Home / ਚੋਣਵੀ ਖਬਰ/ਲੇਖ / ਪੰਜਾਬ ਦੀਆਾ ਮਨੁੱਖੀ ਅਧਿਕਾਰ ਸੰਸਥਾਵਾ ਨੇ ‘ਜਸਟਿਸ ਕਾਟਜੂ ਕਮਿਸ਼ਨ’ ਦਾ ਕੀਤਾ

ਪੰਜਾਬ ਦੀਆਾ ਮਨੁੱਖੀ ਅਧਿਕਾਰ ਸੰਸਥਾਵਾ ਨੇ ‘ਜਸਟਿਸ ਕਾਟਜੂ ਕਮਿਸ਼ਨ’ ਦਾ ਕੀਤਾ

12612cd-_pb-human-rights-press-conf-261215-1PC-300x166
ਚੰਡੀਗੜ੍ਹ, 26 ਦਸੰਬਰ -ਪੰਜਾਬ ਦੀਆਾ ਨਾਮਵਰ ਮਨੁੱਖੀ ਅਧਿਕਾਰ ਸੰਸਥਾਵਾ ਨੇ ਸਾਂਝੇ ਤੌਰ ‘ਤੇ ਪੰਜਾਬ ‘ਚ ਹੋ ਰਹੇ ਮਨੁੱਖੀ ਅਧਿਕਾਰਾਾ ਦੇ ਘਾਣ ਸਬੰਧੀ ਆਵਾਜ਼ ਉਠਾਉਣ ਦਾ ਐਲਾਨ ਕੀਤਾ ਹੈ | ਇਨ੍ਹਾਂ ਸੰਸਥਾਵਾ ਨੇ ਅੱਜ ਇਥੇ ਇਕ ਪ੍ਰੈਸ ਕਾਨਫੰਰਸ ਕਰਦਿਆਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਮਾਰਕੰਡੇ ਕਾਟਜੂ ‘ਤੇ ਅਧਾਰਿਤ ‘ਜਸਟਿਸ ਕਾਟਜੂ ਕਮਿਸ਼ਨ’ ਦੇ ਗਠਨ ਦਾ ਫ਼ੈਸਲਾ ਕੀਤਾ ਹੈ | ਇਹ ਕਮਿਸ਼ਨ ਬਹਿਬਲ ਕਲਾਂ ‘ਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ 2 ਸਿੱਖ ਪ੍ਰਦਰਸ਼ਨਕਾਰੀਆਾ ਦੀ ਮੌਤ ਦੀ ਜਾਂਚ ਕਰੇਗਾ | ਇਹ ਕਮਿਸ਼ਨ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਸਿੱਖਾ ਦੇ ਵਿਰੋਧ ਨੂੰ ਦਬਾਉਣ ਲਈ ਵਰਤੇ ਗਏ ਹੱਥਕੰਡੇ ਤੇ ਵੱਡੇ ਪੱਧਰ ‘ਤੇ ਕੀਤੀਆਾ ਗਈਆਾ ਗਿ੍ਫ਼ਤਾਰੀਆਾ ਦੀ ਵੀ ਜਾਂਚ ਕਰੇਗਾ | ਇਸ ਮੌਕੇ ਜਸਟਿਸ ਅਜੀਤ ਸਿੰਘ ਬੈਂਸ, ਵਕੀਲ ਹਰਪਾਲ ਸਿੰਘ ਚੀਮਾ, ਵਕੀਲ ਅਮਰ ਸਿੰਘ ਚਾਹਲ ਤੇ ਵਕੀਲ ਨਵਕਿਰਨ ਸਿੰਘ ਨੇ ਦੱ ਸਿਆ ਕਿ ਸਿੱਖਸ ਫਾਰ ਹਿਊਮਨ ਰਾਈਟਜ਼ ਦੇ ਉਦਮਾਾ ਨਾਲ ਲਾਇਨਜ਼ ਵਾਰ ਹਿਊਮਨ ਰਾਈਟਜ਼ ਅਤੇ ਪੰਜਾਬ ਮਨੁੱਖੀ ਅਧਿਕਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਗਠਤ ਕੀਤਾ ਇਹ ਕਮਿਸ਼ਨ 29 ਤੋਂ 23 ਜਨਵਰੀ ਤੱਕ ਬਹਿਬਲ ਕਲਾਂ ‘ਚ ਮੀਟਿੰਗਾ ਕਰੇਗਾ | ਬਹਿਬਲ ਕਲਾਂ ਵਿਖੇ ਪੁਲਿਸ ਵੱਲੋਂ ਨਿਹੱਥੇ ਪ੍ਰਦਰਸ਼ਨਕਾਰੀਆਾ ‘ਤੇ ਚਲਾਈਆਾ ਗੋਲੀਆਾ, ਕੋਟਕਪੂਰਾ ‘ਚ ਪ੍ਰਦਰਸ਼ਨ ‘ਤੇ ਬੈਠੇ ਸਿੱਖ ਪ੍ਰਚਾਰਕਾ ਤੇ ਸੰਗਤਾ ‘ਤੇ ਵਰ੍ਹਾਈਆਾ ਡਾਗਾ ਦੀਆਾ ਘਟਨਾਵਾ ਹਰ ਨਿਆਂ ਪਸੰਦ ਵਿਅਕਤੀਆਾ ਨੂੰ ਸ਼ਰਮਸਾਰ ਕਰਦੀਆਾ ਹਨ | ਸਰਕਾਰ ਵੱਲੋਂ ਸੇਵਾਮੁਕਤ ਜਸਟਿਸ ਜੋਰਾ ਸਿੰਘ ਦੀ ਅਗਵਾਈ ਹੇਠ ਬਣਾਇਆ ਕਮਿਸ਼ਨ ਸਿਰਫ ਲੋਕਾ ਦੇ ਅੱਥਰੂ ਪੂੰਝਣ ਲਈ ਹੀ ਹੈ | ਮਨੁੱਖੀ ਅਧਿਕਾਰ ਜਥੇਬੰਦੀਆਾ ਵੱਲੋਂ ਗਠਿਤ ਕੀਤਾ ਇਹ ਕਮਿਸ਼ਨ ਬਹਿਬਲ ਕਲਾ ‘ਚ ਇਲਾਕੇ ਦੇ ਲੋਕਾ, ਪੀੜ੍ਹਤਾ ਤੇ ਚਸ਼ਮਦੀਦ ਗਵਾਹਾ ਦੇ ਬਿਆਨ ਦਰਜ ਕਰੇਗਾ | ਇਹ ਕਮਿਸ਼ਨ ਇਸ ਸਬੰਧ ‘ਚ ਪੰਜਾਬ ਦੇ ਗ੍ਰਹਿ ਸਕੱਤਰ ਤੇ ਡੀ.ਜੀ.ਪੀ. ਨੂੰ ਲਿਖੇਗਾ ਕਿ ਉਹ ਸਰਕਾਰ ਤੇ ਪੁਲਿਸ ਦਾ ਪੱਖ ਵੀ ਰੱਖਣ | ਕਮਿਸ਼ਨ ਦੇ ਸਕੱਤਰ ਦਾ ਨਾਂ ਜਲਦ ਐਲਾਨਿਆ ਜਾਵੇਗਾ | ਮਨੁੱਖੀ ਅਧਿਕਾਰ ਜਥੇਬੰਦੀਅ ਦੇ ਅਹੁਦੇਦਾਰਾਂ ਨੇ  ਕਿਹਾ ਕਿ ਸਰਕਾਰ ਦੇ ਕਮਿਸ਼ਨ ’ਤੇ ਉਨ੍ਹਾਂ ਨੂੰ  ਕੋਈ ਭਰੋਸਾ ਨਹੀਂ ਹੈ।  ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਸਰਕਾਰ ਵੱਲੋਂ ਬਣਾਇਆ ਮੌਜੂਦਾ  ਕਮਿਸ਼ਨ  ਇਨ੍ਹਾਂ ਘਟਨਾਵਾਂ ਦੀ ਜਾਂਚ ਰਿਪੋਰਟ ਨੂੰ ਪੰਜਾਬ ਵਿੱਚ ਸਾਲ 2017 ਵਿੱਚ ਹੋਣ ਵਾਲੀਆਂ ਚੋਣਾਂ ਤੱਕ ਪੇਸ਼ ਹੀ ਨਹੀਂ ਕਰੇਗਾ ਤਾਂ ਜੋ ਬਾਦਲ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਬਾਰੇ ਪੰਜਾਬ ਵਾਸੀਆਂ ਨੂੰ  ਸਪਸ਼ਟੀਕਰਨ ਨਾ ਦੇਣਾ ਪਵੇ।  ਪ੍ਰੈੱਸ ਕਾਨਫ਼ਰੰਸ ਦੌਰਾਨ ਸੇਵਾ ਮੁਕਤ ਜਸਟਿਸ ਅਜੀਤ ਸਿੰਘ ਬੈਂਸ ਤੇ ਐਡਵੋਕੇਟ ਨਵਕੀਰਨ ਸਿੰਘ ਨੇ ਵੀ ਸੰਬੋਧਨ ਕੀਤਾ।

ਟਿੱਪਣੀ ਕਰੋ:

About editor

Scroll To Top