Home / ਚੋਣਵੀ ਖਬਰ/ਲੇਖ / ਭਾਰਤੀ ਸੁਰੱਖਿਆ ਦਸਤਿਆਂ ਹੱਥੋਂ ਦੋ ਕਸ਼ਮੀਰੀ ਨੌਜਵਾਨਾਂ ਦੇ ਮਾਰੇ ਜਾਣ ਬਾਅਦ ਕਰਫਿਊ ਲੱਗਿਆ

ਭਾਰਤੀ ਸੁਰੱਖਿਆ ਦਸਤਿਆਂ ਹੱਥੋਂ ਦੋ ਕਸ਼ਮੀਰੀ ਨੌਜਵਾਨਾਂ ਦੇ ਮਾਰੇ ਜਾਣ ਬਾਅਦ ਕਰਫਿਊ ਲੱਗਿਆ

ਸ੍ਰੀਨਗਰ: ਭਾਰਤੀ ਫੌਜੀ ਦਸਤਿਆਂ ਅਤੇ ਕਸ਼ਮੀਰੀ ਮੁਜਾਹਦੀਨਾਂ ਦਰਮਿਆਨ ਐਤਵਾਰ ਨੂੰ ਹੋਏ ਮੁਕਾਬਲੇ ਤੋਂ ਬਾਅਦ ਭਾਰਤੀ ਫੌਜੀਆਂ ਵਲੋਂ ਕੀਤੀ ਗਈ ਗੋਲੀਬਾਰ ’ਚ ਇਕ ਆਮ ਨਾਗਰਿਕ ਦੀ ਹੋਈ ਮੌਤ ਤੋਂ ਬਾਅਦ ਪ੍ਰਦਰਸ਼ਨਾਂ ’ਚ ਵੀ ਇਕ ਕਸ਼ਮੀਰੀ ਨੌਜਵਾਨ ਫੌਜ ਅਤੇ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਸੀ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਅਤੇ ਸ਼ੋਪੀਆਂ ’ਚ ਹਾਲਾਤ ਵਿਗੜਨ ਮਗਰੋਂ ਕਰਫ਼ਿਊ ਲਾ ਦਿੱਤਾ ਗਿਆ ਹੈ।

ਕਸ਼ਮੀਰੀ ਨੌਜਵਾਨ ਦੇ ਜਨਾਜ਼ੇ ‘ਚ ਸ਼ਾਮਲ ਲੋਕ

ਅਜ਼ਾਦੀ ਪਸੰਦ ਆਗੂਆਂ ਨੇ 2 ਕਸ਼ਮੀਰੀਆਂ ਦੀਆਂ ਮੌਤਾਂ ਦੇ ਵਿਰੋਧ ’ਚ ਵਾਦੀ ’ਚ ਬੰਦ ਦਾ ਸੱਦਾ ਦਿੱਤਾ। ਪੁਲਿਸ ਅਧਿਕਾਰੀ ਮੁਤਾਬਕ, “ਅਹਿਤੀਆਤ ਦੇ ਤੌਰ ‘ਤੇ ਸਾਰੇ ਕੁਲਗਾਮ ਜ਼ਿਲ੍ਹੇ ਅਤੇ ਸ਼ੋਪੀਆਂ ’ਚ ਕਰਫ਼ਿਊ ਲਾਇਆ ਗਿਆ ਹੈ।” ਪਰ ਸ੍ਰੀਨਗਰ-ਜੰਮੂ ਮੁੱਖ ਮਾਰਗ ਤੋਂ ਲੰਘ ਰਹੇ ਲੋਕਾਂ ਅਤੇ ਗੱਡੀਆਂ ਨੂੰ ਜਾਣ ਦਿੱਤਾ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਨਾਜ਼ੁਕ ਇਲਾਕਿਆਂ ’ਚ ਭਾਰਤੀ ਨੀਮ ਫੌਜੀ ਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਏ ‘ਮੁਕਾਬਲੇ’ ਦੌਰਾਨ ਚਾਰ ਸਥਾਨਕ ਹਥਿਆਰਬੰਦ ਕਸ਼ਮੀਰੀ ਮੁਜਾਹਦੀਨ ਅਤੇ ਭਾਰਤੀ ਫ਼ੌਜ ਦੇ ਦੋ ਜਵਾਨ ਮਾਰੇ ਗਏ ਸਨ। ਬੈਂਕ ਅਤੇ ਹੋਰ ਸਰਕਾਰੀ ਦਫ਼ਤਰਾਂ ਖੁੱਲ੍ਹੇ ਰਹੇ। ਵਾਦੀ ਦੇ ਪਿੰਡਾਂ ’ਚ ਜਨਤਕ ਆਵਾਜਾਈ ਘੱਟ ਰਹੀ।
ਜ਼ਿਕਰਯੋਗ ਹੈ ਕਿ ਸਰਦੀਆਂ ਹੋਣ ਕਰ ਕੇ ਸਕੂਲ ਪਹਿਲਾਂ ਤੋਂ ਹੀ ਬੰਦ ਹਨ। ਸੱਯਦ ਅਲੀ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਦੀ ਅਗਵਾਈ ਹੇਠਲੇ ਹੁਰੀਅਤ ਕਾਨਫਰੰਸ ਦੇ ਦੋਵੇਂ ਧੜਿਆਂ ਅਤੇ ਜੇਕੇਐਲਐਫ ਦੇ ਮੁਖੀ ਯਾਸੀਨ ਮਲਿਕ ਨੇ ਸੋਮਵਾਰ ਨੂੰ ਮੁਕੰਮਲ ਬੰਦ ਦਾ ਸੱਦਾ ਦਿੱਤਾ ਸੀ ਅਤੇ ਭਾਰਤੀ ਫੌਜ ਵਲੋਂ ਆਮ ਲੋਕਾਂ ਦੇ ਕਤਲ ਖ਼ਿਲਾਫ਼ ਰੋਸ ਪ੍ਰਦਰਸ਼ਨ ਲਈ 15 ਫਰਵਰੀ ਨੂੰ ‘ਕੁਲਗਾਮ ਚਲੋ’ ਦਾ ਸੱਦਾ ਦਿੱਤਾ ਹੋਇਆ ਹੈ।

ਟਿੱਪਣੀ ਕਰੋ:

About webmaster

Scroll To Top