Home / ਚੋਣਵੀ ਖਬਰ/ਲੇਖ / ਭੁੱਖ-ਦੁੱਖ ਦੀ ਮਾਰ ਝੱਲ ਰਿਹਾ ਦੇਸ਼ ਦਾ ਅੰਨਦਾਤਾ :–ਗੁਰਮੀਤ ਪਲਾਹੀ

ਭੁੱਖ-ਦੁੱਖ ਦੀ ਮਾਰ ਝੱਲ ਰਿਹਾ ਦੇਸ਼ ਦਾ ਅੰਨਦਾਤਾ :–ਗੁਰਮੀਤ ਪਲਾਹੀ

farmer suicideਅੱਜ-ਕੱਲ੍ਹ ਪੰਜਾਬ ਵਿ¤ਚ ਕੋਈ ਦਿਨ ਵੀ ਇਹੋ ਜਿਹਾ ਨਹੀਂ ਲੰਘਦਾ, ਜਿਸ ਦਿਨ ਕਿਸੇ ਇ¤ਕ ਜਾਂ ਦੋ ਕਿਸਾਨਾਂ ਦੀ ਖ਼ੁਦਕੁਸ਼ੀ ਦੀ ਖ਼ਬਰ ਅਖ਼ਬਾਰ ਦੀ ਸੁਰਖੀ ਨਹੀਂ ਬਣਦੀ। ਕਿੰਨੇ ਹੀ ਕਿਸਾਨਾਂ, ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਨਾ ਕਦੇ ਅਖ਼ਬਾਰ ਦੀ ਖ਼ਬਰ ਬਣਦੀਆਂ ਹਨ, ਨਾ ਥਾਣੇ-ਕਚਹਿਰੀ ’ਚ ਰਿਪੋਰਟ ਹੁੰਦੀਆਂ ਹਨ। ਵਿਡੰਬਨਾ ਇਹ ਵੀ ਹੈ ਕਿ ਸਦਾ ਹੀ ਸਬਰ ਦਾ ਘੁੱਟ ਭਰਨ ਵਾਲੀਆਂ ਔਰਤਾਂ ਹੁਣ ਪੰਜਾਬ ’ਚ ਵਾਪਰ ਰਹੇ ਇਸ ਦੁਖਾਂਤ ਦਾ ਹਿੱਸਾ ਬਣ ਰਹੀਆਂ ਹਨ। ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਇਸ ਭਿਅੰਕਰ ਦੁਖਾਂਤ ਪ੍ਰਤੀ ਉਦਾਸੀਨ ਹਨ। ਨਾ ਇਸ ਵੱਡੇ ਦੁਖਾਂਤ ਦੇ ਵਾਪਰਨ ਦਾ ਉਹ ਕਾਰਨ ਲੱਭ ਰਹੀਆਂ ਹਨ ਅਤੇ ਨਾ ਹੀ ਕਿਸਾਨਾਂ ਨੂੰ ਥੋੜ੍ਹ-ਚਿਰੀ ਰਾਹਤ ਦੇਣ ਲਈ ਅੱਗੇ ਆ ਰਹੀਆਂ ਹਨ। ਸਰਕਾਰਾਂ ਦਾ ਇਹ ਖਚਰਪੁਣਾ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਆਖ਼ਰ ਸਰਕਾਰਾਂ ਹੈ ਕਿਸ ਕੰਮ ਲਈ, ਜੇਕਰ ਉਹ ਲੋਕਾਂ ਦੇ ਦੁੱਖੜੇ ਨਹੀਂ ਸੁਣ ਸਕਦੀਆਂ, ਉਨਾਂ ਦੇ ਦਰਦ ਦੀ ਥਾਹ ਨਹੀਂ ਪਾ ਸਕਦੀਆਂ, ਉਨ੍ਹਾਂ ਨੂੰ ਕੁੱਝ ਵਿ¤ਤੀ, ਮਾਨਸਿਕ ਰਾਹਤ ਨਹੀਂ ਦੇ ਸਕਦੀਆਂ?  ਕਰਜ਼ਿਆਂ-ਆਰਥਿਕ ਤੰਗੀਆਂ ਨੇ ਪੰਜਾਬ ਦਾ ਕਿਸਾਨ ਅ¤ਧਮੋਇਆ ਕੀਤਾ ਹੋਇਆ ਹੈ। ਕਰਜ਼ਾ ਲੈਣ ਦੀ ਮਜਬੂਰੀ ਅਤੇ ਸੁਖਾਲ ਨੇ ਪੰਜਾਬ ਦੇ ਬਹੁ-ਗਿਣਤੀ ਕਿਸਾਨਾਂ ਦਾ ਪੋਟਾ-ਪੋਟਾ ਕਰਜ਼ਾਈ ਕੀਤਾ ਹੋਇਆ ਹੈ । ਖ਼ਾਦ, ਬੀਜ, ਕੀਟਨਾਸ਼ਕ ਦੁਆਈਆਂ ਲਈ ਬੈਂਕਾਂ ਵੱਲੋਂ ਮਿਲਦਾ ਲਿਮਟ ਬਣਾ ਕੇ ਲਿਆ ਕਰਜ਼ਾ ਜਾਂ ਆੜ੍ਹਤੀਆਂ ਵੱਲੋਂ ਲੁੱਟ ਲਈ ਕਿਸਾਨਾਂ ਦੇ ਗਲ ਪਾਈ ਕਰਜ਼ੇ ਦੀ ਫਾਹੀ ਨੇ ਕਿਸਾਨ ਪਰਿਵਾਰਾਂ ਨੂੰ ਉਪਰਾਮ ਕੀਤਾ ਹੋਇਆ ਹੈ। ਇਹ ਉਪਰਾਮਤਾ ਉਦੋਂ ਇਸ ਸੂਚਨਾ ਤਕਨੀਕੀ ਦੇ ਯੁੱਗ ’ਚ ਹੋਰ ਵੀ ਵੱਧਦੀ ਹੈ, ਜਦੋਂ ਘੱਟੋ-ਘੱਟ ਲੋੜਾਂ ਦੀ ਪੂਰਤੀ ਲਈ ਉਹ ਦੁਨੀਆਂ ਦੇ ਹਾਣ ਦਾ ਬਣਨ ਦਾ ਸੁਫ਼ਨਾ ਲੈਂਦਾ ਹੈ। ਉਹ ਖਾਹਿਸ਼ਾਂ ਨਾਲ ਨਪੀੜਿਆ ਘਰ ਦੇ ਅੰਦਰ ਵੀ ਅਤੇ ਬਾਹਰ ਦਿ¤ਸਦੇ ਸਮਾਜ ਦੇ ਸਾਹਮਣੇ ਵੀ ਮਜ਼ਬੂਰ ਹੋਇਆ ਨਜ਼ਰੀਂ ਪੈਂਦਾ ਹੈ। ਇਸ ਕਿਸਮ ਦੀ ਮਜ਼ਬੂਰੀ, ਮਾਯੂਸੀ, ਉਪਰਾਮਤਾ ਮਨੁ¤ਖ ਨੂੰ ਔਝੜੇ ਰਾਹੀਂ ਤੋਰਦੀ ਕਈ ਵੇਰ ਇਹੋ ਜਿਹਾ ਕਦਮ ਪੁੱਟਣ ’ਤੇ ਉਸ ਨੂੰ ਮਜ਼ਬੂਰ ਕਰ ਦਿੰਦੀ ਹੈ, ਜਿਸ ਬਾਰੇ ਜ਼ਿੰਦਗੀ ਵਿੱਚ ਉਸ ਨੇ ਕਦੇ ਚਿਤਵਿਆ ਵੀ ਨਹੀਂ ਹੁੰਦਾ। ਅੱਜ ਪੰਜਾਬ ਦੇ ਕਿਸਾਨ ਨਾਲ ਇੰਜ ਹੀ ਵਾਪਰ ਰਿਹਾ ਹੈ।  ਭਾਈਰੂਪਾ ਦੇ ਨੇੜਲੇ ਪਿੰਡ ਦੁ¤ਲੇਵਾਲਾ ਦੇ ਕਿਸਾਨ, 46 ਵਰ੍ਹਿਆਂ ਦੇ ਜਗਦੇਵ ਸਿੰਘ, ਨੇ ਬੀਤੇ ਕ¤ਲ ਖ਼ੁਦਕੁਸ਼ੀ ਕਰ ਲਈ। ਉਸ ਦੇ ਸਿਰ ਵ¤ਡਾ ਕਰਜ਼ਾ ਸੀ। ਉਸ ਨੇ ਪ੍ਰੇਸ਼ਾਨੀ ਦੇ ਆਲਮ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਬਠਿੰਡਾ ਤੋਂ ਥੋੜ੍ਹੀ ਦੂਰ ਪਿੰਡ ਜੋਧਪੁਰ ਰੋਮਾਣਾ ਵਿਖੇ ਦੋ ਏਕੜ ਜ਼ਮੀਨ ਦੇ ਮਾਲਕ ਕਿਸਾਨ ਕੁਲਦੀਪ ਸਿੰਘ ਨੇ ਖ਼ੁਦਕੁਸ਼ੀ ਇਸ ਕਰ ਕੇ ਕਰ ਲਈ ਕਿ ਕਪਾਹ ਦੀ ਫ਼ਸਲ ਚਿੱਟੇ ਮੱਛਰ, ਮੱਖੀ ਦੇ ਹਮਲੇ ਨਾਲ ਬਰਬਾਦ ਹੋ ਗਈ। ਉਹ ਕਰਜ਼ਦਾਰ ਸੀ। ਪਿੱਛੇ ਉਹ ਨੌਜਵਾਨ ਪਤਨੀ ਤੇ ਦੋ ਨਾਬਾਲਗ ਧੀਆਂ ਛੱਡ ਗਿਆ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਦੋਹਾ ਵਿਖੇ ਚਿ¤ਟੇ ਮ¤ਛਰ-ਮ¤ਖੀ ਨਾਲ ਬਰਬਾਦ ਹੋਈ ਨਰਮੇ ਦੀ ਫ਼ਸਲ ਤੇ ਕਰਜ਼ੇ ਤੋਂ ਪ੍ਰੇਸ਼ਾਨ ਹੋਈ 50 ਸਾਲਾਂ ਦੀ ਕਿਸਾਨ ਔਰਤ ਗੁਰਵਿੰਦਰ ਕੌਰ ਨੇ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈ।  ਇਹ ਤਿੰਨੋਂ ਘਟਨਾਵਾਂ ਇ¤ਕੋ ਦਿਨ ਦੀਆਂ ਹਨ। ਇਹ ਛੋਟੇ ਸਿਆੜਾਂ ਵਾਲੇ ਕਿਸਾਨਾਂ ਦੀ ਹੋਣੀ ਨੂੰ ਦਰਸਾਉਂਦੀਆਂ ਹਨ। ਉਨਾਂ ਦੇ ਦੁ¤ਖਾਂ ਦੇ ਵੈਣ ਪਾਉਂਦੀਆਂ ਹਨ, ਪਰ ਇਹ ਦੁ¤ਖ, ਇਹ ਨਿਰਾਸ਼ਾ, ਉਨ੍ਹਾਂ ਦੀ ਇਹ ਸਥਿਤੀ, ਕੀ ਸਿਰਫ਼ ਕੁੱਝ ਦਿਨਾਂ, ਕੁਝ ਸਮੇਂ ਦੀ ਹੀ ਦੇਣ ਹੈ?  ਨਹੀਂ, ਸਗੋਂ ਸਰਕਾਰ ਦੀਆਂ ਕਿਸਾਨ ਵਿਰੋਧੀ, ਮਾਰੂ ਨੀਤੀਆਂ, ਵ¤ਡੇ  ਮੁਨਾਫਾਖੋਰਾਂ ਨੇ ਕਿਸਾਨਾਂ ਦੇ ਘਰਾਂ ’ਚ ਸ¤ਥਰ ਵਿਛਾ ਦਿ¤ਤੇ ਹੋਏ ਹਨ। ਕੋਈ ਹੀ ਕਿਸਾਨ ਉਸ ਸਰਕਾਰੀ ਫਰੇਬ ਤੋਂ ਬਚਿਆ ਹੋਇਆ ਹੋਵੇਗਾ, ਜਿਹੜਾ ਪਹਿਲਾਂ ਹਰੀ ਕ੍ਰਾਂਤੀ ਦੇ ਚੁੰਗਲ ’ਚ ਫਸਿਆ, ਫਿਰ ਧਰਤੀ ਦੀ ਕੁੱਖੋਂ ਵੱਧ ਅਨਾਜ ਉਗਾਉਣ ਦੀ ਹੋੜ ’ਚ ਲੋੜੋਂ ਵੱਧ ਮਸ਼ੀਨਰੀ ਲੈ ਕੇ ਕਰਜ਼ਾਈ ਹੋਇਆ ਤੇ ਉਪਰੰਤ ਧਰਤੀ ਹੇਠਲੇ ਪਾਣੀ ਦੀ ਅਤਿਅੰਤ ਵਰਤੋਂ ਕਰ ਕੇ ਪਾਣੀ ਦੇ ਤਰਸੇਵੇਂ ਦੀ ਮਾਰ ਹੇਠ ਆ ਗਿਆ। ਉ¤ਪਰੋਂ  ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਕੁਦਰਤੀ ਆਫਤਾਂ ਨੇ ਉਸ ਦਾ ਸੀਨਾ ਛਲਣੀ-ਛਲਣੀ ਕਰ ਦਿ¤ਤਾ। ‘ਚਿੜੀਓ ਜੀਅ ਪਵੋ, ਚਿੜੀਓ ਮਰ ਜਾਉ’ ਵਾਲਾ ਫ਼ੁਰਮਾਨ ਜਾਰੀ ਕਰਦਿਆਂ ਕਦੇ ਕਿਸਾਨਾਂ ਨੂੰ ਨਵੇਂ ਬੀਜਾਂ ਦੀਆਂ ਕਿਸਮਾਂ ਦੇ ਕੇ ਝੋਨੇ, ਬਾਸਮਤੀ ਦੇ ਗਲ ਲਾਇਆ, ਕਦੇ ਫ਼ਸਲੀ ਚੱਕਰ ਬਦਲਣ ਦਾ ਅਡੰਬਰ ਰਚਣ ਦਾ ਯਤਨ ਕੀਤਾ ਗਿਆ, ਪਰ ਕੁਦਰਤੀ ਕਰੋਪੀ ਤੋਂ ਬਚਾਅ ਲਈ, ਕੁਦਰਤੀ ਕਰੋਪੀ ਤੋਂ ਰਾਹਤ ਵਾਸਤੇ, ਸੋਕੇ ਦੇ ਟਾਕਰੇ ਲਈ, ਸਿੰਜਾਈ ਸਾਧਨਾਂ ਜਾਂ ਵਾਧੂ ਪਾਣੀ ਦੀ ਸੰਭਾਲ ਲਈ ਆਜ਼ਾਦੀ ਦੇ ਸੱਤਰ ਵਰ੍ਹਿਆਂ ਤੱਕ ਵੀ ਕੋਈ ਉਪਰਾਲਾ ਨਹੀਂ ਕੀਤਾ ਗਿਆ। ਸਿ¤ਟਾ? ਖੇਤੀ ਖੇਤਰ ਵਿੱਚ ਪੰਜਾਬ ਸਮੁੱਚੇ ਦੇਸ਼ ਵਿੱਚ ਅੱਗੇ ਵੱਧਣ ਦੀ ਬਜਾਏ ਪਿੱਛੇ ਵੱਲ ਜਾ ਰਿਹਾ ਹੈ। ਇਵੇਂ ਜਾਪ ਰਿਹਾ ਹੈ, ਜਿਵੇਂ ਕਿਸਾਨ ਦਾ ਖੇਤੀ ਤੋਂ, ਖੇਤਾਂ ਤੋਂ ਮੋਹ ਹੀ ਭੰਗ ਹੋ ਰਿਹਾ ਹੋਵੇ। ਹਿੰਦੋਸਤਾਨ ਜਦ ਤੋਂ ਬਰਤਾਨਵੀ ਸਾਮਰਾਜ ਦਾ ਹਿੱਸਾ ਬਣਿਆ, ਉਦੋਂ ਤੋਂ ਹੀ ਸਰਕਾਰ ਵ¤ਲੋਂ ਖੇਤੀ ਉਦਯੋਗ ਨਾਲ ਜੁੜੇ ਧੰਦੇ ਹੌਲੀ-ਹੌਲੀ ਅਣਦੇਖੇ ਕੀਤੇ ਜਾਣ ਲੱਗੇ। ਆਜ਼ਾਦੀ ਪ੍ਰਾਪਤੀ ਤੋਂ ਬਾਅਦ ਵੀ ਦੇਸ਼ ਵਿ¤ਚ ਖੇਤੀ ਖੇਤਰ ਪ੍ਰਤੀ ਅਣਦੇਖੀ ਬਰਕਰਾਰ ਰਹੀ ਹੈ। ਇਹੋ ਕਾਰਨ ਹੈ ਕਿ ਘਾਟੇ ਦੀ ਖੇਤੀ ਕਾਰਨ ਆਏ ਦਿਨ ਕਿਸਾਨ ਖੇਤੀ ਤੋਂ ਕਿਨਾਰਾ ਕਰਨ ’ਚ ਹੀ ਆਪਣਾ ਭਲਾ ਸਮਝਣ ਲੱਗੇ ਹਨ।ਕੀ ਇਹ ਸਰਕਾਰੀ ਅਣਦੇਖੀ, ਕਿਸਾਨਾਂ ਦੀ ਖੇਤੀ ਪ੍ਰਤੀ ਉਦਾਸੀਨਤਾ ਦੇਸ਼ ਲਈ ਕਿਸੇ ਸਮੇਂ ਵ¤ਡੇ ਸੰਕਟ ਦਾ ਕਾਰਨ ਨਹੀਂ ਬਣ ਜਾਏਗੀ?  ਦੇਸ਼ ਦੀ ਬਹੁਤੀ ਖੇਤੀ ਅੱਜ ਵੀ ਮਾਨਸੂਨ ਉੱਤੇ ਆਧਾਰਤ ਹੈ। ਅੱਜ ਵੀ ਖੇਤੀ ਨਾਲ ਸਬੰਧਤ ਸਿੰਜਾਈ, ਬਿਜਲੀ ਪੂਰਤੀ, ਉ¤ਨਤ ਬੀਜ ਅਤੇ ਵਾਤਾਵਰਣ ਮਿੱਤਰ ਰਸਾਇਣਕ ਖ਼ਾਦਾਂ, ਕੀਟਨਾਸ਼ਕਾਂ ਜਾਂ ਹੋਰ ਖੇਤੀ ਤਕਨੀਕਾਂ ਦਾ ਵਿਕਾਸ ਨਾ ਹੋਣ ਕਾਰਨ ਦੇਸ਼ ਦੀ ਖੇਤੀ ਨਿੱਤ ਨੀਵਾਣਾਂ ਵੱਲ ਜਾ ਰਹੀ ਹੈ। ਕੀ ਨਾ-ਖੁਸ਼ ਕਿਸਾਨ ਅਤੇ ਉਨ੍ਹਾਂ ਦੀ ਭਰਵੀਂ ਫ਼ਸਲ ਤੋਂ ਬਿਨਾਂ ਦੇਸ਼ ਦੀ ਖੁਸ਼ਹਾਲੀ ਦਾ ਸੁਫ਼ਨਾ ਦੇਖਣਾ ਖੁਸ਼ਫਹਿਮੀ ਨਹੀਂ? ਇਹ ਖੁਸ਼ਫਹਿਮੀ ਅੱਜ ਦੇਸ਼ ਦੀ ਸਰਕਾਰ ਜਾਂ ਨੌਕਰਸ਼ਾਹੀ ਪਾਲੀ ਬੈਠੀ ਹੈ। ਖੁਸ਼ਹਾਲ ਪੰਜਾਬ ’ਚ ਕਦੇ ਸਮਾਂ ਸੀ, ਜਦੋਂ ਕਿਸਾਨ ਕਰਜ਼ਾ ਲੈਣ ਤੋਂ ਦਰੇਗ ਕਰਦਾ ਸੀ, ਥੋੜ੍ਹੀ ਖਾ ਕੇ ਸੰਤੁਸ਼ਟੀ ਭਾਲਦਾ ਸੀ। ਅੱਜ ਸੂਬੇ ਦੀ ਸਰਕਾਰ ਜਿੱਥੇ ਆਪ ਸਵਾ ਸੌ ਕਰੋੜ ਤੋਂ ਵੱਧ ਦਾ ਕਰਜ਼ਾ ਸਿਰ ਪਾਲੀ ਬੈਠੀ ਹੈ, ਵੱਡੀਆਂ ਸਰਕਾਰੀ ਥਾਂਵਾਂ ਗਿਰਵੀ ਰੱਖ ਕੇ ਆਪਣਾ ਨਿੱਤ ਦਾ ਕੰਮ ਚਲਾ ਰਹੀ ਹੈ, ਉਥੇ ਪੰਜਾਬ ਦੀ ਕਿਸਾਨੀ ਸਿਰ ਵੀ ਮਣਾਂ-ਮੂੰਹੀਂ ਕਰਜ਼ਿਆਂ ਦੀ ਪੰਡ ਚੁਕਾਈ ਬੈਠੀ ਹੈ। ਕੀ ਕਿਸਾਨਾਂ ਸਿਰ ਚੁਕਾਈ ਕਰਜ਼ਿਆਂ ਦੀ ਪੰਡ ਦੀ ਜ਼ਿੰਮੇਵਾਰੀ ਤੋਂ ਸਰਕਾਰ ਮੁਨਕਰ ਹੋ ਸਕਦੀ ਹੈ?  ਹੁਣ ਜਿਹੇ ਪੰਜਾਬ ਦੇ ਜਿਸ ਖਿੱਤੇ ਵਿੱਚ ਸਫੈਦ ਮੱਖੀ-ਮੱਛਰ ਦੇ ਕਾਰਨ ਕਪਾਹ ਦੀ ਦੋ-ਤਿਹਾਈ ਫ਼ਸਲ ਬਰਬਾਦ ਹੋ ਗਈ ਹੈ, ਪਹਿਲਾਂ ਉਸ ਉਪਜਾਊ ਖੇਤਰ ਵਿ¤ਚ ਸਫੈਦ ਮੱਖੀ ਦਾ ਇਹੋ ਜਿਹਾ ਕਹਿਰ ਹੈ ਹੀ ਨਹੀਂ ਸੀ।
ਇਹ ਸਭ ਕੁੱਝ ਬੀ ਟੀ ਕਪਾਹ ਦੇ ਕਾਰਨ ਹੋਇਆ ਹੈ। ਇਸ ਤੋਂ ਪਹਿਲਾਂ ਕਿ ਭਾਰਤੀ ਨੀਤੀ-ਘਾੜਿਆਂ ਨੂੰ ਇਸ ਗੱਲ ਦੀ ਸਮਝ ਆਵੇ ਕਿ ਖੇਤੀ ਨੀਤੀ ਬੀ ਟੀ ਕਪਾਹ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾਉਣ ਅਤੇ ਉਨਾਂ ਦਾ ਧਨ ਲੁੱਟਣ ਦਾ ਇੱਕ ਜ਼ਰੀਆ ਹੈ, ਉਦੋਂ ਤੱਕ ਹੋਰ ਕਿੰਨੇ ਕਿਸਾਨ ਮੌਤ ਦੇ ਮੂੰਹ ਵਿ¤ਚ ਚਲੇ ਜਾਣਗੇ?ਭਾਰਤ ਭਰ ਵਿੱਚ ਕਪਾਹ ਉਤਪਾਦਨ ਖੇਤਰ ਪੂਰਨ ਰੂਪ ਵਿ¤ਚ ਬੀ ਟੀ ਕਪਾਹ ਖੇਤਰਾਂ ਵਿ¤ਚ ਬਦਲ ਦਿ¤ਤੇ ਗਏ ਹਨ ਅਤੇ ਦੇਸ਼ ਦੇ ਇਨਾਂ ਕਪਾਹ ਖੇਤਰਾਂ ’ਚ ਹੁਣ ਤ¤ਕ ਤਿੰਨ ਲ¤ਖ ਕਿਸਾਨ ਖ਼ੁਦਕੁਸ਼ੀ ਕਰ ਚੁ¤ਕੇ ਹਨ। ਜੀ ਐ¤ਮ, ਅਰਥਾਤ ਬੀ ਟੀ ਬੀਜ ਸੰਭਵ ਤੌਰ ’ਤੇ ਕੀਟ ਨਿਯੰਤਰਣ ਤਕਨੀਕ ਦੇ ਆਧਾਰ ਉਤੇ ਤਿਆਰ ਕੀਤੇ ਗਏ, ਤਾਂ ਕਿ ਕੀਟਨਾਸ਼ਕਾਂ ਦੀ ਵਰਤੋਂ ਦੀ ਲੋੜ ਹੀ ਨਾ ਪਵੇ। ਇਨ੍ਹਾਂ ਦਾ ਪ੍ਰਯੋਗ 1998 ਵਿ¤ਚ ਭਾਰਤ ਵਿ¤ਚ ਗ਼ੈਰ-ਅਧਿਕਾਰਤ ਤੌਰ ’ਤੇ ਹੋਇਆ। ਸਾਲ 2002 ਵਿ¤ਚ ਜੈਨੇਟਿਕ ਇੰਜੀਨੀਰਿੰਗ ਅਪਰੂਵਲ ਕਮੇਟੀ ਨੇ ਇਸ ਕਪਾਹ ਦੀ ਜਾਤੀ ਨੂੰ ਬੀਜਣ ਦੀ ਪ੍ਰਵਾਨਗੀ ਦਿ¤ਤੀ। ਉਸ ਸਮੇਂ ਤੋਂ ਲੈ ਕੇ ਹੁਣ ਤ¤ਕ ਇਹ ਹੀ ਸਿ¤ਧ ਹੋਇਆ ਹੈ ਕਿ ਬੀ ਟੀ ਕਪਾਹ ਕੀਟਾਂ ਨੂੰ ਵਧਾਉਣ ਵਾਲੀ ਪ੍ਰਜਾਤੀ ਹੈ। ਵਾਤਾਵਰਣ ਪ੍ਰੇਮੀਆਂ ਵ¤ਲੋਂ ਇਕ¤ਠੇ ਕੀਤੇ ਅੰਕੜੇ ਦ¤ਸਦੇ ਹਨ ਕਿ ਇਸ ਤੋਂ ਪਹਿਲਾਂ ਦੇਸ਼ ਵਿ¤ਚ ਕਪਾਹ ਦੀ ਫ਼ਸਲ ਕਿਸੇ ਮਹਾਂਮਾਰੀ ਦੀ ਹ¤ਦ ਤ¤ਕ ਕਦੇ ਵੀ ਸ਼ਿਕਾਰ ਨਹੀਂ ਹੋਈ। ਪੰਜਾਬ ਵਿ¤ਚ ਜਿਸ ਖੇਤਰ ’ਚ ਸਫੈਦ ਮ¤ਖੀ ਦੀ ਮਹਾਂਮਾਰੀ ਫੈਲੀ, ਉ¤ਥੇ ਦੋ-ਤਿਹਾਈ ਕਪਾਹ ਬਰਬਾਦ ਹੋ ਗਈ। ਪੰਜਾਬ ਵਿ¤ਚ ਹਰੀ ਕ੍ਰਾਂਤੀ ਦੇ ਨਾਲ ਹੀ ਜੀਨ ਕ੍ਰਾਂਤੀ, ਅਰਥਾਤ ਜੀ ਐ¤ਮ ਓ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਦੇ ਚ¤ਕਰ ਵਿ¤ਚ ਅਤੇ ਪਿੰਡਾਂ ’ਚੋਂ ਗ਼ਰੀਬੀ ਦੂਰ ਕਰਨ ਲਈ ਲਿਆਂਦਾ ਗਿਆ, ਪਰ ਇਸ ਦਾ ਉਲਟਾ ਅਸਰ ਹੋਇਆ।  ਕਿਸਾਨ ਗ਼ਰੀਬ ਬਣਦੇ ਗਏ ਅਤੇ ਕਰਜ਼ਿਆਂ ਦੇ ਚ¤ਕਰ ’ਚ ਫਸਦੇ ਖ਼ੁਦਕੁਸ਼ੀ ਦੇ ਰਾਹ ਪੈ ਗਏ। ਸਰਕਾਰੀ ਅੰਕੜਿਆਂ ਅਨੁਸਾਰ 2000 ਤੋਂ 2010 ਤ¤ਕ ਪੰਜਾਬ ਵਿ¤ਚ 6476 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ। ਇਨ੍ਹਾਂ ਵਿ¤ਚੋਂ 72 ਫ਼ੀਸਦੀ ਖ਼ੁਦਕੁਸ਼ੀਆਂ ਦਾ ਕਾਰਨ ਕਰਜ਼ਾ ਸੀ। ਸਰਕਾਰ ਤੇ ਮੋਨਸੈਂਟੋ ਵਰਗੀਆਂ ਕਿਸਾਨੀ ਲੋਟੂ ਕੰਪਨੀਆਂ ਨੇ ਖੇਤੀ ਦੀਆਂ ਰਿਵਾਇਤੀ ਵਿਧੀਆਂ ਤਿਆਗਣ ਬਦਲੇ ਕਿਸਾਨਾਂ ਨੂੰ ਨਵੇਂ ਬੀਜਾਂ, ਖ਼ਾਦਾਂ ਦਾ ਇਹੋ ਜਿਹਾ ਲਾਲਚ ਦਿ¤ਤਾ ਕਿ ਉਹ ਲੁ¤ਟੇ ਗਏ। ਉਨ੍ਹਾਂ ਦੇ ਪ¤ਲੇ ਹਰੀ ਕ੍ਰਾਂਤੀ ਨੇ ਲਾਚਾਰੀ, ਬੀਮਾਰੀ, ਕਰਜ਼ਾ ਅਤੇ ਬੇਰੁਜ਼ਗਾਰੀ ਪਾ ਦਿ¤ਤੀ ਅਤੇ ਜੀ ਐ¤ਮ ਅਤੇ ਬੀ ਟੀ ਬੀਜਾਂ ਨੇ ਪ¤ਲੇ ਪਾ ਦਿ¤ਤੀ ਖ਼ੁਦਕੁਸ਼ੀ।  ਕੈਂਸਰ ਦਾ ਜਨਮ ਕਿਸੇ ਨਾ ਕਿਸੇ ਰੂਪ ਵਿ¤ਚ ਖੇਤੀ ਰਸਾਇਣਾਂ ਕਾਰਨ ਹੀ ਹੁੰਦਾ ਹੈ। ਪੰਜਾਬ ਵਿ¤ਚ ਪਿਛਲੀ ਕਪਾਹ ਦੀ ਫ਼ਸਲ ’ਤੇ ਭੂਰੇ, ਸਫੈਦ ਟਿ¤ਡੇ ਅਤੇ ਕੀਟਾਂ ਨੇ ਮਹਾਂਮਾਰੀ ਦੇ ਰੂਪ ਵਿ¤ਚ ਹਮਲਾ ਕਰ ਕੇ ਫ਼ਸਲ ਤਬਾਹ ਕੀਤੀ ਅਤੇ ਸਾਡੇ ਖੇਤੀ ਵਿਗਿਆਨਕ ਹ¤ਥ ’ਤੇ ਹ¤ਥ ਧਰ ਕੇ ਬੈਠੇ ਰਹੇ। ਬੀਮਾਰੀ ਅਤੇ ਕੀਟਾਂ ਦੀ ਪਛਾਣ ਤੋਂ ਬਾਅਦ ਲੋਟੂ ਕੰਪਨੀਆਂ ਨੇ ਇਸ ਦੇ ਇਲਾਜ ਲਈ ਹੋਰ ਰਸਾਇਣ ਕ¤ਢ ਮਾਰੇ ਅਤੇ ਕਈ ਹਾਲਤਾਂ ’ਚ ਬਨਾਉਟੀ ਕੀਟਨਾਸ਼ਕ ਦਵਾਈਆਂ ਦਾ ਪ੍ਰਚਲਣ ਹੋਇਆ, ਪਰ ਇਹ ਦਵਾਈਆਂ, ਸਿਵਾਏ ਕਿਸਾਨਾਂ ਨੂੰ ਹੋਰ ਕਰਜ਼ੇ ’ਚ ਪਾਉਣ ਦੇ, ਉਸ ਦਾ ਕੁੱਝ ਨਾ ਸੁਆਰ ਸਕੀਆਂ। ਸਰਕਾਰ ਨੂੰ ਕਿਸਾਨੀ ਦੀਆਂ ਸਮ¤ਸਿਆਵਾਂ ਤੋਂ ਮੂੰਹ ਮੋੜ ਕੇ, ਉਸ ਦੇ ਸੰਘਰਸ਼ ਨੂੰ ਦਬਾਉਣ ਜਿਹੀਆਂ ਕਾਰਵਾਈਆਂ ਛ¤ਡ ਕੇ ਉਨਾਂ ਦਾ ਦਰਦ ਸਮਝਣਾ ਚਾਹੀਦਾ ਹੈ। ਕਿਸਾਨਾਂ ਨੂੰ ਇਸ ਔਖ ਦੀ ਘੜੀ ਵ¤ਡੀ ਰਾਹਤ ਦਿੰਦਿਆਂ ਕਰਜ਼ਿਆਂ ਦੀ ਮੁਆਫੀ ਤੋਂ ਲੈ ਕੇ ਪਿਛਲੀਆਂ ਲਗਾਤਾਰ ਪੰਜ ਫ਼ਸਲਾਂ ਸਮੇਂ ਕੁਦਰਤੀ ਕਰੋਪੀ ਨਾਲ ਹੋਈ ਤਬਾਹੀ  ਲਈ ਵ¤ਡਾ ਮੁਆਵਜ਼ਾ ਦੇਣਾ ਚਾਹੀਦਾ ਹੈ, ਤਾਂ ਕਿ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਆਪ ਵੀ ਢਿ¤ਡ ਭਰ ਕੇ ਰੋਟੀ ਖਾ ਸਕੇ।  ਇਹ ਪੰਜਾਬ ਦਾ ਕਿਸਾਨ ਹੀ ਸੀ, ਜਿਸ ਨੇ ਅਨਾਜ ਦੇ ਗੰਭੀਰ ਸੰਕਟ ਸਮੇਂ ਦੇਸ਼ ਦੀ ਬਾਂਹ ਫੜ੍ਹੀ ਸੀ ਅਤੇ ਅ¤ਜ ਉਹੋ ਕਿਸਾਨ ਭੁ¤ਖ-ਦੁ¤ਖ ਦੀ ਲਪੇਟ ’ਚ ਆਇਆ ਕਰਾਹ ਰਿਹਾ ਹੈ।

ਟਿੱਪਣੀ ਕਰੋ:

About editor

Scroll To Top