Home / ਸੰਪਾਦਕੀ ਟਿੱਪਣੀਆਂ / ਪੰਥਕ ਸਰਕਾਰ ਦਾ ਪੰਥਕ ਗਿਆਨ: ਸ਼ਹੀਦ ਭਾਈ ਜੀਵਨ ਸਿੰਘ ਦੇ ਜਨਮ ਦਿਨ ‘ਤੇ ਸ਼ਹਾਦਤ ਦੀ ਸ਼ਰਧਾਜਲੀ ਕੀਤੀ ਭੇਟ

ਪੰਥਕ ਸਰਕਾਰ ਦਾ ਪੰਥਕ ਗਿਆਨ: ਸ਼ਹੀਦ ਭਾਈ ਜੀਵਨ ਸਿੰਘ ਦੇ ਜਨਮ ਦਿਨ ‘ਤੇ ਸ਼ਹਾਦਤ ਦੀ ਸ਼ਰਧਾਜਲੀ ਕੀਤੀ ਭੇਟ

ਅੰਮ੍ਰਿਤਸਰ: ਪੰਜਾਬ ਦੀ ਪੰਥਕ ਅਖਵਾਉਂਦੀ ਬਾਦਲ ਸਰਕਾਰ ਦੀ ਸਿੱਖ ਸ਼ਹੀਦੀ ਪ੍ਰਤੀ ਸਹਿਰਦਤਾ ਦਾ ਪਤਾ ਇਸੱ ਗੱਲ ਤੋਂ ਲੱਗ ਜਾਂਦਾ ਹੈ ਕਿ ਉਸਨੂੰ ਆਪਣੇ ਸਰਾਕਰੀ ਇਸ਼ਤਿਹਾਰ ਦੇਣ ਲੱਗਿਆਂ ਇਹ ਵੀ ਪਤਾ ਨਹੀਂ ਹੁੰਦਾ ਕਿ ਇਸ ਦਿਨ ਸ਼ਹੀਦ ਦਾ ਜਨਮ ਦਿਨ ਹੈ ਜਾਂ ਸ਼ਹੀਦੀ ਦਿਹਾੜਾ।

ਪੰਥਕ ਅਖਵਾਉਂਦੀ ਬਾਦਲ ਸਰਕਾਰ ਨੂੰ ਉਸ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜਿਨਾਂ ਨੇ ‘ਰੰਘਰੇਟੇ ਗੁਰ ਕੇ ਬੇਟੇ’ ਹੋਣ ਦਾ ਖ਼ਿਤਾਬ ਹਾਸਲ ਕੀਤਾ ਸੀ ਅਤੇ ਚਮਕੌਰ ਦੀ ਜੰਗ ’ਚ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ ਸੀ ਉਸ ਬਾਰੇ ਬਾਦਲ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ।

Untitled-1_1
ਪੰਜਾਬ ਦੀ ਅਕਾਲੀ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਇੱਕ ਹੋਰ ਅਹਿਮ ਪ੍ਰਾਪਤੀ ਦਰਜ ਕਰਦਿਆਂ ਦਸਮ ਪਿਤਾ ਦੁਆਰਾ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣਮੱਤਾ ਸਨਮਾਨ ਹਾਸਿਲ ਬਾਬਾ ਜੀਵਨ ਸਿੰਘ ਦੇ ਸੰਸਾਰ ਆਗਮਨ ਦਿਹਾੜੇ ਨੂੰ ਸ਼ਹੀਦੀ ਦਿਹਾੜਾ ਬਣਾਕੇ ਸ਼ਰਧਾਂਜਲੀ ਵੀ ਭੇਟ ਕਰ ਦਿੱਤੀ ਹੈ ।

ਇਤਿਹਾਸ ਇਸ ਗਲ ਦੀ ਸਾਖੀ ਭਰਦਾ ਹੈ ਕਿ ਜਿਸ ਵੇਲੇ ਬਾਬਾ ਜੀਵਨ ਸਿੰਘ ਜੀ ਨੌਵੇਂ ਗੁਰੂ ਤੇਗਬਹਾਦਰ ਜੀ ਦਾ ਸੀਸ ਦਿੱਲੀ ਤੋਂ ਲੈਕੇ ਸ੍ਰੀ ਅਮਂਦਪੁਰ ਸਾਹਿਬ ਪੁਜਦੇ ਹਨ ਤਾਂ ਬਾਲ (ਗੁਰੂ)ਗੋਬਿੰਦ ਰਾਏ ਦੀ ਉਮਰ ਮਹਿਜ 9 ਸਾਲ ਸੀ ।ਲੇਕਿਨ ਬਾਬਾ ਜੀਵਨ ਸਿੰਘ ਦੀ ਲਾਸਾਨੀ ਕੁਰਬਾਨੀ ਵੇਖਦਿਆਂ ਜੋ ਵਰ ਦਿੱਤਾ ,ਜੋ ਮਾਣ ਸਤਿਕਾਰ ਦਿੱਤਾ ,ਉਹ ‘ਰੰਘਰੇਟੇ ਗੁਰੂ ਕੇ ਬੇਟੇ’।

ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਅਕਾਲੀ ਸਰਕਾਰ ਸਿੱਖ ਇਤਿਹਾਸ ਤੋ ਕੋਰੀ ਅਣਜਾਣ ਹੈ।ਇਹ ਸਬਦ ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਸਿੰਘ ਸਲੇਮਪੁਰੀ ਨੇ ਪੰਜਾਬ ਸਰਕਾਰ ਵੱਲੋ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਰਕਾਰੀ ਇਸਤਿਹਾਰ ਵਿੱਚ ਸਹੀਦੀ ਦਿਹਾੜਾ ਮਨਾਉਣ ਦੇ ਵਿਰੋਧ ਵਿੱਚ ਰੱਖੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆ ਕਹੇ।

ਉਨਾਂ ਕਿਹਾ ਕਿ ਸਿੱਖ ਕੌਮ ਵਿੱਚ ਵੱਡੀ ਸਹਾਦਤ ਦੇਣ ਵਾਲੇ ਸ੍ਰੋਮਣੀ ਸਹੀਦ ਦਾ ਖਿਤਾਬ ਕਰਨ ਵਾਲੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ 5 ਸਤੰਬਰ ਨੂੰ ਤੇ ਸਹੀਦੀ ਦਿਹਾੜਾ 22 ਦਸੰਬਰ ਨੂੰ ਮਨਾਇਆ ਜਾਂਦਾ ਹੈ।ਪਰ ਅੱਜ ਸਾਰਾ ਸਿੱਖ ਜਗਤ ਗੁਰਦੁਆਰਿਆਂ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਿਹਾ ਹੈ, ਨਗਰ ਕੀਰਤਨ ਸਜਾਏ ਜਾ ਰਹੇ ਹਨ ਪਰ ਪੰਜਾਬ ਸਰਕਾਰ ਕਿਸ ਹਿਸਾਬ ਨਾਲ ਇਸਨੂੰ ਸਹੀਦੀ ਦਿਹਾੜਾ ਆਖ ਰਹੀ ਹੈ।

ਇਸ ਪੰਥਕ ਸਰਕਾਰ ਨੇ ਤਾਂ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਹੈ।ਜਿਸ ਨਾਲ ਜਿਥੇ ਸਮੁੱਚੇ ਸਿੱਖ ਜਗਤ ਵਿੱਚ ਸਰਕਾਰ ਦੀ ਇਸ ਗਲਤੀ ਕਾਰਨ ਰੋਸ਼ ਪਾਇਆ ਜਾ ਰਿਹਾ ਹੈ, ਉਥੇ ਸਿੱਖ ਭਾਈਚਾਰੇ ਨੂੰ ਦੂਜਾ ਸਦਮਾ ਦਿੱਤਾ ਹੈ।

ਅੱਜ ਬਾਬਾ ਜੀਵਨ ਸਿੰਘ ਦਾ ਅਵਤਾਰ ਦਿਹਾੜਾ ਸੀ ਜਿਸ ਨੂੰ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਇਸ਼ਤਿਹਾਰ ਵਿੱਚ ਸ਼ਹੀਦੀ ਦਿਹਾੜਾ ਲਿਖਿਆ ਗਿਆ ਹੈ ।ਜਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਜਿਥੇ ਬਾਬਾ ਛੈਲਾ ਸਿੰਘ ਦੀ ਗਲਤੀ ਨਾਲ ਛਪੀ ਫੋਟੋ ਕਾਰਣ ਪੰਜਾਬ ਸਰਕਾਰ ਨੂੰ ਸ਼ਰਮਸਾਰ ਹੋਣਾ ਪਿਆ ਉਸ ਤੋਂ ਬਾਅਦ ਸ਼ਾਇਦ ਇਹ ਉਮੀਦ ਵੀ ਕੀਤੀ ਗਈ ਕਿ ਹੁਣ ਪੰਜਾਬ ਸਰਕਾਰ ਕਦੇ ਸਰਕਾਰੀ ਇਸ਼ਤਿਹਾਰਾਂ ਵਿੱਚ ਭੁੱਲ ਕੇ ਵੀ ਗਲਤੀ ਨਹੀਂ ਕਰਦੀ ਪਰ ਅੱਜ ਦੇ ਇਸ ਇਸ਼ਤਿਹਾਰ ਨੇ ਤਾਂ ਹੱਦ ਹੀ ਕਰ ਦਿੱਤੀ ।ਸ਼ਾਇਦ ਹੁਣ ਪੰਥਕ ਸਰਕਾਰ ਨੂੰ ਗੁਰੂ ਸਾਹਿਬਾਨਾਂ ਤੇ ਉਹਨਾਂ ਦੇ ਜਰਨੈਲਾਂ ਨਾਲ ਸਬੰਧਿਤ ਦਿਨਾਂ ਬਾਰੇ ਵੀ ਯਾਦ ਨਹੀਂ ਰਿਹਾ ।

ਟਿੱਪਣੀ ਕਰੋ:

About webmaster

Scroll To Top