇ ਵੀ ਸ਼ਿਰਕਤ ਕੀਤੀ।

 
ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ ਤਲਵਾੜਾ ਪੁਲੀਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਕਥਿਤ ਉਨ੍ਹਾਂ ਦੀਆਂ ਜ਼ਮਾਨਤਾਂ ਕਰਾਉਣ ਵਿੱਚ ਰੁੱਝੀ ਹੋਈ ਹੈ। ਪੁਲੀਸ ਨੇ ਮੁੱਖ ਮੁਲਜ਼ਮ ਦੀ ਜ਼ਮਾਨਤ ਦਾ ਵਿਰੋਧ ਕਰਨ ਦੀ ਥਾਂ ਉਸ ਦੀ ਜ਼ਮਾਨਤ ਪੱਖੀ ਪੱਖ ਅਦਾਲਤ ਕੋਲ ਪੇਸ਼ ਕਰਕੇ ਉਸ ਦੀ ਜ਼ਮਾਨਤ ਕਰਵਾ ਲਈ, ਜਦੋਂਕਿ ਰਹਿੰਦੇ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ 15 ਦਿਨ ਬਾਅਦ ਵੀ ਨਹੀਂ ਕੀਤੀ ਗਈ। ਮੁਲਜ਼ਮਾਂ ਨੂੰ ਰਾਹਤ ਦੁਆਉਣ ਲਈ ਥਾਣੇ ਦੀ ਮਹਿਲਾ ਏ.ਐਸ.ਆਈ. ਵੰਦਨਾ ਠਾਕੁਰ ਵੱਲੋਂ ਕਥਿਤ ਤੌਰ ’ਤੇ ਪੀੜਤ ਬੱਚੇ ਦੇ ਚਾਰ ਵਾਰ ਬਿਆਨ ਦਰਜ ਕਰਕੇ ਗਲਤ ਬਿਆਨਾਂ ’ਤੇ ਦਸਤਖਤ ਕਰਵਾਏ ਗਏ।

 

ਕੇਸ ਦੇ ਜਾਂਚ ਅਧਿਕਾਰੀ ਏਐਸਆਈ ਜਸਵੀਰ ਸਿੰਘ ਨੇ ਅਦਾਲਤ ’ਚ ਮੁੱਖ ਦੋਸ਼ ਦੀ ਜ਼ਮਾਨਤ ਮੌਕੇ ਕੋਈ ਵਿਰੋਧ ਨਹੀਂ ਕੀਤਾ। ਇੱਥੋਂ ਤੱਕ ਕਿ ਪੰਜਾਬ ਰਾਜ ਅਨੂਸੁਚਿਤ ਜਾਤੀ ਕਮਿਸ਼ਨ ਦੀ ਮੈਂਬਰ ਭਾਰਤੀ ਕੈਨੇਡੀ ਦੀਆਂ ਹਦਾਇਤਾਂ ਨੂੰ ਵੀ ਟਿੱਚ ਜਾਣਿਆ। ਉਨ੍ਹਾਂ ਇਸ ਸਾਰੇ ਮਾਮਲੇ ਵਿੱਚ ਐਸਐਚਓ ਤਲਵਾੜਾ ਸੁਰਿੰਦਰ ਕੁਮਾਰ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ।

ਟਿੱਪਣੀ ਕਰੋ:

About webmaster

Scroll To Top