Home / ਚੋਣਵੀ ਖਬਰ/ਲੇਖ / ਹੁਣ ਸੌਦਾ ਸਾਧ ਬਾਰੇ ਲਿਖੀ ਕਿਤਾਬ ਰਿਲੀਜ਼ ਕਰਨ ’ਤੇ ਵੀ ਪਾਬੰਦੀ

ਹੁਣ ਸੌਦਾ ਸਾਧ ਬਾਰੇ ਲਿਖੀ ਕਿਤਾਬ ਰਿਲੀਜ਼ ਕਰਨ ’ਤੇ ਵੀ ਪਾਬੰਦੀ

-ਮੇਜਰ ਸਿੰਘ

ਚੰਡੀਗੜ: ਚੰਡੀਗੜ ਵਿਖੇ ਜਥੇਦਾਰ ਹਰਦੀਪ ਸਿੰਘ ਡਿਬਡਿਬਾ ਵਲੋਂ ਡੇਰਾ ਬਨਾਮ ਸਿੱਖ (ਹੁਕਮਨਾਮੇ ਤੋਂ ਮਾਫ਼ੀਨਾਮੇ ਤਕ) ਲਿੱਖੀ ਕਿਤਾਬ ਐਤਵਾਰ ਨੂੰ ਚੰਡੀਗੜ ਦੇ ਸੈਕਟਰ 22 ਸਥਿਤ ਪੰਕਜ ਹੋਟਲ ਵਿਚ ਲੋਕ ਅਰਪਣ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਚੰਡੀਗੜ ਪੁਲਿਸ ਅਧਿਕਾਰੀਆਂ ਨੇ ਹੋਟਲ ਮਾਲਿਕ ਨੂੰ ਬੁੱਕ ਰਲੀਜ਼ ਸਮਾਗਮ ਰੱਦ ਕਰਨ ਦਾ ਹੁਕੱਮ ਦਿਤਾ।ਜਿਸ ਕਾਰਨ ਉਥੋਂ ਕਿਤਾਬ ਰਲੀਜ਼ ਦਾ ਸਮਾਗਮ ਅਤੇ ਪ੍ਰੈਸ ਕਾਨਫਰੰਸ ਰੱਦ ਕਰ ਦਿੱਤੀ ਗਈ । ਇਥੋਂ ਤਕ ਕਿ ਪਤੱਰਕਾਰਾਂ ਨੂੰ ਵੀ ਲੇਖਕ ਦਾ ਪ੍ਰਤੀਕਰਮ ਲੈਣ ਤੋਂ ਰੋਕਿਆ ਗਿਆ। ਸੱਦਾ ਦੇਣ ਵਾਲੇ ਵਿਅਕਤੀਆਂ ਵਿਚੋਂ ਜਸਟਿਸ ਅਜੀਤ ਸਿੰਘ ਬੈਂਸ, ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਸੀਨੀਅਰ ਪਤੱਰਕਾਰ ਦਲਬੀਰ ਸਿੰਘ, ਸੀਨੀਅਰ ਪਤੱਰਕਾਰ ਸੁੱਖਦੇਵ ਸਿੰਘ, ਸੀਨੀਅਰ ਪਤੱਰਕਾਰ ਜਸਪਾਲ ਸਿੰਘ ਸਿੱਧੂ, ਮਾਲਵਿੰਦਰ ਸਿੰਘ ਮਾਲੀ, ਹਰਿਆਣਾ ਗੁ.ਪ੍ਰਬੰਧਕ ਕਮੇਟੀ ਤੋ. ਸ.ਦੀਦਾਰ ਸਿੰਘ ਨਲਵੀ, ਗੁਰਬਚਨ ਸਿੰਘ ਦੇਸ਼ ਪੰਜਾਬ ਅਤੇ ਖੁ ਸਿੰਘ ਆਦਿ ਸਾਰੇ ਹੋਟਲ ਪੰਕਜ ਵਿਚ ਗਏ।book

ਜਿੱਥੇ ਚੰਡੀਗੜ ਪੁਲਿਸ ਨੇ ਉਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਤੋਂ ਰੋਕ ਦਿੱਤਾ।ਜਿਸ ਕਾਰਨ ਸਾਰੇ ਸੈਕਟਰ 28 ਸਥਿਤ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਦਫ਼ਤਰ ਵਿਚ ਆ ਗਏ ।ਪਰ ਇਥੇ ਵੀ ਪੁਲਿਸ ਨੇ ਆਕੇ ਧਮਕਉਂਦਿਆਂ ਕਿਤਾਬ ਰਲੀਜ਼ ਕਰਨ ਤੋਂ ਰੋਕਿਆ ਅਤੇ ਕਿਹਾ ਕਿ ਜੇ ਤੁਸੀਂ ਪੁਸਤਕ ਰਲੀਜ਼ ਕੀਤੀ ਤਾਂ ਤੁਹਾਡੇ ਉਪਰ ਮੁਕੱਦਮਾ ਦਰਜ਼ ਕਰਕੇ ਹਿਰਾਸਤ ਵਿਚ ਲੈ ਲਿਆ ਜਾਵੇਗਾ।ਉਪਰੋਕਤ ਚਰਚਿਤ ਸਾਰੀਆਂ ਸਖ਼ਸ਼ੀਅਤਾਂ ਨੇ ਇਹ ਫੈਸਲਾ ਲਿਆ ਹੈ ਕਿ ਅਗਲੇ ਦੋ ਦਿਨਾਂ ਵਿਚ ਪੰਜਾਬ ਸਰਕਾਰ ਅਤੇ ਚੰਡੀਗੜ ਪੁਲਿਸ ਦੀ ਇਸ ਵਧੀਕੀ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਜਾਵੇਗੀ। ਉਨਾਂ ਨੇ ਸਾਰੇ ਪਜੰਾਬੀਆਂ ਅਤੇ ਸਿੱਖ ਜਗੱਤ ਨੂੰ ਬਾਦਲ ਸਰਕਾਰ ਦੀਆਂ ਗੈਰ ਕਨੂੰਨੀ ਕਾਰਵਾਈਆਂ ਵਿਰੁਧ ਡੱਟ ਕੇ ਖੜੇ ਹੋੋਣ ਦਾ ਸੱਦਾ ਦਿੱਤਾ ਹੈ।

ਟਿੱਪਣੀ ਕਰੋ:

About webmaster

Scroll To Top