Home / ਕਵਿ-ਕਿਆਰੀ / ਬੱਬਰਾਂ ਤੋਂ ਵੀ ਲਗਦਾ ਹੈ ਪਿਆਰਾ ਪਹਿਰਾ ਬੱਬਰਾਂ ਦਾ

ਬੱਬਰਾਂ ਤੋਂ ਵੀ ਲਗਦਾ ਹੈ ਪਿਆਰਾ ਪਹਿਰਾ ਬੱਬਰਾਂ ਦਾ

– ਕੁਲਵੰਤ ਸਿੰਘ ਢੇਸੀ

ਬਬਰਾਂ ਤੋਂ ਵੀ ਲਗਦਾ ਹੈ ਪਿਆਰਾ ਪਹਿਰਾ ਬਬਰਾਂ ਦਾ
ਬੜਾ ਹੀ ਸ਼ਾਨਾਂ ਮੱਤਾ ਹੈ ਨਿਆਰਾ ਪਹਿਰਾ ਬਬਰਾਂ ਦਾ

ਪਹਿਰੇ ਤੋਂ ਬਿਨਾਂ ਸਿੱਖੀ ਨਹੀਂ, ਸਿੱਖੀ ਸਾਲਮ ਪਹਿਰਾ ਹੈ
ਹੋਏ ਕੋਈ ਫੌਜਾ, ਸੁੱਖਾ ਜਾਂ ਹਵਾਰਾ, ਪਹਿਰਾ ਬਬਰਾਂ ਦਾ

ਕਦੇ ਵੀ ਪੰਥ ਵਿਚ ਢਹਿੰਦੀ ਕਲਾ ਦੀ ਕਾਂਗ ਨਾ ਆਉਂਦੀ
ਸੈਨਤ ਸਮਝ ਜਾਂਦੇ ਜੇ, ਇਸ਼ਾਰਾ ਪਹਿਰਾ ਬਬਰਾਂ ਦਾ

ਬਿਨਾਂ ਪ੍ਰਮਾਤਮਾਂ ਕੋਈ ਹੋਰ ਬੋਲੇ ਤਾਂ ਤਬਾਹੀ ਹੈ
ਥੋੜਾ ਬੋਲਦਾ ਸਦ ਹੀ ਬੁਲਾਰਾ ਪਹਿਰਾ ਬਬਰਾਂ ਦਾ

ਹੋਏ ਕੋਈ ਨਰਕਧਾਰੀ ਜ਼ਕਰੀਆ ਜਾਂ ਪੰਥ ਦੋਖੀ ਵੀ
ਜ਼ਮਾਨੇ ਦੇਖਿਆ ਹੈ ਜੋਸ਼ ਜਾਹਰਾ ਪਹਿਰਾ ਬਬਰਾਂ ਦਾ

ਖਜ਼ਾਨਾਂ ਬਾਪ ਦਾਦੇ ਦਾ ਨਿਧਾਨਾ ਸਾਰਖਾ ਹੋਵੇ
ਮੌਜ ਜਾਂ ਚਰਖੀਆਂ ਹੋਵਣ ਜਾ ਆਰਾ ਪਹਿਰਾ ਬਬਰਾਂ ਦਾ

ਹੋਏ ਪ੍ਰਚਾਰ ਜ਼ਹਿਰੀ ਦਾ ਅਸਰ ਹੋਣਾ ਸੁਭਾਵਕ ਸੀ
ਕਿਓਂ ਨਹੀਂ ਬੱਚੇ ਬੱਚੇ ਨੂੰ ਗੰਵਾਰਾ ਪਹਿਰਾ ਬਬਰਾਂ ਦਾ

ਕਿਸੇ ਦੀ ਅੱਖ ਕੱਢਦੇ ਨੇ ਕਿਸੇ ਦੀ ਜੀਭ ਕੱਟ ਜਾਂਦੀ
ਨਾਮ ਦਾ ਰੋਕ ਨਾ ਹੋਇਆ ਫੁਹਾਰਾ ਪਹਿਰਾ ਬਬਰਾਂ ਦਾ

ਸਲਾਖਾਂ ਸੁਰਖ ਉਹਨਾ ਦੇ ਪੇਟ ਪਾੜੇ ਹੱਦ ਕਰ ਦਿੱਤੀ
ਵਾਹੋ ਵਾਹੋ ਦਾ ਸੀ ਜਾਰੀ ਹੁਲਾਰਾ ਪਹਿਰਾ ਬਬਰਾਂ ਦਾ

ਚੌਦਾਂ ਸਾਲ ਤਲੀ ਤੇ ਸਿਰ ਰੱਖ ਕੇ ਘੱਟ ਤੁਰਦੇ ਨੇ
ਬਬਰ ਸੁਖਦੇਵ ਸਿੰਘ ਤਾਂਹੀ ਮੁਨਾਰਾ ਪਹਿਰਾ ਬਬਰਾਂ ਦਾ

ਰਹੇ ਜੇ ਫੌਜਾ ਸਿੰਘ ਵਰਗੇ ਸੁਰੱਖਿਅਤ ਗੁਰੂ ਕੀ ਨਗਰੀ
ਮੱਠਾ ਕਦੇ ਨਾ ਹੋਵੇ ਹੁੰਗਾਰਾ ਪਹਿਰਾ ਬਬਰਾਂ ਦਾ

ਦਿੱਲੀ ਕੰਬਦੀ ਜਿਹਨਾ ਤੋਂ ਜਿਹਲਾਂ ਡੋਲ ਰਹੀਆਂ ਨੇ
ਹੋਣਾ ਪ੍ਰਗਟ ਪਹਾਰੇ ਵੀ ਨਜ਼ਾਰਾ ਪਹਿਰਾ ਬਬਰਾਂ ਦਾ

ਸਹਾਈ ਫਤਹਿ ਲਈ ਕੇਵਲ ਤੇ ਕੇਵਲ ਨਾਮ ਬਾਣੀ ਹੈ
ਸਦਾ ਚੜ੍ਹਿਆ ਰਹੇ ਏਹੋ ਸਿਤਾਰਾ ਪਹਿਰਾ ਬਬਰਾਂ ਦਾ

ਦੇਖੀਂ ਤੇਰੇ ਨਾਮ ਤੋਂ ‘ਢੇਸੀ’ ਉਹਨਾ ਨੂੰ ਦਾਗ ਨਾ ਲੱਗੇ
ਸਾਹਾਂ ਵਿਚ ਨਾਮ ਰੱਖੀਂ ਤੂੰ ਗੁਜ਼ਾਰਾ ਪਹਿਰਾ ਬਬਰਾਂ ਦਾ

ਟਿੱਪਣੀ ਕਰੋ:

About editor

Scroll To Top