Home / ਚੋਣਵੀ ਖਬਰ/ਲੇਖ / ਕੈਨੇਡਾ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਵਿੱਚ ਸੀ. ਆਰ. ਪੀ. ਐਫ. ਦੇ ਸਾਬਕਾ ਆਈ. ਜੀ. ਨੂੰ ਹਵਾਈ ਅੱਡੇ ਤੋਂ ਵਾਪਿਸ ਭੇਜਿਆ

ਕੈਨੇਡਾ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਵਿੱਚ ਸੀ. ਆਰ. ਪੀ. ਐਫ. ਦੇ ਸਾਬਕਾ ਆਈ. ਜੀ. ਨੂੰ ਹਵਾਈ ਅੱਡੇ ਤੋਂ ਵਾਪਿਸ ਭੇਜਿਆ

ਨਵੀਂ ਦਿੱਲੀ: ਕੈਨੇਡਾ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਵਿੱਚ ਸੀ. ਆਰ. ਪੀ. ਐਫ. ਦੇ ਸਾਬਕਾ ਆਈ. ਜੀ. ਨੂੰ ਕੈਨੇਡਾ ਦੇ ਹਵਾਈ ਅੱਡੇ ‘ਤੇ ਅਧਿਕਾਰੀਆਂ ਨੇ ਇਹ ਕਹਿੰਦਿਆ ਦੇਸ਼ ‘ਚ ਦਾਖ਼ਲ ਹੋਣ ਤੋਂ ਰੋਕਿਆ ਕਿ ਜਿਸ ਫੋਰਸ ‘ਚ ਉਹ ਕੰਮ ਕਰਦੇ ਸਨ ਉਹ ਵੱਡੇ ਪੱਧਰ ‘ਤੇ ‘ਮਨੁੱਖੀ ਅਧਿਕਾਰਾਂ ਦੀ ਉਲੰਘਣਾ’ ਕਰਦੀ ਹੈ ਅਤੇ ‘ਅੱਤਵਾਦ’ ‘ਚ ਫਸੀ ਹੋਈ ਹੈ ।

ਤੇਜਿੰਦਰ ਸਿੰਘ ਢਿੱਲੋਂ

ਸੀ. ਆਰ. ਪੀ. ਐਫ. ਦੇ ਸੇਵਾਮੁਕਤ ਆਈ. ਜੀ. ਤੇਜਿੰਦਰ ਸਿੰਘ ਢਿੱਲੋਂ ਇਕ ਪਰਿਵਾਰਕ ਸਮਾਗਮ ‘ਚ ਹਿੱਸਾ ਲੈਣ ਲਈ ਬੀਤੀ 18 ਮਈ ਨੂੰ ਮੈਂ ਆਪਣੀ ਪਤਨੀ ਨਾਲ ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ ‘ਤੇ ਪੁੱਜਾ ਸੀ, ਪਰ ਕੈਨੇਡਾ ਦੀ ਸਰਹੱਦੀ ਏਜੰਸੀ ਨੇ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਰੋਕ ਲਿਆ ਅਤੇ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ।
ਸਰਹੱਦੀ ਏਜੰਸੀ ਟੀ. ਐਸ. ਢਿੱਲੋਂ ਦੀ ਪਤਨੀ ਨੂੰ ਤਾਂ ਅੱਗੇ ਜਾਣ ਦੀ ਆਗਿਆ ਦੇ ਦਿੱਤੀ ਪਰ ਉਨ੍ਹਾਂ ਨੂੰ 20 ਮਈ ਨੂੰ ਵਾਪਿਸ ਭਾਰਤ ਭੇਜ ਦਿੱਤਾ ।
ਤੇਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸੀ. ਆਰ. ਪੀ. ਐਫ. ਦਾ ਸੇਵਾਮੁਕਤ ਸੀਨੀਅਰ ਅਧਿਕਾਰੀ ਹਾਂ ।ਪਰ ਉਨ੍ਹਾਂ ਨੇ ਮੇਰੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਮੇਰੇ ਨਾਲ ਬੜੀ ਬਦਤਮੀਜ਼ੀ ਨਾਲ ਗੱਲ ਕੀਤੀ ।
ਭਾਰਤ ਸਰਕਾਰ ਨੇ ਇਸ ਮਾਮਲੇ ਨੂੰ ਕੈਨੇਡਾ ਦੀ ਸਰਕਾਰ ਸਾਹਮਣੇ ਸਖ਼ਤੀ ਨਾਲ ਉਠਾਇਆ ਹੈ ।ਵਿਦੇਸ਼ ਮੰਤਰਾਲੇ ਨੇ ਬੁਲਾਰੇ ਗੋਪਾਲ ਬਾਗਲੇ ਕਿਹਾ ਕਿ ਸਾਡੇ ਸੁਰੱਖਿਆ ਬਲ ਸੀ. ਆਰ. ਪੀ. ਐਫ. ਲਈ ਅਜਿਹੀ ਸ਼ਬਦਾਵਲੀ ਸਾਨੂੰ ਮਨਜ਼ੂਰ ਨਹੀਂ ਹੈ ।ਅਸੀਂ ਇਸ ਮਾਮਲੇ ਨੂੰ ਕੈਨੇਡਾ ਸਰਕਾਰ ਸਾਹਮਣੇ ਸਖ਼ਤੀ ਨਾਲ ਪੇਸ਼ ਕੀਤਾ ਹੈ ।

ਟਿੱਪਣੀ ਕਰੋ:

About webmaster

Scroll To Top