Home / ਸੰਪਾਦਕੀ ਟਿੱਪਣੀਆਂ / ਜੈਕਾਰ ਕੀਓ ਧਰਮੀਆਂ ਕਾ,ਪਾਪੀ ਕਓੁ ਦੰਡ ਦੀਉਇ ॥**ਮੁੱਖ ਮੰਤਰੀ ਬੇਅੰਤੇ ਦੇ ਜ਼ੁਲਮਾਂ ਦੀ ਅੱਤ ਦਾ ਅੰਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦੇ 21ਵੇਂ ਸ਼ਹਾਦਤ ਦਿਹਾੜੇ ਤੇ ਕੋਟਿਨ ਕੋਟਿ ਪ੍ਰਣਾਮ !

ਜੈਕਾਰ ਕੀਓ ਧਰਮੀਆਂ ਕਾ,ਪਾਪੀ ਕਓੁ ਦੰਡ ਦੀਉਇ ॥**ਮੁੱਖ ਮੰਤਰੀ ਬੇਅੰਤੇ ਦੇ ਜ਼ੁਲਮਾਂ ਦੀ ਅੱਤ ਦਾ ਅੰਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦੇ 21ਵੇਂ ਸ਼ਹਾਦਤ ਦਿਹਾੜੇ ਤੇ ਕੋਟਿਨ ਕੋਟਿ ਪ੍ਰਣਾਮ !

Bhai Dilawar Singh

ਜਰਮਨ :-  ਜਦੋ ਜ਼ੁਲਮ ਦੀ ਅੱਤ ਹੋ ਜਾਵੇ ਤਾਂ ਫਿਰ ਜ਼ੁਲਮ ਦਾ ਅੰਤ ਕਰਨ ਲਈ ਅਕਾਲ ਪੁਰਖ ਭਾਈ ਦਿਲਾਵਰ ਸਿੰਘ ਬੱਬਰ ਵਰਗੀਆਂ ਰੂਹਾਂ ਨੂੰ ਆਪ ਭੇਜ ਦਿੰਦਾ ਹੈ ਜੋ ਆਪਣਾ ਆਪ ਕੁਰਬਾਨ ਕਰਕੇ ਉਹਨਾਂ ਪਾਪੀਆਂ  ਦੇ ਜ਼ੁਲਮਾਂ ਦਾ ਅੰਤ ਕਰ ਦਿੰਦੀਆ ਹਨ ।ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ  ਤਸੀਹੇ ਕੇਂਦਰ ਵਿੱਚ ਕੋਹ ਕੋਹ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ , ਪੁਲਿਸ ਥਾਣਿਆਂ ਵਿੱਚ ਧੀਆਂ, ਭੈਣਾਂ ਦੀ ਬੇਪੱਤੀ, ਬਜ਼ੁਰਗਾਂ ਦੀਆਂ ਪਰ੍ਹੇ ਵਿੱਚ ਪੱਗਾਂ ਰੋਲਣ ਵਰਗੇ ਅੱਤ ਦੇ ਜ਼ੁਲਮ ਕਰਨ ਦੀ ਖੁੱਲ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਬੇਅੰਤੇ ਦੇ ਜ਼ੁਲਮਾਂ ਦਾ ਅੰਤ 31 ਅਗਸਤ 1995 ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੇ ਆਪਣਾ ਆਪ ਕੁਰਬਾਨ ਕਰਕੇ ਕੀਤਾ ।ਜਦ ਕਿ ਬ੍ਰਹਮਵਾਦੀ ਸੋਚ ਦੀ ਧਾਰਨੀ ਦਿੱਲੀ ਦੀ ਹਕੂਮਤ ਨੇ ਆਪਣੀ ਚਾਣਕੀਆਂ ਨੀਤੀ ਰਾਹੀ ਪੰਜਾਬ ਦੇਸ਼ ਦੀ ਮਾਲਕ ਸਿੱਖ ਕੌਮ ਦੇ ਲੀਡਰਾਂ ਨੂੰ ਆਪਣੇ ਜਾਲ ਵਿੱਚ ਫਸਾਕੇ ਸਿੱਖਾਂ ਦੀ ਹੋਣੀ ਨੂੰ ਹਿੰਦੋਸਤਾਨ ਨਾਲ ਜੋੜ ਲਿਆ ਤੇ ਸਿੱਖ ਕੌਮ ਨੂੰ ਮਾਨਸਿਕ ਤੌਰਤੇ ਸਦੀਵੀ ਗੁਲਾਮ ਬਣਾਉਣ ਦੀਆਂ ਚਾਲਾਂ ਨੂੰ ਭਾਫ ਦੇ ਹੋਏ ਵੀਹਵੀ ਸਦੀ ਦੇ ਮਹਾਨ ਸ਼ਹੀਦ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਦੇ ਗਲੋ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਤੇ ਸੈਵਮਾਨ ਨਾਲ ਜੀਉਣ ਲਈ ਸੰਘਰਸ਼ ਦੀ ਅਰੰਭਤਾ ਕੀਤੀ ਤੇ ਇਸ ਸੰਘਰਸ਼ ਵਿੱਚ ਹਜ਼ਾਰਾਂ ਸਿੱਖਾਂ ਨੇ ਆਪਣਾ ਆਪ ਕੁਰਬਾਨ ਕਰਕੇ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ।ਅਜ਼ਾਦੀ ਦਾ ਸ਼ੁਰੂ ਹੋਇਆ ਸੰਘਰਸ਼ ਜਾਂ ਅਜ਼ਾਦੀ ਦੀਆਂ ਲਹਿਰਾਂ  ਨੂੰ ਕਈ ਵਾਰੀ ਹਾਕਮ ਜਮਾਤ ਆਪਣੀ ਤਾਕਤ ਦਾ ਲੋੜ ਤੋਂ ਵੱਧ ਪ੍ਰਯੋਗ ਕਰਕੇ ,ਇਸ ਵਿੱਚ ਘੁਸ ਪੈਂਹਟ ਜਾਂ ਵਿਕਾਊ ਜ਼ਮੀਰਾਂ ਵਾਲੇ ਲੀਡਰਾਂ ਨੂੰ ਖਰੀਦ ਕੇ ਵਕਤੀ ਤੌਰਤੇ ਇਹਨਾਂ ਨੂੰ ਖਤਮ ਕਰਨ ਦਾ ਭਰਮ ਜਰੂਰ ਪਾਲ ਲੈਦੇ ਹਨ ।ਸਿਧਾਤਿਕ ਸੰਘਰਸ਼ ਖਤਮ ਨਹੀ ਹੁੰਦੇ ਜਿੰਨਾ ਕਾਰਨਾਂ ਨੂੰ ਲੈਕੇ ਸੰਘਰਸ਼ ਅਰੰਭ ਹੋਇਆ ਸੀ ਉਹਨਾਂ ਮਸਲਿਆਂ ਦਾ ਗੰਭੀਰਤਾ ਨਾਲ ਹੱਲ ਨਾ ਕਢਿਆ ਜਾਵੇ ਇਸੇ ਤਰ੍ਹਾਂ ਸਿੱਖ ਕੌਮ ਦਾ ਆਪਣੀ ਨਿਆਰੀ ਹੋਂਦ ਨੂੰ ਕਾਇਮ ਰੱਖਣ, ਸਵੈਮਾਣ ਨਾਲ ਜੀਉਣ ਤੇ ਪ੍ਰਭੂਸੱਤਾ ਸੰਪਨ ਦੇਸ਼ ਲਈ ਸ਼ੁਰੂ ਹੋਇਆ ਸੰਘਰਸ਼ ਖਤਮ ਨਹੀ ਹੋਇਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਨਿਰੰਤਰ ਜਾਰੀ ਹੈ ।ਬੇਸ਼ੱਕ ਸੰਘਰਸ਼ ਨੂੰ ਸਮਰਪਿਤ ਲੋਕਾਂ ਦੀ ਗਿਣਤੀ ਘੱਟ ਹੈ ਪਰ ਇਹ ਬਦਲ ਦੇ ਹਲਾਤਾਂ ਨਾਲ ਸੰਘਰਸ਼ਸ਼ੀਲ ਲੋਕਾਂ ਦੀ ਗਿਣਤੀ ਘੱਟਦੀ ਵੱਧਦੀ ਰਹਿੰਦੀ ਹੈ । ਬੇਅੰਤੇ ਨੇ  ਕੁਰਸੀ ਦੇ ਨਾਸ਼ੇ ਵਿੱਚ ਸਿੱਖ ਨੌਜਵਾਨੀ ਦਾ ਸਰੀਰਕ ਤੌਰਤੇ ਘਾਣ ਕੀਤਾ ਸੀ ਉਹਨਾਂ ਲੀਹਾਂ ਤੇ ਚਲਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕੁਰਸੀ ਤੇ ਇਸ ਦੇ ਪਰਿਵਾਰਿਕ ਮੋਹ ਨੇ ਸਿੱਖ ਵਿਰੋਧੀਆਂ ਦੇ ਕੁਹਾੜੇ, ਦਾ ਦਸਤਾ ਬਣ ਕੇ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੇ ਨਾਲ ਨਾਲ ਪੰਜਾਬ (ਖਾਲਸਾ ਰਾਜ ਦੀ )ਪਵਿੱਤਰ ਧਰਤੀ ਨੂੰ ਕਬਰਸਤਾਨ, ਨਸ਼ੇੜੀਸਥਾਨ, ,ਡੇਰਾਸਥਾਨ, ਲੱਚਰਸਥਾਨ ਬਾਬਾਸਥਾਨ,ਸਿੱਖ ਸਿਧਾਤਾਂ ਦਾ ਕਤਲ ਸਥਾਨ ਬਣਾ ਕੇ ਰੱਖ ਦਿੱਤਾ ਹੈ ।ਜਦ ਕਿ ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਖਾਤਰ ਮਹਾਨ ਸ਼ਹੀਦਾਂ ਨੇ ਆਪਣਾ ਆਪ ਕੁਰਬਾਨ ਕੀਤਾ ਤੇ ਇਹਨਾਂ ਸ਼ਹੀਦਾਂ ਦੇ ਵਾਰਸ ਕਹਾਉਣ ਵਾਲੀਆਂ ਕਈ ਸੰਸਥਾਵਾਂ ਦੇ ਆਗੂ ਜਾਂ ਸ਼ਹੀਦਾਂ ਦੇ ਕੁਝ ਪਰਿਵਾਰ ਹੀ ਸ਼ਹੀਦਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਤਰੱਕੀਆਂ,ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੇ ਕਰਾਉਣ ਵਾਲਿਆਂ ਦੇ ਭਾਈਵਾਲਾਂ ਨਾਲ ਗਲਵੱਕੜੀਆਂ ,ਪੰਜਾਬ ਅੰਦਰ ਸਿੱਖੀ ਦਾ ਘਾਣ ਕਰਨ ਵਾਲੇ ਲੀਡਰਾਂ ਦੇ ਗੁਣ ਗਾਉਣ ਲੱਗ ਜਾਣ ਜਿੱਥੇ ਚਲ ਰਹੇ ਸੰਘਰਸ਼ ਨੂੰ ਧੱਕਾ ਤਾਂ ਲੱਗਦਾ ਹੈ ਪਰ ਸ਼ਹੀਦਾਂ ਦੇ ਪਵਿੱਤਰ ਲਹੂ ਨਾਲ ਜਿੱਥੇ ਗਦਾਰੀ ਹੈ ਉਥੇ ਉਹਨਾਂ ਸ਼ਹੀਦਾਂ ਦੀਆਂ ਰੂਹਾਂ ਵੀ ਜਰੂਰ ਕਲਪ ਦੀਆਂ ਹੋਣਗੀਆਂ ਤੇ ਜੇਕਰ ਮੁੜ ਆ ਜਾਣ, ਕੌਮ ਦੇ ਹਲਾਤਾਂ ਨੂੰ ਦੇਖ ਕੇ ਤੇ ਸ਼ਹੀਦਾਂ ਦਾ ਮੁੱਲ ਵੱਟਣ ਵਾਲਿਆਂ ਨੂੰ ਜਰੂਰ ਲਾਹਣਤਾਂ ਪਾਉਣਗੇ।ਦੁਨੀਆਂ ਦਾ ਹਰ ਜ਼ੁਲਮ ਖਿੜੇ ਮੱਥੇ ਹੱਸ ਕੇ ਸਹਿਣ ਕੀਤਾ ਜਾ ਸਕਦਾ ਹੈ ।ਪਰ ਆਪਣਿਆਂ ਵੱਲੋ ਕੀਤਾ ਦਗਾ, ਫਰੇਬ, ਗਦਾਰੀ ਦਾ ਦੁੱਖ ਗਹਿਰਾਂ ਹੁੰਦਾ ਹੈ।ਪੰਜਾਬ ਅੰਦਰ ਇਸ ਸੰਘਰਸ਼ ਵਿੱਚ ਆਪਣਿਆਂ ਦੀਆਂ ਗਲਤੀਆਂ ਤੇ ਬੇਗਾਨਿਆਂ ਦੇ ਜ਼ੁਲਮ ਤੇ ਚਾਲਾਂ ਨਾਲ ਸਿੱਖ ਸੰਘਰਸ਼ ਵਿੱਚ ਜੋ ਖੜੋਤ ਆਈ ਉੱਥੇ ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਹੋਇਆ। ਸਿੱਖ ਸੰਘਰਸ਼ ਪ੍ਰਤੀ ਸੁਹਿਰਦ, ਈਮਾਨਦਾਰ ਤੇ ਕਾਬਲ ਲੀਡਰਸ਼ਿਪ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲਹਿਰ ਦੇ ਦੋਨੋਂ ਪੱਖਾਂ, ਚੰਗੇ ਤੇ ਮਾੜੇ, ਨੂੰ ਸਾਹਮਣੇ ਰੱਖ ਕੇ ਇਸ ਤੋਂ ਲੋੜੀਂਦੀ ਸੇਧ ਲਵੇ । ਲਹਿਰ ਵਿੱਚ ਜੋ ਵੀ ਘਾਟਾਂ ਕੰਮਜ਼ੋਰੀਆਂ ਰਹੀਆਂ ਹਨ ਉਹਨਾਂ ਨੂੰ ਖੁੱਲੇ ਮਨ ਨਾਲ ਕਬੂਲ ਕੀਤਾ ਜਾਵੇ ਤਾਂ ਜੋ  ਭਵਿੱਖ ਵਿੱਚ ਲਹਿਰ ਨੂੰ ਇਹਨਾਂ ਘਾਟਾਂ ਤੇ ਕੰਮਜੋਰੀਆਂ ਤੋਂ ਦੂਰ ਕਰਨ ਲਈ ਉਪਰਾਲੇ ਕੀਤੇ ਜਾਣ । ਜਿਹੜੀ ਲਹਿਰ ਆਪਣੀਆਂ ਪਿਛਲੀਆਂ ਗਲਤੀਆਂ ਤੇ ਕੰਮਜ਼ੋਰੀਆਂ ਨੂੰ ਕਬੂਲ ਨਹੀਂ ਕਰਦੀ ਉਹ ਭਵਿੱਖ ਵਿੱਚ ਵੀ ਗਲਤੀਆਂ ਦਾ ਸ਼ਿਕਾਰ ਹੁੰਦੀ ਹੈ ।ਪਰ ਅੱਜ ਇਸ ਤੋਂ ਉਲਟ ਹੋ ਰਿਹਾ ਹੈ ਪਿਛੋਕੜ ਵਿੱਚ ਕੀਤੀਆਂ ਗਲਤੀਆਂ ਨੂੰ ਖੁੱਲੇ ਮੰਨ ਨਾਲ ਮੰਨਣ ਦੀ ਬਜਾਏ ਉਹਨਾਂ ਗਲਤੀਆਂ ਨੂੰ ਕਿਸੇ ਸਵਾਰਥ ਜਾਂ ਮਤਲਬ ਦੀ ਖਾਤਰ ਸੁਧਾਰ ਕਰਨ ਦੇ ਨਾਮ ਨੂੰ ਵੀ ਮੀਡੀਏ ਵਿੱਚ ਆਪਣੇ ਆਪ ਨੂੰ ਚਮਕਾਉਣ ਤੇ ਆਪਣੀ ਪਿੱਠ ਆਪੇ ਥਪ ਥੱਪੜਾਉਣ ਦੀ ਵਿਰਤੀ ਮੰਜ਼ਿਲ ਵੱਲ ਲੈਜਾਣ ਦੀ ਬਜਾਏ ਨਿਵਾਣ ਵੱਲ ਹੀ ਲੈ ਕੇ ਜਾਵੇਗੀ । ਸੋ ਅੱਜ ਲੋੜ ਇਸ ਗੱਲ ਦੀ ਹੈ ਕਿ ਆਪਣੇ ਵੀਚਾਰ ਤੇ ਵਿਹਾਰਾਂ ਦਾ ਸਮੇਲ ਇੱਕ ਕਰਕੇ  ਸਿੱਖ ਕੌਮ ਦੀ ਨਿਆਰੀ ਹਸਤੀ ਤੇ ਨਿਆਰਪਨ ਲਈ ਜਦੋ ਜਹਿਦ ਵਿੱਚ ਪਾਇਆ ਯੋਗਦਾਨ ਹੀ ਸਾਰਥਕ ਹੈ।ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਏ ਤਾਂ ਹੀ ਸਫਲ ਹਨ ਜੇਕਰ ਕਹਿਣੀ ਤੇ ਕਰਨੀ ਦਾ ਸਮੇਲ ਨਹੀ ਤਾਂ ਫਿਰ ਇਹ ਦਿਹਾੜੇ ਇੱਕ ਰਸਮੀ ਤੇ ਸਿਰਫ ਮੀਡੀਏ ਵਿੱਚ ਆਪਣੀਆਂ ਤਸਵੀਰਾਂ ਜਾਂ ਨਾਮ ਦੇਖਣ ਤੱਕ ਸੀਮਤ ਹੋ ਕੇ ਰਹਿਣ ਜਾਣਗੇ ਤੇ ਖਾਨਾ ਪੂਰਤੀ ਹੋ ਗਈ ਕਿ ਅਸੀ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਹੈ ।ਸਿਆਣਿਆਂ ਦਾ ਕਥਨ ਕਿ ਗਿਆਨ ਤੋਂ ਬਿਨ੍ਹਾਂ ਸੱਚ ਨਹੀ, ਸੱਚ ਤੋਂ ਬਿਨ੍ਹਾਂ ਅਣਖ ਨਹੀ, ਤੇ ਅਣਖ ਤੋਂ ਬਿਨ੍ਹਾਂ ਸਰਬੱਤ ਦਾ ਭਲਾ ਨਹੀ । ਸੋ ਆਉ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਵਾਰ ਸਿੰਘ ਬੱਬਰ ਦੇ 21ਵੇਂ ਸ਼ਹਾਦਤ ਦਿਹਾੜੇ ਤੇ  ਆਪਣੀ ਸ਼ਰਧਾਂ ਦੇ ਫੁੱਲ ਅਰਪਣ ਕਰਦੇ ਹੋਏ ਗਿਆਨ,ਸੱਚ,ਅਣਖ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਕੌਮ ਦੇ ਅਜ਼ਾਦ ਦੇਸ਼ ਲਈ ਆਪਣਾ ਬਣਦਾ ਯੋਗਦਾਨ ਪਾਈਏ ।

ਟਿੱਪਣੀ ਕਰੋ:

About editor

Scroll To Top