Home / ਚੋਣਵੀ ਖਬਰ/ਲੇਖ / ਮੁਹੰਮਦ ਸਦੀਕ ਦੀ ਵਿਧਾਇਕੀ ਸੁਪਰੀਮ ਕੋਰਟ ਨੇ ਰੱਖੀ ਕਾਇਮ

ਮੁਹੰਮਦ ਸਦੀਕ ਦੀ ਵਿਧਾਇਕੀ ਸੁਪਰੀਮ ਕੋਰਟ ਨੇ ਰੱਖੀ ਕਾਇਮ

ਤਪਾ ਮੰਡੀ: ਕਾਂਗਰਸ ਦੀ ਟਿਕਟ ਤੇ ਹਲਕਾ ਭਦੌੜ ਤੋਂ ਵਿਧਾਇਕ ਬਣੇ ਮੁਹੰਮਦ ਸਦੀਕ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਰਾਹਤ ਦਿੰਦਿਆ ਉਨ੍ਹਾਂ ਦੀ ਵਿਧਾਇਕੀ ਬਰਕਰਾਰ ਰੱਖੀ ਗਈ ਹੈ।

ਦੱਸਣਯੋਗ ਹੈ ਕਿ ਵਿਧਾਨ ਸਭਾ ਦੀਆਂ ਹੋਈਆਂ 2012 ਵਿੱਚ ਚੋਣਾਂ ਵਿੱਚ ਪੰਜਾਬ ਦੇ ਸਾਬਕਾ ਪਿ੍ੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਹਲਕਾ ਭਦੌੜ (ਰਾਖਵਾਂ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਤੋਂ ਚੋਣ ਹਾਰ ਗਏ ਸਨ । ਉਪਰੰਤ ਦਰਬਾਰਾ ਸਿੰਘ ਗੁਰੂ ਨੇ ਪੰਜਾਬ ਐਾਡ ਹਰਿਆਣਾ ਹਾਈਕੋਰਟ ਵਿੱਚ ਮੁਹੰਮਦ ਸਦੀਕ ਖਿਲਾਫ ਗਲਤ ਤਰੀਕੇ ਨਾਲ ਪੇਸ਼ ਕੀਤੇ ਸਰਟੀਫਕੇਟ ਨੂੰ ਲੈ ਕੇ ਰਿਟ ਦਾਖਿਲ ਕੀਤੀ ਸੀ ਜਿਸ ‘ਤੇ ਪੰਜਾਬ ਐਾਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਵਿਧਾਇਕ ਮੁਹੰਮਦ ਸਦੀਕ ਨੂੰ ਵਿਧਾਇਕ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਸੀ ।

ਮੁਹੰਮਦ ਸਦੀਕ ਅਤੇ ਦਰਬਾਰਾ ਸਿੰਘ ਗੁਰੂ (ਫਾਈਲ ਫੋਟੋ)

ਮੁਹੰਮਦ ਸਦੀਕ ਅਤੇ ਦਰਬਾਰਾ ਸਿੰਘ ਗੁਰੂ (ਫਾਈਲ ਫੋਟੋ)

ਵਿਧਾਇਕ ਮੁਹੰਮਦ ਸਦੀਕ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਐਾਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਦਿੱਤੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ‘ਤੇ ਅੱਜ ਸੁਪਰੀਮ ਕੋਰਟ ਨੇ ਮੁਹੰਮਦ ਸਦੀਕ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਪਟੀਸ਼ਨ ਮਨਜੂਰ ਕਰ ਲਈ ਹੈ ਤੇ ਵਿਧਾਇਕ ਅਹੁਦੇ ਲਈ ਯੋਗ ਕਰਾਰ ਦੇ ਦਿੱਤਾ ਗਿਆ ਹੈ ।

ਮਹੁੰਮਦ ਸਦੀਕ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕਿਹਾ ਗਿਆ ਸੀ ਕਿ ਉਹ ਮੁਸਲਮਾਨ ਹਨ ਅਤੇ ਰਾਖਵੀਂ ਸੀਟ ਲਈ ਉਨ੍ਹਾਂ ਨੇ ਗਲਤ ਕਾਗਜ਼ ਦਾਖਲ ਕਰਵਾਏ ਸਨ।

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮੁਹੰਮ ਸਦੀਕ ਵੱਲੋਂ 2006 ਵਿੱਚ ਸਿੱਖ ਧਰ ਅਪਣਾ ਲਿਆ ਗਿਆ ਸੀ, ਜਿਸ ਦੀਆਂ ਖਬਰਾਂ ਅਖਬਾਰਾਂ ਵਿੱਚ ਛਪੀਆਂ ਸਨ।

ਵਿਧਾਇਕ ਮੁਹੰਮਦ ਸਦੀਕ ਨੇ ਦੱਸਿਆ ਕਿ ਇਹ ਭਦੌੜ ਹਲਕੇ ਦੇ ਲੋਕਾਂ ਦੀ ਜਿੱਤ ਹੈ । ਮੈਂ ਪਹਿਲਾ ਵੀ ਹਲਕੇ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹਾਂ ਤੇ ਹੁਣ ਵੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ।

ਟਿੱਪਣੀ ਕਰੋ:

About webmaster

Scroll To Top