Home / ਚੋਣਵੀ ਖਬਰ/ਲੇਖ / ਸਿੱਖ ਚੁਟਕਲਿਆਂ ਦੇ ਮਾਮਲੇ ‘ਤੇ ਭਾਰਤੀ ਸੁਪਰੀਮ ਕੋਰਟ ਨੇ ਸੁਣਵਾਈ ਅੱਗੇ ਪਾਈ

ਸਿੱਖ ਚੁਟਕਲਿਆਂ ਦੇ ਮਾਮਲੇ ‘ਤੇ ਭਾਰਤੀ ਸੁਪਰੀਮ ਕੋਰਟ ਨੇ ਸੁਣਵਾਈ ਅੱਗੇ ਪਾਈ

ਨਵੀਂ ਦਿੱਲੀ: ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਟੀ.ਐਸ.ਠਾਕੁਰ ਦੀ ਅਗੁਵਾਈ ਵਾਲੀ 3 ਮੈਂਬਰੀ ਬੈਂਚ ਨੇ ਸਿੱਖਾਂ ‘ਤੇ ਚੁਟਕਲਿਆਂ ਖਿਲਾਫ ਅਰਜ਼ੀ ‘ਤੇ ਸੁਣਵਾਈ ਚਾਰ ਹਫ਼ਤਿਆਂ ਲਈ ਅੱਗੇ ਪਾ ਦਿੱਤੀ ਹੈ।
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਚੁਟਕਲਿਆਂ ’ਤੇ ਰੋਕ ਲਗਾਉਣ ਵਾਸਤੇ ਦਿਸ਼ਾ ਨਿਰਦੇਸ਼ਾਂ ਦਾ ਖਰੜਾ ਤਿਆਰ ਕਰਕੇ ਅਦਾਲਤ ’ਚ ਜਮਾ ਕਰਾਉਣ ਦੀ ਹਿਦਾਇਤ ਦਿੱਤੀ ਹੈ।supreme court
ਸਿੱਖ ਕੌਮ ਦੇ ਮਾਣਮਤੇ ਵਿਰਸੇ ਨੂੰ ਨਜ਼ਰਅੰਦਾਜ਼ ਕਰਕੇ ਕੁਝ ਲੋਕਾਂ ਵੱਲੋਂ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਇਨ੍ਹਾਂ ਚੁਟਕਲਿਆਂ ਰਾਹੀਂ ਸਕੂਲਾਂ ਅਤੇ ਕੰਮ ਕਰਨ ਵਾਲੀਆਂ ਥਾਂਵਾ ਤੇ ਬਣਾਉਣ ਦਾ ਦਾਅਵਾ ਕਰਦੇ ਹੋਏ ਬੀਤੇ ਦਿਨੀਂ ਦਿੱਲੀ ਕਮੇਟੀ ਵੱਲੋਂ ਇਸਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਸੀ।

ਸਿੱਖ ਚੁਟਕਲਿਆਂ ਦੇ ਨਾਂ ਤੇ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੀਆਂ ਉਕਤ ਵੈਬਸਾਈਟਾਂ ਸਿੱਖਾਂ ਨੂੰ ਬੌਧਿਕ ਤੌਰ ਤੇ ਕਮਜੋਰ ਅਤੇ ਬੇਵਕੂਫ਼ ਕਰਾਰ ਦੇਣ ਦੀਆਂ ਠੇਕੇਦਾਰ ਬਣ ਗਈਆਂ ਹਨ। ਜਿਸ ਕਰਕੇ ਅੱਜ ਸਿੱਖ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਨ ਦੌਰਾਨ ਆਪਣੇ ਨਾਮ ’ਚ ਸਿੰਘ ਅਤੇ ਕੌਰ ਲਗਾਉਣ ਤੋਂ ਘਬਰਾਉਣ ਲਗ ਪਏ ਹਨ।ਵਕੀਲਾਂ ਵੱਲੋਂ ਸਿੱਖਾਂ ਦੇ ਨਾਲ ਹੀ ਬਿਹਾਰੀ, ਗੁਜਰਾਤੀ, ਸਿੰਧੀ, ਪਠਾਨ ਅਤੇ ਨੌਰਥ-ਈਸ਼ਟ ਇੰਡੀਆ ਦੇ ਲੋਕਾਂ ’ਤੇ ਬਣਾਏ ਜਾਉਂਦੇ ਚੁਟਕਲਿਆਂ ਨੂੰ ਵੀ ਕਿਸੇ ਫਿਰਕੇ ਜਾਂ ਧਰਮ ਨੂੰ ਮਾਨਸਿਕ ਤੌਰ ਤੇ ਕਮਜੋਰ ਸਾਬਿਤ ਕਰਨ ਦੇ ਫਾਰਮੂਲੇ ਵੱਜੋਂ ਪਰਿਭਾਸ਼ਿਤ ਕੀਤਾ ਗਿਆ।

ਟਿੱਪਣੀ ਕਰੋ:

About webmaster

Scroll To Top