Home / ਚੋਣਵੀ ਖਬਰ/ਲੇਖ / ਪੁਰਤਗਾਲ ਵਿੱਚ ਫੜੇ ਭਾਈ ਪਰਮਜੀਤ ਸਿੰਘ ਪੰਮਾ ਦੇ ਪਰਿਵਾਰ ਨੇ ਬਰਤਾਨੀਆ ਸਰਕਾਰ ਤੋਂ ਕੀਤੀ ਦਖ਼ਲ ਦੀ ਮੰਗ

ਪੁਰਤਗਾਲ ਵਿੱਚ ਫੜੇ ਭਾਈ ਪਰਮਜੀਤ ਸਿੰਘ ਪੰਮਾ ਦੇ ਪਰਿਵਾਰ ਨੇ ਬਰਤਾਨੀਆ ਸਰਕਾਰ ਤੋਂ ਕੀਤੀ ਦਖ਼ਲ ਦੀ ਮੰਗ

Parmjit singh Uk da priwar
ਲੰਡਨ, 26 ਦਸੰਬਰ :–ਪੁਰਤਗਾਲ ਤੋਂ ਗਿ੍ਫ਼ਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਨੂੰ ਯੂ.ਕੇ. ਵਾਪਸ ਲਿਆਉਣ ਅਤੇ ਭਾਰਤ ਹਵਾਲਗੀ ਰੋਕਣ ਲਈ ਭਾਈ ਪੰਮਾ ਦੀ ਪਤਨੀ ਪਿੰਕੀ ਕੌਰ ਮਾਰਵਾ, ਬੇਟੀਆਂ ਪ੍ਰਮਿੰਦਰ ਕੌਰ, ਗੁਰਬਾਣੀ ਕੌਰ, ਬੇਟੇ ਪ੍ਰਭਸਿਮਰਨ ਸਿੰਘ ਅਤੇ ਸਾਹਿਬ ਸਿੰਘ ਨੇ ਬਰਤਾਨੀਆ ਸਰਕਾਰ ਪਾਸੋਂ ਦਖ਼ਲ ਦੀ ਮੰਗ ਕੀਤੀ ਹੈ | ਪਿੰਕੀ ਨੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਸਮੁੱਚੀ ਬਰਤਾਨਵੀ ਸਰਕਾਰ ਨੂੰ ਭਾਈ ਪੰਮਾ ਦੀ ਭਾਰਤ ਹਵਾਲਗੀ ਤੋਂ ਰੋਕਣ ਲਈ ਪੁਰਤਗਾਲ ਸਰਕਾਰ ‘ਤੇ ਦਬਾਅ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਡਰ ਹੈ ਕਿ ਜੇ ਭਾਈ ਪੰਮਾ ਨੂੰ ਭਾਰਤ ਭੇਜਿਆ ਗਿਆ ਤਾਂ ਉਸ ‘ਤੇ ਨਾਜਾਇਜ਼ ਕੇਸ ਪਾ ਕੇ ਤਸ਼ੱਦਦ ਕੀਤਾ ਜਾਵੇਗਾ ਜਾਂ ਉਸ ਦੇ ਭਰਾ ਰਾਜਾ ਲੌਸ ਵਾਂਗ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਹੈ | ਵਕੀਲ ਅਮਰਜੀਤ ਸਿੰਘ ਭਚੂ ਨੇ ਕਿਹਾ ਕਿ ਬਰਤਾਨੀਆ ਸਰਕਾਰ ਪਹਿਲਾਂ ਵੀ ਭਾਈ ਪੰਮਾ ਦੀ ਛਾਣਬੀਣ ਕਰ ਚੁੱਕੀ ਹੈ, ਜਿਸ ਵਿਚੋਂ ਬਰਤਾਨਵੀ ਪੁਲਿਸ ਨੂੰ ਭਾਈ ਪੰਮਾ ਖਿਲਾਫ਼ ਕੋਈ ਅਜਿਹਾ ਸਬੂਤ ਨਹੀਂ ਮਿਲਿਆ, ਜਿਸ ਤੋਂ ਉਹ ਗ਼ਲਤ ਸਾਬਿਤ ਹੁੰਦਾ ਹੋਵੇ | ਗੁਰਪਤਵੰਤ ਸਿੰਘ ਪੰਨੂੰ ਜੋ ਇਸ ਕੇਸ ਨੂੰ ਬਾਰੀਕੀ ਨਾਲ ਵੇਖ ਰਹੇ ਹਨ, ਨੇ ਵੀ ਇਸ ਗਿ੍ਫ਼ਤਾਰੀ ਨੂੰ ਗ਼ਲਤ ਕਿਹਾ ਹੈ | ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਭਾਈ ਪੰਮਾ ਦੀ ਰਿਹਾਈ ਲਈ 150 ਸੰਸਦ ਮੈਂਬਰਾਂ ਤੱਕ 4 ਜਨਵਰੀ ਤੋਂ ਪਹਿਲਾਂ-ਪਹਿਲਾਂ ਪਹੁੰਚ ਕਰਨ ਲਈ ਯਤਨ ਕੀਤੇ ਜਾ ਰਹੇ ਹਨ | ਜਦਕਿ ਹੁਣ ਤੱਕ 80 ਤੋਂ ਵੱਧ ਸੰਸਦ ਮੈਂਬਰਾਂ ਨੇ ਹਾਂ-ਪੱਖੀ ਹੁੰਗਾਰਾ ਭਰਿਆ ਹੈ | ਭਾਈ ਪੰਮਾ ਦੇ ਹੱਕ ਵਿਚ ਸੰਸਦ ਮੈਂਬਰ ਜੌਹਨ ਸਪੈਲਰ ਵੱਲੋਂ ਪੂਰੀ ਗਰਮਜੋਸ਼ੀ ਨਾਲ ਮਾਮਲਾ ਉਠਾਇਆ ਜਾ ਰਿਹਾ ਹੈ | ਉਨ੍ਹਾਂ ਵਿਦੇਸ਼ ਮੰਤਰਾਲੇ ਕੋਲ ਵੀ ਇਹ ਮੁੱਦਾ ਉਠਾਇਆ ਹੈ | ਐੱਮ.ਪੀ. ਕੀਥ ਵਾਜ਼ ਨੇ ਵੀ ਜੌਹਨ ਸਪੈਲਰ ਦੀ ਹਮਾਇਤ ਕੀਤੀ ਹੈ | ਸਿੱਖ ਕੌਾਸਲ ਯੂ.ਕੇ., ਸਿੱਖ ਰਿਲੀਫ਼ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋਂ ਕੇਸ ਦੀ ਸਰੀ ਢੰਗ ਨਾਲ ਪੈਰਵੀ ਕਰਨ ਲਈ ਲੋੜੀਂਦੀ ਮਾਇਆ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ | ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ 27 ਦਸੰਬਰ ਨੂੰ ਭਾਈ ਪੰਮਾ ਦੀ ਗਿ੍ਫ਼ਤਾਰੀ ਸਬੰਧੀ ਅਸਲੀ ਰੂਪ ਰੇਖਾ ਉਲੀਕਣ ਲਈ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ, ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਹੋ ਰਹੀ ਹੈ | ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫ਼ਾਰ ਯੂ.ਕੇ. ਸਿੱਖਸ ਦੇ ਚੇਅਰਮੈਨ ਐੱਮ.ਪੀ. ਰੌਬ ਮੋਰਿਸ ਵੀ ਭਾਈ ਪੰਮਾ ਦੀ ਰਿਹਾਈ ਲਈ ਸਿੱਖ ਭਾਈਚਾਰੇ ਦੀ ਹਮਾਇਤ ਕਰ ਰਹੇ ਹਨ | ਬੀਤੇ ਕੱਲ੍ਹ ਪੁਰਤਗਾਲ ਸਰਕਾਰ ਨੂੰ ਭਾਈ ਪੰਮਾ ਦੀ ਰਿਹਾਈ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਭਾਈ ਪੰਮਾ ਬਾਰੇ ਜਾਣਕਾਰੀ ਦਿੰਦਿਆਂ, ਸਿੱਖ ਕਤਲੇਆਮ ਅਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਪਟੀਸ਼ਨ ‘ਤੇ ਹੁਣ ਤੱਕ 4 ਹਜ਼ਾਰ ਤੋਂ ਵੱਧ ਲੋਕ ਦਸਤਖ਼ਤ ਕਰ ਚੁੱਕੇ ਹਨ | ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਪੰਮਾ ਨੂੰ 4 ਜਨਵਰੀ ਨੂੰ ਪੁਰਤਗਾਲ ਦੇ ਸ਼ਹਿਰ ਇਵੋਰਾ ਦੀ ਅਦਾਲਤ ਵਿਚ ਮੁੜ ਪੇਸ਼ ਕੀਤਾ ਜਾ ਰਿਹਾ ਹੈ |

ਟਿੱਪਣੀ ਕਰੋ:

About editor

Scroll To Top