Home / ਕਵਿ-ਕਿਆਰੀ / ਅੱਲ੍ਹੇ ਜ਼ਖ਼ਮ

ਅੱਲ੍ਹੇ ਜ਼ਖ਼ਮ

– ਲਿਖਤੁਮ ਪਰਮਜੀਤ ਸਿੰਘ ਪੰਜਵੜ

sri akal takhat

ਜੂਨ ਮਹੀਨਾ ਫੇਰ ਆ ਗਿਆ ਜਖ਼ਮ ਹੋ ਗਏ ਅੱਲੇ
ਹਿੰਦਸਤਾਨੀ ਫੌਜਾਂ ਸੀ ਜਦ ਆਣ ਮੋਰਚੇ ਮੱਲੇ
ਤੋਪਖਾਨੇ ਤੇ ਭਾਰੀ ਅਸਲਾ ਅੱਗੇ ਸਿੰਘ ਨਿਹੱਥੇ
ਲੱਗਾ ਪੈਣ ਸ਼ਹੀਦੀ ਦੰਗਲ ਠਣਕਣ ਲੱਗ ਪਏ ਮੱਥੇ
ਛੋਕਰੀ ਨਹਿਰੂ ਪੰਡਤ ਦੀ ਸੀ ਡੈਣ ਵਾਂਗ ਫੁੰਕਾਰੇ
ਆਖੇ ਫੜਨਾਂ ਭਿੰਡਰਾਂ ਵਾਲਾ ਲੈ ਜਾਉ ਅਸਲੇ ਭਾਰੇ
ਵੱਡਾ ਕੇਂਦਰ ਸਿੱਖ ਕੌਮ ਦਾ ਅੰਮ੍ਰਿਤਸਰ ਵਿੱਚ ਵੱਸਦਾ
ਖੋਰੇ ਫਿਰਕੂ ਦੁਸ਼ਮਣ ਦਾ ਹੈ ਕਿਉਂ ਕਾਲਜਾ ਡੱਸਦਾ
ਕੀਤਾ ਸੀਲ ਪੰਜਾਬ ਸਾਰੇ ਨੂੰ ਥਾਂ ਥਾਂ ਲਾਕੇ ਨਾਕੇ
ਕਤਲੇਆਮ ਸੁਰੂ ਕਰ ਦਿੱਤਾ ਹੋਣ ਲੱਗ ਪਏ ਸਾਕੇ
ਚਾਰ ਜੂੰਨ ਦਾ ਤੜਕ ਸਵੇਰਾ ਫੌਜਾਂ ਅੱਗ ਬਰਸਾਈ
ਤੋਪਖਾਨੇ ਤੇ ਟੈਂਕ ਚਾੜ੍ਹਤੇ ਰਤਾ ਸ਼ਰਮ ਨਾ ਆਈ
ਬੱਚੇ ਬੁੱਢੇ ਤੇ ਮਾਤਾਵਾਂ ਕੋਹ ਕੋਹ ਮਾਰ ਮਕਾਤੇ
ਸ਼ਰਧਾ ਦੇ ਨਾਲ ਬਣੇ ਮਿਨਾਰੇ ਬੰਬਾਂ ਦੇ ਨਾਲ ਢਾਤੇ
ਮਿਝ ਖੂੰਨ ਦਾ ਗਾਰਾ ਬਣ ਗਿਆ ਲਿਬੜ ਗਿਆ ਹਰ ਪਾਸਾ
ਹਿੰਦ ਪੰਜਾਬ ਦਾ ਪੈ ਗਿਆ ਦੰਗਲ ਦੇਉ ਕੌਣ ਦਿਲਾਸਾ
ਚਾਰ ਜੂਨ ਤੋਂ ਛੇ ਜੂਨ ਤੱਕ ਜੰਗ ਘਮਸਾਨ ਦਾ ਹੋਇਆ
ਅਜ ਪੰਜਾਬ ਦਾ ਪੱਤਾ ਪੱਤਾ ਦਿਸਦਾ ਜ਼ਖਮੀ ਹੋਇਆ
ਕੀਤੇ ਕੌਲ ਇਕਰਾਰ ਵਿਸਰ ਗਏ ਭੁਲ ਗਈ ਸਭ ਦੁਨਾਈ
ਬੋਦੀ ਜੰਜੂ ਖਾਤਰ ਕਿੰਨਾ ਸੀ ਗਰਦਨ ਕਟਵਾਈ
ਉਸੇ ਗੁਰ ਦੀ ਉਮਤ ਨੂੰ ਸਭ ਖਤਮ ਕਰਨ ਲਈ ਤੁਲ ਗਏ
ਸਭ ਕੁਰਬਾਨੀ ਸਿੱਖ ਕੌਮ ਦੀ ਦਿੱਲੀ ਵਾਲੇ ਭੁਲ ਗਏ
ਹਰ ਕਿਸਮ ਦੀ ਸਾਜਿਸ਼ ਲੋਕੋ ਸਿੱਖ ਕੌਮ ਨਾਲ ਹੋਈ ਏ
ਕਦੇ ਮਾਰਤੇ ਨਾਲ ਗੋਲੀਆਂ ਕਦੇ ਫਸਲ ਨਸ਼ੇ ਦੀ ਬੋਈ ਏ
ਅਜ ਪੰਜਾਬ ਦਾ ਕਿਣਕਾ ਕਿਣਕਾ ਲੁਟਿਆ ਤੇ ਜ਼ਖਮਾਇਆ ਏ
ਹਰ ਘਰ ਅੰਦਰ ਖੁਦਕਸ਼ੀਆਂ ਤੇ ਨਸ਼ਿਆਂ ਡੇਰਾ ਲਾਇਆ ਏ
ਕਿਰਤੀ ਮਰ ਰਹੇ ਫਾਹੇ ਲੈਕੇ ਵ੍ਹੇਲੜ ਮੌਜ਼ ਉਡਾ ਰਹੇ ਨੇ
ਭੇਸ ਬਣਾਕੇ ਸਾਧਾਂ ਵਾਲਾ ਕੌਮ ਤੇ ਜ਼ੁਲਮ ਕਮਾ ਰਹੇ ਨੇ
ਉਠ ਉਏ ਜਾਗ ਪੰਜਾਬੀ ਸ਼ੇਰਾ ਲੱਭ ਖਾਂ ਫਿਰ ਰੁਸ਼ਨਾਈ ਨੂੰ
ਸਾਂਭੀਏ ਇਜ਼ਤ ਮੋੜੀਏ ਭਾਜੀ ਦਿੱਲੀ ਵੱਲੋਂ ਪਾਈ ਨੂੰ
ਲਾਹ ਕਿੱਲੀ ਤੋਂ ਰਫਲ ਦੁਨਾਲੀ ਸਾਂਭ ਰੁਲੀ ਸਰਦਾਰੀ ਨੂੰ
ਏਸ ਬਿਨ੍ਹਾਂ ਨਹੀ ਪਰਮ ਗੁਜਾਰਾ ਚੁੱਕ ਤੇਗ ਦੋ ਧਾਰੀ ਨੂੰ

ਟਿੱਪਣੀ ਕਰੋ:

About editor

Scroll To Top