Home / ਕਵਿ-ਕਿਆਰੀ / ਬਬਰਾਂ ਦਾ ਇਤਹਾਸ ਗੋਲੀ ਚਲਦੀ ਰਹੀ

ਬਬਰਾਂ ਦਾ ਇਤਹਾਸ ਗੋਲੀ ਚਲਦੀ ਰਹੀ

– ਕੁਲਵੰਤ ਸਿੰਘ ਢੇਸੀ

ਬਬਰਾਂ ਦਾ ਇਤਹਾਸ ਗੋਲੀ ਚਲਦੀ ਰਹੀ
ਦਰਗਹ ਹੋਏ ਪਾਸ, ਗੋਲੀ ਚਲਦੀ ਰਹੀ

ਜਥੇਦਾਰ ਸੁਖਦੇਵ ਸਿੰਘ ਦੀਆਂ ਨਹੀਂ ਰੀਸਾਂ
ਗੱਲ ਸੀ ਕੋਈ ਖਾਸ, ਗੋਲੀ ਚਲਦੀ ਰਹੀ

ਨਰਕਧਾਰੀ ਅੱਜ ਸਾਡੀ ਹਿੱਕ ਤੇ ਆ ਚੜ੍ਹਦੇ
ਜੇ ਨਾ ਕਰਦੇ ਸਾਫ, ਗੋਲੀ ਚਲਦੀ ਰਹੀ

ਧੁਖਣੀ ਸੀ ਇਹ ਕਿੱਥੋਂ, ਚਿਣਗ ਅਜ਼ਾਦੀ ਦੀ
ਫੌਜਾ ਸਿੰਘ ਸ਼ਾਬਾਸ, ਗੋਲੀ ਚਲਦੀ ਰਹੀ

ਤੇਰਾਂ ਦੇ ਅੰਗੀਠੇ , ਕਸਮਾਂ ਖਾ ਆਇਆ
ਸੁੱਖੇ ਦਾ ਅਹਿਸਾਸ, ਗੋਲੀ ਚਲਦੀ ਰਹੀ

ਰਣਜੀਤ ਸਿੰਘ ਨੇ ਡਿੱਗੀ ਸਿਰ ਤੇ ਰੱਖ ਦਿੱਤੀ
ਨਰਕਧਾਰੀ ਦਾ ਨਾਸ, ਗੋਲੀ ਚਲਦੀ ਰਹੀ

ਗੱਲੀਂ ਕਿੱਥੇ ਮੰਨਦੇ , ਭੂਤ ਜੋ ਲੱਤਾਂ ਦੇ
ਖਿਲਰ ਗਏ ਜਿਓਂ ਤਾਸ਼, ਗੋਲੀ ਚਲਦੀ ਰਹੀ

ਨੱਬੇ ਖਾਲਸੇ ਬਬਰ ਕੜੀਆਂ ਵਰਗੇ ਜੋ
ਵੈਰੀ ਕਰਦੇ ਸਾਫ, ਗੋਲੀ ਚਲਦੀ ਰਹੀ

ਮਹਿਲ ਸਿੰਘ ਨੇ ਐਸੀ ਸੁਰੰਗ ਵਿਛਾ ਦਿੱਤੀ
ਫੌਜ ਹੋਈ ਬੇਆਸ , ਗੋਲੀ ਚਲਦੀ ਰਹੀ

ਜੇ ਨਾ ਅਸਲਾ ਮੁੱਕਦਾ, ਬਬਰ ਸ਼ੇਰਾਂ ਦਾ
ਕੰਮ ਆ ਜਾਂਦਾ ਰਾਸ, ਗੋਲੀ ਚਲਦੀ ਰਹੀ

ਕਾਂਡ ਦਹੇੜੂ ਵੀ ਸਿੰਘੋ ਭੁੱਲ ਜਾਇਓ ਨਾ
ਪੁਲਸੀਏ ਹੋਏ ਲਾਸ਼, ਗੋਲੀ ਚਲਦੀ ਰਹੀ

ਅਨੋਖ ਸਿੰਘ ਦਾ ਸਿਮਰਨ ਅੱਜ ਵੀ ਜਾਰੀ ਹੈ
ਨੋਚ ਗਏ ਸਭ ਮਾਸ, ਗੋਲੀ ਚਲਦੀ ਰਹੀ

ਨਾਗੋਕੇ ਦੀਆਂ ਅੱਖਾਂ ਜੀਭਾ ਕੱਢ ਕੇ ਵੀ
ਹੋਇਆ ਨਾ ਧਰਵਾਸ, ਗੋਲੀ ਚਲਦੀ ਰਹੀ

ਬਬਰ ਸ਼ੀਹਣੀਆਂ ਜਿਹਲਾਂ ਵਿਚ ਦਹਾੜਦੀਆਂ
ਜੈਕਾਰੇ ਹੋਏ ਸਵਾਸ , ਗੋਲੀ ਚਲਦੀ ਰਹੀ

ਦਿਲਾਵਰ ਸਿੰਘ ਦਾ ਰੋਮ ਰੋਮ ਵੀ ਸਾਬਤ ਹੈ
ਜ਼ਕਰੀਏ ਨੇ ਮਿਥਹਾਸ, ਗੋਲੀ ਚਲਦੀ ਰਹੀ

ਸੁੱਖਾ ਤੇ ਵਧਾਵਾ ਜਦ ਲਲਕਾਰੇ ਸੀ
ਕਿਸ ਆਉਣਾ ਸੀ ਪਾਸ, ਗੋਲੀ ਚਲਦੀ ਰਹੀ

ਸੈਣੀ ਨੂੰ ਨਿੱਤ ਸੁਫਨੇ ਆਉਣ ਹਵਾਰੇ ਦੇ
ਜਿਹਲਾਂ ਕੰਬਣ ਖਾਸ, ਗੋਲੀ ਚਲਦੀ ਰਹੀ

ਪੋਟਾ ਪੋਟਾ ਸਿੰਘਾਂ ਹੱਸ ਕਟਾ ਦਿੱਤਾ
ਆਏ ਹੋਰ ਹੁਲਾਸ, ਗੋਲੀ ਚਲਦੀ ਰਹੀ

ਸੁਬੇਗ ਸਿੰਘ ਜਿਹਾ ਮੁੜ ਜਰਨੈਲ ਵੀ ਆਵੇਗਾ
ਪੰਥ ਨੂੰ ਪੂਰੀ ਆਸ, ਗੋਲੀ ਚਲਦੀ ਰਹੀ

ਸੰਤਾਂ ਦਾ ਨਾਂਅ ਬਿੱਪਰਾਂ ਦੇ ਲਈ ਕਾਫੀ ਹੈ
ਭਿੰਡਰਾਂਵਾਲਾ ਖਾਸ , ਗੋਲੀ ਚਲਦੀ ਰਹੀ

ਅਮਰੀਕ ਸਿੰਘ ਜਹੇ ਜੇ ਸੰਜੀਦਾ ਹੋ ਜਾਈਏ
ਮੁੜ ਆਊ ਸਭ ਆਸ, ਗੋਲੀ ਚਲਦੀ ਰਹੀ

ਬੇਇਤਫਾਕੀ ਤੋਂ ਗੁਰਸਿੱਖੋ ਬਚ ਜਾਇਓ
ਪੰਥ ਦੇ ਪਿੰਡੇ ਲਾਸ, ਗੋਲੀ ਚਲਦੀ ਰਹੀ

ਆਪਣੇ ਘਰ ਤੋਂ ਬਿਰਵੇ ਕਾਹਦਾ ਜੀਣਾ ਹੈ
ਕੌਮ ਹੋਈ ਪ੍ਰਵਾਸ, ਗੋਲੀ ਚਲਦੀ ਰਹੀ

ਬਿਨ ਭਗੌਤੀ ਫੜਿਆਂ ਬੰਦ ਖਲਾਸੀ ਨਹੀਂ
ਮੁਕੱਣੇ ਨਹੀਂ ਬਨਵਾਸ, ਗੋਲੀ ਚਲਦੀ ਰਹੀ

ਸਭ ਸ਼ਹੀਦਾਂ ਨੂੰ ਪ੍ਰਣਾਮਾਂ ਕਰ ਲਈਏ
ਹੋ ਕੇ ਦਾਸਨ ਦਾਸ, ਗੋਲੀ ਚਲਦੀ ਰਹੀ

ਕੇਵਲ ਨਾਮ ਸਹਾਰਾ ਸਾਡੀ ਮੰਜ਼ਿਲ ਦਾ
ਭੁੱਲਣਾ ਨਾ ਰਹਿਰਾਸ, ਗੋਲੀ ਚਲਦੀ ਰਹੀ

ਸ਼ਹੀਦਾਂ ਦਾ ਲਹੂ ‘ਢੇਸੀ’ ਰੰਗ ਲਿਆਇਗਾ
ਹੋਣਾ ਨਹੀਂ ਉਦਾਸ, ਗੋਲੀ ਚਲਦੀ ਰਹੀ

ਟਿੱਪਣੀ ਕਰੋ:

About editor

Scroll To Top