Home / ਸੰਪਾਦਕੀ ਟਿੱਪਣੀਆਂ / ਰਾਜਸੀ ਲੀਡਰਾਂ ਦੇ ਗੁਲਾਮ ਜਥੇਦਾਰਾਂ ਵੱਲੋਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤਾਂ ਨਾਲ ਕੀਤਾ ਜਾ ਰਿਹਾ ਖਿਲਵਾੜ

ਰਾਜਸੀ ਲੀਡਰਾਂ ਦੇ ਗੁਲਾਮ ਜਥੇਦਾਰਾਂ ਵੱਲੋਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤਾਂ ਨਾਲ ਕੀਤਾ ਜਾ ਰਿਹਾ ਖਿਲਵਾੜ

ਬਹੁਤ ਲੰਮੇ ਸਮੇਂ ਤੋਂ ਸੁਹਿਰਦ ਸਿੱਖਾਂ ਵੱਲੋਂ ਤਖਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ਰਾਜਸੀ ਲੀਡਰਾਂ ਦੇ ਦਬਾਅ ਹੇਠ ਆ ਜਾਣ ਵੱਲ ਨਿਸ਼ਾਨਦੇਹੀ ਕਰਵਾਈ ਜਾ ਰਹੀ ਸੀ ਤੇ ਇਸ ਅਮਲ ਤੇ ਚਿੰਤਾ ਪਰਗਟਾਈ ਜਾ ਰਹੀ ਸੀ । ਸੌਦਾ ਅਸਾਧ ਨੂੰ ਮੁਆਫ ਕਰਨ ਦਾ ਫੈਸਲਾ ਵੀ ਰਾਜਸੀ ਲੀਡਰਾਂ ਦੀ ਇੱਛਾ ਅਨੁਸਾਰ ਹੀ ਲਿਆ ਗਿਆ ਹੈ । ਭਾਈ ਗੁਰਚਰਨ ਸਿੰਘ ਗੁਰਾਇਆ ਵੱਲੋਂ ਇਹ ਲੇਖ ਕੁਝ ਸਮਾਂ ਪਹਿਲਾਂ ਲਿਖ ਕੇ ਕੌਮ ਨੂੰ ਇਸ ਮਸਲੇ ਪ੍ਰਤੀ ਆਗਾਹ ਕਰਵਾਇਆ ਗਿਆ ਸੀ ।

Akal Takhatਸ਼੍ਰੀ ਅਕਾਲ ਤਖਤ ਸਾਹਿਬ ਜੀ ਸਿੱਖ ਕੌਮ ਦੀ ਸਰਵੳੱਚਤ ਸੰਸਥਾ ਹੈ । ਸਿੱਖ ਪੰਥ ਦੇ ਗੰਭੀਰ ਮੱਸਲਿਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸਰਬੱਤ ਖਾਲਸਾ ਸੱਦ ਕੇ ,ਉਹਨਾਂ ਤੇ ਵੀਚਾਰ ਕਰਕੇ, ਉਹਨਾਂ ਨੂੰ ਗੁਰਮਤੇ ਦੇ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੌਮ ਦੇ ਨਾਮ ਜਾਰੀ ਹੋਏ ਅਦੇਸ਼ ਨੂੰ ਹਰ ਸਿੱਖ ਖਿੜੇ ਮੱਥੇ ਪ੍ਰਵਾਨ ਕਰਦਾ ਰਿਹਾ ਹੈ ਤੇ ਕਰਨ ਨੂੰ ਤਿਆਰ ਹੈ ।ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉਚੱਤਾ ਤੇ ਸਰਬੱਤ ਖਾਲਸਾ ਦੀਆਂ ਪ੍ਰਪੰਰਾ ਨੂੰ ਖਤਮ ਕਰਨ ਲਈ ਅੱਜ ਇਹਨਾਂ ਧਾਰਮਿਕ ਸੰਸਥਾਵਾਂ ਦਾ ਰਾਨੀਤਿਕ ਲੀਡਰਾਂ ਨੇ ਰਾਜਸੀਕਰਣ ਕਰ ਦਿੱਤਾ ਗਿਆ ਤੇ ਸਿੱਖਾਂ ਦੀਆਂ ਮਹਾਨ ਪੱਦਵੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁੱਖ ਸੇਵਾਦਾਰ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਰਾਜਨੀਤਿਕ ਲੋਕਾਂ ਦੀਆਂ ਕੱਠਪੁਤਲੀਆਂ ਬਣ ਕੇ ਰਹਿ ਗਈਆਂ ਹਨ । ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਰਾਸਜੀ ਲੋਕਾਂ ਦੇ ਇਸ਼ਾਰਿਆਂ ਤੇ ਕੌਮ ਨੂੰ ਖੇਰੂ ਖੇਰੂ ਕਰਨ ਵਾਲੇ ਹੁਕਮਨਾਮੇ ਜਾਰੀ ਕੀਤੇ ਗਏ ਤੇ ਕੀਤੇ ਜਾ ਰਹੇ ਹਨ । ਰਾਜਸੀ ਲੋਕਾਂ ਦੇ ਹਿੱਤ ਵਿੱਚ ਵਾਪਸ ਜਾਂ ਫਿਰ ਉਹਨਾਂ ਤੇ ਕੋਈ ਅਮਲ ਨਹੀ ਹੋਇਆ ।ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਤਾਂ ਦੀ ਪਹਿਰਦਾਰੀ ਕਰਨ ਵਾਲੇ ਜਥੇਦਾਰ ਹੀ ਇਹਨਾਂ ਸਿਧਾਤਾਂ ਨਾਲ ਖਿਲਵਾੜ ਕਰਕੇ ਕੌਮ ਨੂੰ ਖੇਰੂ ਖੇਰੂ ਕਰਨ ਵਾਲੇ ਹੁਕਮਨਾਮੇ ਜਾਰੀ ਕਰਕੇ ਫਿਰ ਕੌਮ ਨੂੰ ਇੱਕ ਮੁੱਠ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਮੰਨਣ ਦੀ ਦੁਹਾਈ ਪਾ ਰਹੇ ਹਨ। ਜਿਵੇ ਕਿ ਪਹਿਰੇਦਾਰ ਚੋਰਾਂ ਨਾਲ ਰੱਲ ਕੇ ਚੋਰੀ ਵੀ ਕਰਵਾਏ ਤੇ ਫਿਰ ਬਾਅਦ ਵਿੱਚ ਚੋਰੀ ਹੋ ਗਈ ਦੀ ਦੁਹਾਈ ਵੀ ਪਾਵੇ ਸਿੱਖ ਕੌਮ ਵਿੱਚ ਨਿੱਜੀ ਸਵਾਰਥਾਂ , ਚੌਧਰ ਦੀਆਂ ਲਾਸਾਵਾਂ ਤੇ ਸਿੱਖ ਵਿਰੋਧੀਆਂ ਦੇ ਹੱਥਾਂ ਵਿੱਚ ਖੇਡਣ ਤੇ ਮਰੀ ਹੋਈ ਜ਼ਮੀਰ ਵਾਲੇ ਲੀਡਰ ਭੋਲੀ ਭਾਲੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਗਲਤ ਫੈਸਲਿਆਂ ਨੂੰ ਮੰਨਣ ਦੀ ਦੁਹਾਈ ਪਾਉਦੇ ਹਨ ਤੇ ਕਈ ਵਾਰੀ ਸੰਗਤਾਂ ਗੁਮੰਰਾਹ ਹੋਕੇ ਇਹਨਾਂ ਦੇ ਮਗਰ ਵੀ ਲੱਗ ਵੀ ਜਾਦੀਆਂ ਹਨ ।ਸੋ ਗੁਰੂ ਪਿਆਰੀਆਂ ਸੰਗਤਾਂ ਦੀ ਜਾਣਕਾਰੀ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਾਰੀ ਹੋਏ ਕੁਝ ਹੁਕਮਨਾਮੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਦੂਜੇ ਜਥੇਦਾਰਾਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਬਾਦਲ, ਇਸ ਦੀਆਂ ਚਰਨ ਸੇਵਕ ਫੈਡਰੇਸ਼ਨਾਂ,  ਸੰਤ ਸਮਾਜ, ਤੇ ਵਿਦੇਸ਼ਾਂ ਵਿੱਚ ਬਾਦਲ, ਰਾਸ਼ਟਰੀ ਸਿੱਖ ਸੰਗਤ ਤੇ ਕਾਗਰਸੀ ਸੇਵਕ ਅਖੌਤੀ ਖਾਲਿਸਤਾਨੀ  ਜਿਹੜੇ ਆਪਣੇ ਨਿਸ਼ਾਨੇ ਤੋਂ ਥਿੜਕ ਗਏ ਹਨ ।ਜਿਹੜੇ ਹੁਕਮਨਾਮੇ ਇਹਨਾਂ ਦੇ ਹੱਕ ਵਿੱਚ ਹੋਣ ਉਸ ਵਕਤ ਇਹਨਾਂ ਵਾਸਤੇ ਸ੍ਰੀ ਅਕਾਲ ਤਖਤ ਦਾ ਜਥੇਦਾਰ ਮਹਾਨ ਹੈ ਤੇ ਜੋ ਇਹਨਾਂ ਦੇ ਹੱਕ ਵਿੱਚ ਨਾ ਹੋਣ ਉਸ ਵਕਤ ਜਥੇਦਾਰ ਬਾਦਲ ਦੀ ਕੱਠਪੁਤਲੀ ਹੋ ਜਾਦਾ ਹੈ ਕੀ ਉਸ ਵਕਤ ਇਹਨਾਂ ਹੁਕਮਨਾਮਿਆਂ ਨੂੰ ਮੰਨਣ ਤੋਂ ਇਨਕਾਰੀ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਮਹਾਨ ਨਹੀ ਹੁੰਦਾ? ਕੀ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਇਲਾਹੀ ਨਹੀ ਸਨ ? ਸਿੱਖ ਪੰਥ ਨੂੰ ਅੱਖਾਂ ਮੀਟ ਕੇ ਹੁਕਮਨਾਮੇ ਪ੍ਰ੍ਰਵਾਨ ਕਰ ਲੈਣ ਦੇ ਉਪਦੇਸ਼ ਕਰਨ ਵਾਲਿਆਂ ਲਈ ਹੇਠ ਲਿਖੇ ਹੁਕਮਨਾਮੇ ਤੇ ਅਕਾਲ ਤਖਤ ਮਹਾਨ ਨਜ਼ਰ ਕਿਉ ਨਹੀ ਆਉਦਾ । ਗੁਰੂ ਪਿਆਰੀ ਸੰਗਤ ਜੀ ਹਿੰਦੋਸਤਾਨ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਜੂਨ 84 ਵਿੱਚ ਹਮਲਾ ਕਰਕੇ ਬਜੱਰਗੁਨਾਹ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਸ਼ਹੀਦ ਕੀਤਾ ਸੀ । ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਕਾਬਜ਼ ਧਿਰਾਂ ਬਾਦਲ ,ਮੱਕੜ , ਇਹਨਾਂ ਦੇ ਤਾਬਿਆਦਾਰ ਜਥੇਦਾਰ, ਸੰਤ ਸਮਾਜੀਏ, ਅਖੌਤੀ ਫੈਡਰੇਸ਼ਨੀਏ ਤੇ ਇਹਨਾਂ ਦੀ ਝੋਲੀ ਪੈਏ ਅਖੌਤੀ ਖਾਲਿਸਤਾਨੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਤਾਂ ਨਾਲ ਖਿਲਵਾੜ ਕਰਕੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਅੱਗੇ ਸਿਰ ਨਹੀ ਝੁਕਾਉਣਾ ਤੇ ਨਾ ਹੀ ਇਸ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀ ਹੋ ਸਕਦਾ । ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਤੇ ਪੰਥਕ ਰਹਿਤ ਮਰਯਾਦਾ ਤੋਂ ਇਨਕਾਰੀ ਆਏ ਨਵੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਗੁਰੂ ਸਿਧਾਤਾਂ ਨੂੰ ਸ਼ਹੀਦ ਕਰ ਰਹੇ ਹਨ ।ਬਹੁਤਾ ਪਿਛੋਕੜ ਵਿੱਚ ਨਾ ਵੀ ਜਾਈਏ ਸਿਰਫ ਪਿਛਲੇ ਸਮੇ ਦੀ ਗੱਲ ਕਰੀਏ ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਇਸਦਾ ਜਥੇਦਾਰ ਮਹਾਨ ਨਹੀ ਸੀ ।
1. ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਮਨਜੀਤ ਸਿੰਘ ਨੇ ਪੰਥਕ ਏਕਤਾ ਦਾ ਹੁਕਮਨਾਮਾ ਜਾਰੀ ਕੀਤਾ ਸੀ, ਤੇ ਪ੍ਰਕਾਸ ਸਿੰਘ ਬਾਦਲ ਬਾਗੀ ਹੋਗਿਆ ਸੀ ਤੇ ਇਸ ਨੂੰ ਅਕਾਲ ਤਖਤ ਤੇ ਤਲਬ ਕੀਤਾ ਤਾਂ ਇਹ ਆਪਣੀ ਗੁੰਡਾ ਬ੍ਰਿਗੇਡ ਨਾਲ ਕੀ ਅਕਾਲ ਤਖਤ ਤੇ ਨਿਮਾਣੇ ਸਿੱਖ ਵੱਜੋ ਗਿਆ ਸੀ ਜਾਂ ਫਿਰ ਸਿੰਘ ਸਾਹਿਬਾਨਾਂ ਨੂੰ ਡਰਾਉਣ ਲਈ ਤੇ ਇੱਥੋ ਤੱਕ ਕਿ ਇਸਦੇ ਚਰਨ ਸੇਵਕਾਂ ਨੇ ਜਥੇਦਾਰਾਂ ਨੂੰ ਗਾਲੀ ਗਲੋਚ ਕਰਨ ਲੱਗਿਆ ਅਕਾਲ ਤਖਤ ਮਹਾਨ ਕਿਉ ਨਹੀ ਲੱਗਾ ।
2. ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋ 30 ਦਸਬੰਬਰ 1998 ਨੂੰ ਅਦੇਸ਼ ਜਾਰੀ ਕਰਕੇ ਬਾਦਲ ਤੇ ਟੌਹੜੇ ਦੀ ਆਪਸੀ ਲੜਾਈ ਨੂੰ ਖਾਲਸੇ ਦੀ ਤੀਜੀ ਆ ਰਿਹੀ  ਸ਼ਤਾਬਦੀ ਤੱਕ ਏਕਤਾ ਬਣਾਉਣ ਦੇ ਅਦੇਸ਼ ਜਾਰੀ ਕੀਤੇ ਸਨ ਤੇ ਬਾਦਲ ਨੇ ਇਹਨਾਂ ਅਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰਕੇ ਜਥੇਦਾਰ ਨੂੰ ਅਪਮਾਣਤ ਕਰਕੇ ਘਰ ਨੂੰ ਤੋਰ ਦਿੱਤਾ ਸੀ
3. ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਜਦੋ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਦੀਆ ਹੱਕੀ ਮੰਗਾਂ ਵਾਲੇ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਵਾਸਤੇ ਸ਼ੁਰੂ ਕੀਤੇ ਧਰਮ ਯੁੱਧ ਮੋਰਚੇ ਦਾ ਹਿਸਾਬ ਕਿਤਾਬ ਕਰਨ ਬਦਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਣ ਦੀ ਤਿਆਰੀ ਕੀਤੀ ਜਾ ਰਿਹੀ ਸੀ ਤਾਂ ਇਸ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਜਥੇਦਾਰ ਦੀ ਛੁੱਟੀ ਕਰਾ ਦਿੱਤੀ ਕਿਉ ।
4. ਸਿੱਖ ਕੌਮ ਨੂੰ ਲਵ ਕੁਸ਼ ਦੀ ਅਲੌਦ ਕਹਿਣ ਵਾਲੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ 20 ਜਨਵਰੀ 2000 ਨੂੰ ਹੁਕਮਨਾਮਾ ਜਾਰੀ ਕਰਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ,ਤਖਤ ਕੇਸਗੜ੍ਹ ਦੇ ਜਥੇਦਾਰ ਭਾਈ ਮਨਜੀਤ ਸਿੰਘ, ਜਥੇਦਾਰ ਕੇਵਲ ਸਿੰਘ ਤੇ ਸ਼ਰੋਮਣੀ ਕਮੇਟੀ ਮੈਬਰ ਜਸਵਿੰਦਰ ਸਿੰਘ ਨੂੰ ਪੰਥ ਵਿੱਚੋ ਛੇਕ ਦਿੱਤਾ ਸੀ ।ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕਿਉਂ ਨਹੀ ਹੋਏ ? ਇਹਨਾਂ ਨੇ ਕੀ ਮੁਆਫੀ ਮੰਗੀ ਸੀ ਜਾਂ ਫਿਰ ਉਲਟ 29 ਮਾਰਚ 2000 ਨੂੰ ਪੂਰਨ ਸਿੰਘ ਦੀ ਛੁੱਟੀ ਕਰਾ ਦਿੱਤੀ ਸੀ ।
6. ਜਥੇਦਾਰ ਜੋਗਿੰਦਰ ਸਿੰਘ ਵੇਦਾਤੀ ਨੇ ਸੰਨ 2004 ਵਿੱਚ ਰਾਸ਼ਟਰੀ ਸੈਵਮ ਸੇਵਕ ਸੰਘ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਕੀ ਬਾਦਲ ਨੇ ਇਸ ਨਾਲੋ ਨਾਤਾ ਤੋੜਿਆ ਸਗੋ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪੰਜਵੀ ਸ਼ਹੀਦੀ ਸਤਾਬਦੀ ਮਨਾਉਦਿਆਂ ਸ਼ੁਸ਼ਮਾ ਸਵਰਾਜ ਨੇ ਸਟੇਜ ਤੋ ਚੰਦੂ ਨੂੰ ਨਿਰਦੋਸ਼ ਕਿਹਾ ਤੇ ਇਹਨਾਂ ਨੇ ਉਹਨਾਂ ਨੂੰ ਸਿਰੋਪਾਉ ਦਿੱਤੇ  ਕਿਉ ?
7. ਤਖਤ ਪਟਨਾ ਦੇ ਜਥੇਦਾਰ ਇਕਬਾਲ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੇ ਹੋਏ ਇਸ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਤੀ ,ਕੇਸਗੜ੍ਹ ਦੇ ਭਾਈ ਤਰਲੋਚਨ ਸਿੰਘ ਦਮਦਮਾ ਸਾਹਿਬ ਦੇ ਭਾਈ ਬਲਵੰਤ ਸਿੰਘ ਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਹੁਣ ਜਥੇਦਾਰ ਗੁਰਬਚਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਕਿਉ ?
8. ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ 6.6.2008 ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਜਾ ਪੁਸਤਕ ਦਾ ਪ੍ਰਕਾਸ਼ ਨਹੀ ਹੋ ਸਕਦਾ ਹੁਕਮਨਾਮੇ ਦੀ ਉਲੰਘਣ ਕਰਨ ਵਾਲੇ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਸੰਤ ਸਮਾਜੀਆਂ ਲਈ ਕੀ ਸ੍ਰੀ ਅਕਾਲ ਤਖਤ ਤੇ ਹੁਕਮਨਾਮੇ ਮਹਾਨ ਨਹੀ ਕਿਉ ?
ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ 2004 ਵਿੱਚ ਦਸਮ ਗ੍ਰੰਥ ਬਾਰੇ ਚਰਚਾ ਨਾ ਕਰਨ ਦੇ ਅਦੇਸ਼ਾਂ ਦੀਆਂ ਨਵੰਬਰ 2006 ਵਿੱਚ ਫਤਹਿ ਦਿਵਸ ਤੇ ਜਵੱਦੀ ਕਲਾਂ ਵਿੱਚ ਸੈਮੀਨਾਰ ਕਰਾਉਣ ਵਾਲੇ ਸੰਤ ਸਮਾਜੀਏ ਤੇ ਇਹਨਾਂ ਵਿੱਚ ਸ਼ਾਮਲ ਹੋਣ ਵਾਲੇ ਜਥੇਦਾਰਾਂ ਲਈ ਕੀ ਅਕਾਲ ਤਖਤ ਸਾਹਿਬ ਤੇ ਇਸ ਦੇ ਹੁਕਮਨਾਮੇ ਮਹਾਨ ਨਹੀ ਸਨ ਕੀ ਦਸਮ ਗ੍ਰੰਥ ਦਾ ਪਾਠਬੋਧ ਕਰਾਉਣ ਤੇ ਇਸ ਦਾ ਸਹਿਜ ਪਾਠ ਦਾ ਭੋਗ ਪਾਉਣ ਵਾਲਿਆ ਲਈ ਕੀ ਅਕਾਲ ਤਖਤ ਸਾਹਿਬ ਜੀ ਦੇ ਅਦੇਸ਼ ਜਾਂ ਹੁਕਮਨਾਮੇ ਮਹਾਨ ਨਹੀ ਕਿਉ ?
9. ਜਥੇਦਾਰ ਜੋਗਿੰਦਰ ਸਿੰਘ ਵੇਦਾਤੀ ਵੱਲੋ ਸਿਰਸੇ ਵਾਲੇ ਸਾਧ ਦੇ ਡੇਰੇਬੰਦ ਕਰਾਉਣ ਲਈ 17 ਮਈ 2007 ਜਾਰੀ ਕੀਤਾ ,ਹੁਕਮਨਾਮਾ ਇਲਾਹੀ ਹੁਕਮਨਾਮਾ ਨਹੀ ਸੀ ।ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਨੂੰ ਮੰਨਣ ਦੀ ਬਜਾਏ ਜੋ ਇਹਨਾਂ ਅਦੇਸ਼ਾਂ ਤੇ ਅਮਲ ਕਰਨ ਵਾਲੇ ਸਿੰਘਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਤੇ ਸਿਰਸੇ ਵਾਲੇ ਸਾਧ ਦੇ ਡੇਰੇ ਸਕਿਉਰਟੀ ਦੇਕੇ ਖੁਲ੍ਹਵਾ ਰਿਹਾ ਹੈ ਕਿਉ ?
10. ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਤੀ ਨੇ 2008 ਵਿੱਚ ਅਦੇਸ਼ ਜਾਰੀ ਕੀਤਾ ਸੀ ਕਿ ਕਿਸੇ ਸਾਬਕਾ ਜਥੇਦਾਰ ਦੇ ਖਿਲਾਫ ਹੁਕਮਾਨਾਮਾ ਜਾਰੀ ਨਹੀ ਹੋਵੇਗਾ ਦੀ ਉਲੰਘਣਾ ਕਰਨ ਵਾਲੇ ਜਥੇਦਾਰ ਕਿਵੇ ਮਹਾਨ ਹਨ ।
11. ਪੰਥਕ ਰਹਿਤ ਮਰਯਾਦਾ ਵਿੱਚ ਸਿੱਖ ਦੀ ਪ੍ਰੀਭਾਸ਼ਾ ਅਨੁਸਾਰ ਸਿੱਖ ਦਾ ਸੀਸ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਅੱਗੇ ਨਹੀ ਝੁਕ ਸਕਦਾ ਦੀਆਂ ਉਲੰਘਣਾ ਕਰਨ ਵਾਲੇ ਬਾਦਲ ਪਰਿਵਾਰ ਤੇ ਇਸ ਦੀ ਜੁੰਡਲੀ, ਸਿਰਸੇ ਵਾਲੇ , ਵਿਰਸੇ ਸਾਧ ,ਨਾਮਧਾਰੀਆਂ,ਆਸ਼ੂਤੋਸ਼,ਮੱਥੇ ਟਿੱਕੇ ਲਵਾਉਣ ਮੁਕਟ ਪਾਉਣ, ਹਵਨ ਕਰਾਉਣ,ਸ਼ਿਵਲਿੰਗ ਦੀ ਪੂਜਾ ਕਰਨ ਵਾਲਿਆ ਲਈ ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਇਸ ਦੇ ਹੁਕਮਨਾਮੇ ਮਹਾਨ ਨਹੀ ਕਿਉ ?
12.ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਰਦਾਸ ਕਰਕੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸ਼ੁਰੂ ਹੋਇਆ ਧਰਮ ਮੋਰਚਾ ਤੇ ਇਸ ਲਈ ਆਪਾਂ ਵਾਰ ਗਏ ਸ਼ਹੀਦ ਸਿੰਘਾਂ ਦੇ ਕਾਤਲ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਤਰੱਕੀਆਂ ਦੇਣ ਵਾਲੇ ਬਾਦਲ ਲਈ ਕੀ ਅਕਾਲ ਤਖਤ ਸਾਹਿਬ ਜੀ ਮਹਾਨ ਨਹੀ ਕਿਉ ?
13. ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਰਦਾਸ ਕਰਕੇ ਸ਼ੁਰੂ ਹੋਏ ਧਰਮ ਯੁੱਧ ਮੋਰਚਾ ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਹਮਲੇ ਤੋਂ ਬਾਅਦ ਸਿੱਖ ਕੌਮ ਦੇ ਅਜ਼ਾਦ ਘਰ ਦੀ ਪ੍ਰਾਪਤੀ ਤੱਕ ਬਦਲ ਗਿਆ ਵਿੱਚ ਸ਼ਹੀਦ ਹੋ ਗਏ ਸਿੰਘਾਂ ਦੇ ਪਰਿਵਾਰਾਂ ਤੇ ਵੀਹ ਵੀਹ ਸਾਲਾਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਬਾਰੇ ਮੱਕੜ ਤੇ ਇਸਦੇ ਜਥੇਦਾਰਾਂ ਨੂੰ ਉਹਨਾਂ ਦੀ ਯਾਦ ਕਿਉ ਨਹੀ ਆਉਦੀ ਕੀ ਉਹਨਾਂ ਨੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾਂ ਤੇ ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਬਰਕਰਾਰ ਰੱਖਣ ਲਈ ਨਹੀ ਵਾਰਿਆ ।
14.ਸਿੱਖ ਕੌਮ ਦੇ ਗਲੋ ਗੁਲਾਮੀ ਲਾਉਣ ਲਈ ਅਰੰਭੇ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸ੍ਰੀ ਅਕਾਲ ਤਖਤ ਦੇ ਸਨਮੁੱਖ ਭਾਰਤੀ ਫੌਜਾਂ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਨੂੰ ਗੁਰੂ ਗ੍ਰੰਥ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁੱਖ 20 ਸਾਲ ਤੱਕ ਸ਼ਹਾਦਤ ਬਾਰੇ ਝੂਠ ਬੋਲਣ ਵਾਲਿਆ ਨੇ ਕੀ ਅਕਾਲ ਤਖਤ ਸਾਹਿਬ ਤੇ  ਕੌਮ ਕੋਲੋ  ਅੱਜ ਤੱਕ ਮੁਆਫੀ ਨਹੀ ਮੰਗੀ ਕਿਉ ?
15. ਸ੍ਰੀ ਅਕਾਲ ਤਖਤ ਸਾਹਿਬ ਤੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਦੁਆਰਾ ਚੁਣੀ ਪੰਥਕ ਕਮੇਟੀ ਤੇ ਉਸ ਵੱਲੋ 29 ਅਪ੍ਰੈਲ 1986 ਨੂੰ ਕੀਤੇ ਖਾਲਿਸਤਾਨ ਦੇ ਐਲਾਨ ਤੇ ਅਮਲ ਕਿਉ ਨਹੀ ਤੇ ਉਸੇ ਅਕਾਲ ਤਖਤ ਦੇ ਸਨਮੁੱਖ ਐਲਾਨੇ ਗਦਾਰਾਂ ਨਾਲ ਸਾਝਾਂ ਕਿਉ ? ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਦੇ ਵਾਰਿਸ ਅਖਵਾਉਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਐਸਬੰਲੀ ਵਿੱਚ ਅੱਤਵਾਦੀ ਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਬਾਲਿਆਂ ਵਿੱਚ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਤੇ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਕਾਂਗਰਸ ਤੇ ਕਰਾਉਣ ਵਾਲੀ ਭਾਜਪਈ ਤੇ ਅਕਾਲੀ ਦਲ ਬਾਦਲ ਨਾਲ ਸਾਂਝਾਂ ਕਿਉ ?
16. ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿਰਸੇ ਵਾਲੇ ਸਾਧ ਦੀਆਂ ਝੂਠ ਦੀਆਂ ਦੁਕਾਨਾਂ(ਡੇਰੇ) ਬੰਦ ਕਰਾਉਣ ਲਈ ਜਾਰੀ ਹੋਏ ਹੁਕਮਨਾਮੇ ਨੂੰ ਪਿੱਠ ਦਿਖਾਉਣ  ਤੇ ਵੋਟਾਂ ਦੀ ਖਾਤਰ ਬਲਤਕਾਰੀ ਸਾਧ ਅੱਗੇ ਨੱਕ ਰੰਘੜਨ ਵਾਲਿਆ ਪ੍ਰਤੀ ਅਕਾਲ ਤਖਤ ਦਾ ਜਥੇਦਾਰ ਚੁੱਪ ਕਿਉ ਤੇ ਹੁਕਮਨਾਮੇ ਨੂੰ ਮੰਨ ਕੇ ਡੇਰੇ ਬੰਦ ਕਰਾਉਣ ਲਈ ਸੰਘਰਸ਼ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਪੰਚ ਪ੍ਰਧਾਨੀ) ਦੇ ਮੁੱਖੀ ਭਾਈ ਦਲਜੀਤ ਸਿੰਘ ਨੂੰ ਜੇਲ੍ਹ ਵਿੱਚ ਡੱਕਣ ਬਾਰੇ ਜਥੇਦਾਰਾਂ ਦੀ ਜ਼ੁਬਾਨ ਬੰਦ ਕਿਉ?
17. ਲੁਧਿਆਣੇ ਆਸ਼ੂਤੋਸ਼ ਦੇ ਚੇਲੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚਹੇਤੇ ਹਰੀਸ਼ ਢਾਂਡੇ ਵੱਲੋ ਆਸ਼ੂਤੋਸ਼ ਦੇ ਸਮਾਗਮ ਵਿੱਚ ਮਦੱਦ ਕਰਨੀ ਤੇ ਮੱਕੜ ਵੱਲੋ ਉਸ ਨੂੰ ਸਿਰੋਪਾਉ ਦੇਣਾ ਤੇ ਆਸ਼ੂਤੋਸ਼ ਦਾ ਵਿਰੋਧ ਕਰਨ ਵਾਲੇ ਸਿੰਘਾਂ ਤੇ ਗੋਲੀ ਚਲਾਉਣੀ ਤੇ ਇੱਕ ਸਿੰਘ ਨੂੰ ਸ਼ਹੀਦ ਕਰਨ ਤੇ ਅਨੇਕਾਂ ਸਿੰਘ ਨੂੰ ਫੱਟੜ ਕਰਨ ਵਾਲਿਆਂ ਪ੍ਰਤੀ ਜਥੇਦਾਰਾਂ ਦੀ ਚੁੱਪ ਕਿਉ ?
18.ਸਿੱਖ ਸਿਧਾਤਾਂ ਦਾ ਘਾਣ ਕਰਨ ਪੰਜਾਬ ਅੰਦਰ ਆਪਣੀ ਸਤਾ ਬਣਾਈ ਰੱਖਣ ਲਈ ਪੰਜਾਬ ਨਸ਼ਈ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਸਿੱਖੀ ਨੂੰ ਸਿੱਖੀ ਦੇ ਸੁਨਿਹਰੀ ਅਸੂਲਾਂ ਨੂੰ ਛਿੱਕੇ ਟੰਗ ਕੇ ਫਖੱਰੇ ਕੌਮ, ਪੰਥ ਰਤਨ  ਨਾਲ ਸਨਮਾਣਤ ਕਰਨਾ ਕੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਦੀ ਘੋਰ ਉਲੰਘਣਾ ਕਰਨ ਦੇ ਦੋਸ਼ੀ ਹਨ ਇਹ ਜਥੇਦਾਰ ।ਇਸ ਕਰਕੇ ਸਤੰਬਰ 2001 ਨੂੰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜਰਮਨ ਵਿੱਚ ੳਾਏ ਇੱਥੋ ਦੀਅ ਪੰਥਕ ਜਥੇਬੰਦੀਆਂ ਨੇ ਸਟੇਜ ਤੋ ਸਵਾਲ ਪੱਛੇ ਤਾਂ ਕਿਹਾ ਸੀ ਕਿ ਤੁਸੀ ਸਿੱਖ ਕੌਮ ਦੇ ਜਥੇਦਾਰ ਨਹੀ ਹੋ ਬਾਦਲ ਵੱਲੋ ਸਿੱਖ ਕੌਮ ਤੇ ਥੌਪੇ ਹੋਏ ਜਥੇਦਾਰ ਹੋ ਤੋਂ ਉਹਨਾਂ ਨੇ ਇੱਕ ਸੱਚ ਕਿਹਾ ਸੀ ਕਿ ਮੈਂ ਜਥੇਦਾਰੀ ਤੋਂ ਅਸਤੀਫਾ ਦੇ ਦਿੰਦਾ ਹਾਂ ਮੇਰੇ ਮਗਰੋਂ ਜਥੇਦਾਰ ਬਣਨ ਵਾਲਿਆ ਦੀ ਲਾਈਨ ਲੱਗੀ ਹੋਈ ਹੈ ਤੇ ਜੋ ਅਗਲਾ ਜਥੇਦਾਰ ਬਣੇਗਾ ਉਹ ਮੇਰੇ ਤੋਂ ਵੀ ਮਾੜਾ ਹੋਵੇਗਾ ਜੋ ਕਿ ਬਿਲਕੁਲ ਸੱਚ ਸਾਬਤ ਹੋਇਆ ਤੇ ਗੁਰਬਚਨ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਪੰਥ ਪ੍ਰਮਾਣਿਤ ਰਹਿਤ ਮਰਯਾਦਾ ਨਾਲ ਖਿਲਵਾੜ ਕਰਨ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਤੇ ਦਿੱਲੀ ਦੇ ਤਖਤ ਨਾਲ ਟਕਰਾਉਣ ਵਾਲੇ ਸ਼੍ਰੀ ਅਕਾਲ ਤਖਤ  ਸਾਹਿਬ ਜੀ ਦੇ ਪਹਿਰੇਦਾਰ ਦੀ ਮਹਾਨ ਪੱਦਵੀ  ਜਥੇਦਾਰੀ ਨੂੰ ਕੇਸਾਧਾਰੀ ਕਲੰਕ ਏ ਕੌਮ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ਵਿੱਚ ਰੋਲ ਦੇਣ ਦਾ ਬਜੱਰਗੁਨਾਹ ਕਰ ਰਹੇ ਹਨ ।ਇਸੇ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀਚਾਰਧਾਰਾਂ ਦਾ ਪ੍ਰਚਾਰ ਕਰਨ ਵਾਲਿਆਂ ਪ੍ਰਤੀ ਹੁਕਮਨਾਮੇ ਜਾਰੀ ਕੀਤੇ ਜਾ ਰਹੇ ਹਨ ।
ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਿਸ਼ਚਾ ਰੱਖਣ ਵਾਲੇ ਗੁਰਸਿੱਖਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਕਾਬਜ਼ਧਿਰਾਂ ਵੱਲੋ ਇਸ ਮਹਾਨ ਤਖਤਾਂ ਦੀਆਂ ਪੱਦਵੀਆਂ ਦੀ ਕੀਤੀ ਜਾ ਰਿਹੀ ਅਪਮਾਣਜਨਕ ਵਰਤੋ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ । ਇਹਨਾਂ ਦੇ ਗੰਮਰਾਕੁੰਨ ਪ੍ਰਚਾਰ ਤੋ ਸੁਚੇਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉਚੱਤਾ ਨੂੰ ਕਾਇਮ ਰੱਖਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਦੇ ਪ੍ਰਚਾਰ ਲਈ ਹੋਦ ਵਿੱਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਹਤ ਨਰੈਣੂ ਦੀ ਰੂਹ ਵਾਲੀਆਂ ਕਾਬਜ਼ਧਿਰਾਂ ਤੋਂ ਅਜ਼ਾਦ ਕਰਾਉਣ ਲਈ ਸੰਘਰਸ਼ ਅਰੰਭਣਾ ਚਾਹੀਦਾ ਹੈ ।ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨਿੰਦਕ ਤੇ ਪੰਥ ਦੋਖੀ ਕੌਣ ਹਨ । ਕੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨੂੰ ਮੰਨਣ ,ਉਸ ਅਨੁਸਾਰ ਜੀਵਨ ਢਾਲਣ ਤੇ ਇਸਦਾ ਪ੍ਰਚਾਰ  ਕਰਨ ਤੇ ਪੰਥਕ ਰਹਿਤ ਮਰਯਾਦਾ ਨੂੰ ਮੰਨਣ ਵਾਲੇ ਗੁਰੂ ਨਿੰਦਕ ਹਨ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਕਿ ਸਭ ਸਿਖੱਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੀ ਉਲੰਘਣਾ ਤੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਤੋਂ ਇਨਕਾਰੀ  ਗੁਰੂ ਨਿੰਦਕ ਤੇ ਪੰਥ ਦੋਖੀ ਹਨ
ਭੁਲਾਂ ਚੁੱਕਾਂ ਲਈ ਖੇਮਾ ਦਾ ਜਾਚਕ
ਭਾਈ ਗੁਰਚਰਨ ਸਿੰਘ ਗੁਰਾਇਆ

ਟਿੱਪਣੀ ਕਰੋ:

About editor

Scroll To Top