Home / ਚੋਣਵੀ ਖਬਰ/ਲੇਖ / ਅਕਾਲ ਖਾਲਸਾ ਦਲ ਵੱਲੋਂ ਭਾੲੀ ਕੁਲਵੀਰ ਸਿੰਘ ਬੜਾ ਪਿੰਡ ਦੇ ਪਿਤਾ ਜੀ ਦੀ ਅੰਤਿਮ ਅਰਦਾਸ ਸਮੇਂ ਲਵਾੲੀ ਹਾਜਰੀ

ਅਕਾਲ ਖਾਲਸਾ ਦਲ ਵੱਲੋਂ ਭਾੲੀ ਕੁਲਵੀਰ ਸਿੰਘ ਬੜਾ ਪਿੰਡ ਦੇ ਪਿਤਾ ਜੀ ਦੀ ਅੰਤਿਮ ਅਰਦਾਸ ਸਮੇਂ ਲਵਾੲੀ ਹਾਜਰੀ

ਬੜਾ ਪਿੰਡ (13 ਸਤੰਬਰ 2015) : ਸਿਖ ਸੰਘਰਸ਼ ਦੇ ਯੋਧੇ ਭਾੲੀ ਕੁਲਬੀਰ ਸਿਘ ਬੜਾ ਪਿੰਡ ਦੇ ਸਤਿਕਾਰਯੋਗ ਪਿਤਾ ਸ੍ਰ: ਅਜੀਤ ਸਿੰਘ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਮ ਅਰਦਾਸ ਅੱਜ ਉਹਨਾਂ ਦੇ ਜੱਦੀ ਬੜਾ ਪਿੰਡ ਵਿੱਚ ਹੋਈ ਜਿਸ ਵਿੱਚ ਪੰਥਕ ਜਥੇਬੰਦੀਆਂ ਨੇ ਭਾਗ ਲਿਆ ।

ਅਕਾਲ ਖਾਲਸਾ ਦਲ ਦੇ ਪ੍ਰਧਾਨ ਭਾੲੀ ਗੁਰਪ੍ਰੀਤ ਸਿੰਘ ਖਾਲਸਾ ਅਤੇ ਜਰਮਨੀ ਤੋਂ ਅਾੲੇ ਭਾੲੀ ਭੁਪਿੰਦਰ ਸਿੰਘ ਭਲਵਾਨ ਵੱਲੋਂ ਭਾੲੀ ਕੁਲਵੀਰ ਸਿੰਘ ਬੜਾ ਪਿੰਡ ਦੇ ਪਿਤਾ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਅਾ। ਨਾਭਾ ਜੇਲ੍ਹ ਅੰਦਰ ਭਾੲੀ ਕੁਲਬੀਰ ਸਿੰਘ ਬੜਾਪਿੰਡ ਨਾਲ ਰਹੇ ਭਾੲੀ ਭੁਪਿੰਦਰ ਸਿੰਘ ਭਲਵਾਨ ਅਤੇ ਭਾੲੀ ਖਾਲਸਾ ਨੇ ਕਿਹਾ ਕਿ ਭਾੲੀ ਬੜਾਪਿੰਡ ਦੀ ਸਿੱਖ ਕੌਮ ਲੲੀ ਬਹੁਤ ਵੱਡੀ ਕੁਰਬਾਨੀ ਹੈ ਅਤੇ ੳੁਹਨਾਂ ਨੇ ਕਿਹਾ ਕਿ ਪੂਰੀ ਸਿੱਖ ਕੌਮ ਭਾੲੀ ਬੜਾਪਿੰਡ ਦੇ ੲਿਸ ਦੁੱਖ ਦੀ ਘੜੀ ਵਿੱਚ ਨਾਲ ਖੜੀ ਹੈ।

akd-bhai-barapindਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ ਭਾਈ ਕੁਲਬੀਰ ਸਿੰਘ ਬੜਾਪਿੰਡ ਦੇ ਸਤਿਕਾਰਯੋਗ ਪਿਤਾ ਸ. ਅਜੀਤ ਸਿੰਘ ਸਹੋਤਾ ਜੀ ਦੀ ਅੰਤਿਮ ਅਰਦਾਸ ਮੌਕੇ ਭਾੲੀ ਕੁਲਬੀਰ ਸਿੰਘ ਨੂੰ ਜੇਲ ਵਿਚੋਂ ਪੁਲਿਸ ਗਾਰਦ ਲੈਕੇ ਅਾੲੀ ਸੀ।

ੲਿਸ ਸਮੇਂ ਅਕਾਲ ਖਾਲਸਾ ਦਲ ਦੇ ਨੁਮਾੲਿਦੇਅਾਂ ਤੋਂ ੲਿਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਵਿਵਾਦਤ ਤਰੀਕੇ ਨਾਲ ਖਾਰਜ ਕੀਤੇ ਪੰਜ ਪਿਅਾਰੇ ਸਹਿਬਾਨ,ਭਾੲੀ ਕਰਨੈਲ ਸਿੰਘ ਪੰਜੋਲੀ,ਭਾੲੀ ਦਲਜੀਤ ਸਿੰਘ ਬਿੱਟੂ,ਭਾੲੀ ਸਤਨਾਮ ਸਿੰਘ ਪਾੳੁਂਟਾ ਸਾਹਿਬ,ਭਾੲੀ ਮਨਧੀਰ ਸਿੰਘ,ਭਾੲੀ ਸਰਬਜੀਤ ਸਿੰਘ ਘੁਮਾਣ,ਅੈਡਵੋਕੇਟ ਜਸਪਾਲ ਸਿੰਘ ਮੰਝਪੁਰ,ਭਾੲੀ ਰਾਜ ਸਿੰਘ ਸਹਿਣਾ, ਭਾੲੀ ਅਾਰ ਪੀ ਸਿੰਘ ਅਤੇ ਵੱਡੀ ਗਿਣਤੀ ਵਿੱਚ ੲਿਲਾਕੇ ਦੀ ਸੰਗਤ ਅਤੇ ਜੇਲ੍ਹਾਂ ਤੋਂ ਰਿਹਾਅ ਹੋਕੇ ਅਾੲੇ ਸਿੰਘ ਪਹੁੰਚੇ ਹੋੲੇ ਸਨ।

ਟਿੱਪਣੀ ਕਰੋ:

About editor

Scroll To Top