Home / ਚੋਣਵੀ ਖਬਰ/ਲੇਖ / ਗੁਜਰਾਤ ਕਤਲੇਆਮ ‘ਤੇ ਲਿਖੀ ਰਾਣਾ ਅਜ਼ੂਬ ਦੀ ਕਿਤਾਬ “ਗੁਜ਼ਰਾਤ ਫਾਇਲਾਂ” ਦਾ ਪੰਜਾਬੀ ਅਨੁਵਾਦ ਕੈਨੇਡਾ ਵਿੱਚ ਜਾਰੀ

ਗੁਜਰਾਤ ਕਤਲੇਆਮ ‘ਤੇ ਲਿਖੀ ਰਾਣਾ ਅਜ਼ੂਬ ਦੀ ਕਿਤਾਬ “ਗੁਜ਼ਰਾਤ ਫਾਇਲਾਂ” ਦਾ ਪੰਜਾਬੀ ਅਨੁਵਾਦ ਕੈਨੇਡਾ ਵਿੱਚ ਜਾਰੀ

ਕੈਲਗਰੀ: ਤਤਕਾਲੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਸ੍ਰਪਰਸਤੀ ਹੇਠ ਸਾਲ 2002 ‘ਚ ਭਾਰਤ ‘ਚ ਗੋਧਰਾ ਰੇਲ ਕਾਂਡ ਤੋਂ ਬਾਅਦ ਗੁਜਰਾਤ ‘ਚ ਹੋਏ ਮੁਸਲਮਾਨਾਂ ਦੇ ਕਤਲੇਆਮ ਸਬੰਧੀ ਤੱਥਾਂ ਦੇ ਆਧਾਰ ‘ਤੇ ਤਿਆਰ ਕੀਤੀ ਕਿਤਾਬ ‘ਗੁਜਰਾਤ ਫਾਈਲਾਂ’ ਦਾ ਪੰਜਾਬੀ ਅਨੁਵਾਦ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਲੋਕ ਅਰਪਣ ਕੀਤਾ ਗਿਆ ।


ਯਾਦ ਰਹੇ ਕੁਝ ਸਾਲ ਪਹਿਲਾਂ ਤਹਿਲਕਾ ਅਖ਼ਬਾਰ ਦੀ ਪੱਤਰਕਾਰ ਰਾਣਾ ਅਯੂਬ ਵੱਲੋਂ ਆਪਣੀ ਜਾਨ ਨੂੰ ਜ਼ੋਖਮ ‘ਚ ਪਾ ਕੇ ਬੜੀ ਖੋਜ ਭਰਪੂਰ ਕਿਤਾਬ ਅੰਗਰੇਜ਼ੀ ‘ਚ ਲਿਖੀ ਸੀ । ਇਸ ਕਿਤਾਬ ਦਾ ਪੰਜਾਬੀ ਅਨੁਵਾਦ ਹੁਣ ਛਪਿਆ ਹੈ, ਜਿਸ ਬਾਰੇ ਅੱਜ ਦੇ ਪ੍ਰੋਗਰਾਮ ‘ਚ ਹਰੀਪਾਲ ਤੇ ਡਾ. ਮੁਖਬੈਨ ਸਿੰਘ ਵੱਲੋਂ ਪਰਚੇ ਪੜ੍ਹੇ ਗਏ ਤੇ ਦੱਸਿਆ ਗਿਆ ਕਿ ਕਿਵੇਂ ਸਰਕਾਰੀ ਤੰਤਰ ਨੇ ਇਸ ਕਤਲੇਆਮ ਨੂੰ ਸਿਰੇ ਚੜ੍ਹਉਣ ਤੇ ਦੋਸ਼ੀਆਂ ਨੂੰ ਸਜ਼ਾਵਾਂ ਤੋਂ ਬਚਾਉਣ ਲਈ ਰੋਲ ਅਦਾ ਕੀਤਾ ।
ਬਹੁਤ ਸਾਰੇ ਬੁਲਾਰਿਆਂ ਨੇ ਭਾਰਤ ‘ਚ ਸਰਕਾਰੀ ਸ਼ਹਿ ‘ਤੇ ਫਾਸ਼ੀ ਤਾਕਤਾਂ ਵਲੋਂ ਪੈਦਾ ਕੀਤੀ ਜਾ ਰਹੀ ਦਹਿਸ਼ਤ ਤੇ ਚਿੰਤਾ ਪ੍ਰਗਟ ਕੀਤੀ ਗਈ । ਇਸ ਮੌਕੇ ਅਲਬਰਟਾ ਸਰਕਾਰ ਦੇ ਮੰਤਰੀ ਇਰਫਾਨ ਸਾਬਰ ਅਤੇ ਪਾਕਿਸਤਾਨ ਕੈਨੇਡਾ ਐਸੋਸੀਏਸ਼ਨ ਦੇ ਅਸਜਦ ਬੁਖਾਰੀ ਸਮੇਤ ਕਈ ਨੁਮਇੰਦੇ ਵੀ ਹਾਜ਼ਰ ਸਨ ।
ਇਸ ਮੌਕੇ ਗੁਰਬਚਨ ਬਰਾੜ ਅਤੇ ਡਾ. ਹਰਭਜਨ ਢਿੱਲੋਂ ਨੇ ਮਰਹੂਮ ਉੱਘੇ ਲੇਖਕ ਤੇ ਨਾਟਕਕਾਰ ਅਜਮੇਰ ਔਲਖ ਅਤੇ ਇਕਬਾਲ ਸਿੰਘ ਰਾਮੂਵਾਲੀਆ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਮੌਕੇ ਮਾਸਟਰ ਭਜਨ ਸਿੰਘ ਗਿੱਲ, ਮਾਸਟਰ ਬਚਿੱਤਰ ਸਿੰਘ ਗਿੱਲ, ਕਮਲਪ੍ਰੀਤ ਪੰਧੇਰ, ਸੁਖਵੀਰ ਗਰੇਵਾਲ, ਹਰਚਰਨ ਸਿੰਘ ਪਰਹਾਰ, ਸੁਖਵਿੰਦਰ ਤੂਰ, ਹਰਨੇਕ ਬੱਧਨੀ, ਜਸਵੰਤ ਸਿੰਘ ਸੇਖੋਂ ਆਦਿ ਹਾਜ਼ਰ ਸਨ ।

ਟਿੱਪਣੀ ਕਰੋ:

About webmaster

Scroll To Top