Home / ਸੰਪਾਦਕੀ ਟਿੱਪਣੀਆਂ / ਸਿੱਖ ਕੌਮ, ਖਾਲਸਾ ਪੰਥ ਦੇ 316ਵੇਂ ਸਾਜਣਾ ਦਿਵਸ ਨੂੰ ਬ੍ਰਹਮਣਵਾਦ ਦੀ ਸਰੀਰਕ ਤੇ ਮਾਨਸਿਕ ਗੁਲਾਮੀ ਤੋਂ ਛੁਟਕਾਰਾਂ ਪਾਉਣ ਲਈ ,ਪ੍ਰਣ ਦਿਵਸ ਦੇ ਤੌਰ ਤੇ ਮਨਾਏ !

ਸਿੱਖ ਕੌਮ, ਖਾਲਸਾ ਪੰਥ ਦੇ 316ਵੇਂ ਸਾਜਣਾ ਦਿਵਸ ਨੂੰ ਬ੍ਰਹਮਣਵਾਦ ਦੀ ਸਰੀਰਕ ਤੇ ਮਾਨਸਿਕ ਗੁਲਾਮੀ ਤੋਂ ਛੁਟਕਾਰਾਂ ਪਾਉਣ ਲਈ ,ਪ੍ਰਣ ਦਿਵਸ ਦੇ ਤੌਰ ਤੇ ਮਨਾਏ !

Nishan_Sahib_ਦੁਨੀਆਂ ਦੇ ਇਤਿਹਾਸ ਵਿਚ ਕੋਈ ਦਿਨ ਐੇਸਾ ਸੁਭਾਗਾ ਹੁੰਦਾ ਹੈ, ਜਿਸ ਦਿਨ , ਜਿਸ ਅਸਥਾਨ ਤੇ ਅਜਿਹੀ ਘਟਨਾ ਘਟਦੀ ਹੈ ,ਉਹ ਕੌਮ ਦੀ ਹੋਣੀ ਬਣ ਜਾਦੀ ਹੈ । ਮਨੁੱਖੀ ਇਤਿਹਾਸ ਵਿਚ ਇਹੋ ਅਜਿਹੀ ਘਟਨਾਂ, 1699 ਈ:ਦੀ ਵਿਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਵਾਪਰੀ, ਜਦੋ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਕੀਤੀ ।ਜਗਤ ਗੁਰੂ ਨਾਨਕ ਦੇਵ ਜੀ ਦੇ ਚਲਾਏ ਨਿਰਾਲੇ ਨਿਰਮਲੇ ਸਿੱਖ ਪੰਥ ਦੀ ਸੰਪੂਰਨਤਾ ਖਾਲਸਾ ਪੰਥ ਸਾਜ ਕੇ ਕੀਤੀ। ਸਿੱਖ ਧਰਮ ਦੀ ਬੁਨਿਆਦ ਕਿਰਤ ਕਰੋ, ਨਾਮ ਜੱਪੋ,ਵੰਡ ਛੱਕੋ, ਦੇ ਅਧਾਰ ਤੇ ਸੀ ।ਉਥੇ ਮਨੁੱਖ ਇਸ ਤੋਂ ਧਾਰਮਿਕ,ਰਾਜਨੀਤਿਕ, ਸਮਾਜਿਕ, ਅਰਥਿਕ ਕਦਰਾਂ ਕੀਮਤਾਂ ਦੀ ਵੀ ਅਗਵਾਈ ਵੀ ਲੈ ਸਕੇ । ਇਸ ਦੇ ਨਾਲ ਹੀ ਸਿੱਖ ਧਰਮ ਵਿੱਚ ਭਗਤੀ ਤੇ ਸ਼ਕਤੀ ਦਾ ਸਮੇਲ ਕਰਾਇਆ ,ਗੁਰੂ ਸਾਹਿਬਾਂ ਨੇ ਪਹਿਲਾਂ ਭਗਤੀ ਦਾ ਸਬਕ ਇਸ ਕਰਕੇ ਦ੍ਰਿੜ ਕਰਵਾਇਆ ਕਿ ਭਗਤੀ ਤੋ ਬਿਨਾਂ ਸ਼ਕਤੀ ਜ਼ਾਬਰ,ਅਤਿਆਚਾਰੀ ਨਾ ਬਣ ਸਕੇ ।ਖਾਲਸੇ ਦੀ ਰੂਪ ਰੇਖਾ ਜੋ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤੀ ਸੀ ਤੇ ਬਾਕੀ ਦੇ ਗੁਰੂ ਸਾਹਿਬਾਨਾਂ ਨੇ ਉਸਦਾ ਪ੍ਰਚਾਰ ਕਰਕੇ ਅੰਤਿਮ ਨਿਸ਼ਾਨੇ ਖਾਲਸਾ ਸਾਜਣ ਤੱਕ ਪੂਰਾ ਕੀਤਾ । ਬਾਬੇ ਨਾਨਕ ਨੇ ਸਿੱਖੀ ਵਿੱਚ ਪ੍ਰਵੇਸ਼ ਲਈ
           ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰਿ ਤਲੀ ਗਲੀ ਮੇਰੀ ਆਉ ॥
           ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨਾ ਕੀਜੈ ॥
ਦੀ ਸ਼ਰਤ ਰੱਖੀ ਸੀ ।ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਭਰੇ ਦੀਵਾਨ ਵਿੱਚ ਸੀਸ ਭੇਟ ਕਰਨ ਦਾ ਪਰਚਾ ਪਾਇਆ ਸੀ ।ਸਿੱਖ ਸੂਰਮੇ ਇਸ ਇਮਤਿਹਾਨ ਵਿੱਚ ਗੁਰੂ ਨੂੰ ਆਪਣਾ ਸੀਸ ਭੇਟ ਕਰਕੇ ਪੂਰੇ ਉਤਰੇ ਤੇ ਖਾਲਸੇ ਦੀ ਡਿਗਰੀ ਪ੍ਰਾਪਤ ਕੀਤੀ ।ਦਸਵੇਂ ਪਾਤਸ਼ਾਹ ਨੇ ਖਾਲਸਾ ਸਾਜ ਕੇ ਇਸ ਅੰਦਰ ਸਿੱਖੀ ਸਿਧਾਤਾਂ ਦੀ ਅਜ਼ਾਦੀ ਤੇ ਬਰਾਬਰਤਾ ਦੀ ਸਪਿਰਟ ਅਜਿਹੀ ਭਰੀ ਜਿਸ ਨੇ ਜ਼ਬਰ ਜ਼ੁਲਮ ਕਰਣ ਵਾਲੀ ਹਕੂਮਤ ਅਤੇ ਬ੍ਰਹਮਵਾਦ ਦੇ ਊਚ ਨੀਚ, ਜਾਤ ਪਾਤ, ਛੁਤ ਛਾਤ ਦੇ ਪੰਖਡਵਾਦ ਖਿਲਾਫ ਜਹਾਦ ਅਰੰਭਿਆ ਜਿੱਥੇ ਗੁਰੂ ਸਾਹਿਬਾਂ ਨੇ ਆਪ ਮੋਹਰੀ ਕਤਾਰ ਵਿੱਚ ਖਲੋ ਕੇ ਕੁਰਬਾਨੀਆਂ ਕੀਤੀਆਂ ਤੇ ਖਾਲਸੇ ਨੂੰ ਕੁਰਬਾਨੀ ਕਰਨ ਦਾ ਸਬਕ ਦ੍ਰਿੜ ਕਰਾਇਆ । ਉਚੇ ਸੁਚੇ ਇਕਲਾਖੀ ਮਿਆਰਾਂ ਤੇ ਆਪ ਚੱਲ ਕੇ ਖਾਲਸੇ ਸਾਹਮਣੇ ਮਿਸਾਲਾਂ ਕਾਇਮ ਕੀਤੀਆਂ ।ਉਥੇ ਖਾਲਸੇ ਨਾਲੋ ਖਾਲਸੇ ਦੀ ਰਹਿਤ ਨੂੰ ਵਿਸ਼ੇਸ਼ਤਾ ਦਿੰਦੇ ਹੋਏ ਕਿਹਾ ਕਿ :-
          ਜਬ ਲਗ ਖਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਦੀਉ ਮੈਂ ਸਾਰਾ ॥
          ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪਰਤੀਤ ॥
ਅੱਜ ਫਿਰ ਹਰੇਕ ਸਾਲ ਦੀ ਤਰ੍ਹਾਂ ਖਾਲਸੇ ਦਾ 316ਵਾਂ ਸਾਜਣਾ ਦਿਵਸ ਮਨਾਇਆ ਜਾ ਰਿਹਾ ਹੈ ।ਸਿਆਣੀਆਂ ਕੌਮਾਂ ਜੋ ਆਪਣੇ ਸਲਾਨਾ ਦਿਵਸ ਮਨਾਉਦੀਆਂ ਹਨ ਉਹ ਆਪਣੇ ਪਿਛਲੇ ਸਾਲਾ ਦਾ ਲੇਖਾਂ ਜੋਖਾਂ ਕਰਦੀਆਂ ਹਨ। ਕਿ ਅਸੀ ਕੀ ਗਵਾਇਆ ਤੇ ਕੀ ਖੱਟਿਆ ਹੈ ।ਕੀ ਸਿੱਖ ਕੌਮ ਵੀ ਅੱਜ ਦੇ ਦਿਨ ਕੌਮ ਦੇ ਨਿਘਰਦੇ ਜਾ ਰਹੇ ਹਲਾਤਾਂ ਦਾ ਲੇਖਾ ਜੋਖਾ ਕਰੇਗੀ । ਜਿਸ ਨਿਰਾਲੇ ਖਾਲਸਾ ਪੰਥ ਨੂੰ ਬਿਪਰਨ ਦੀਆਂ ਰੀਤਾਂ ਤੋਂ ਨਿਰਾਲਾ ਬਣਾਇਆ ਸੀ । ਅੱਜ ਉਹੀ ਬਿਪਰਵਾਦ ਸਿੱਖ ਕੌਮ ਦੀਆਂ ਧੁਰ ਜੜ੍ਹਾਂ ਤੱਕ ਪ੍ਰਵੇਸ਼ ਕਰ ਗਿਆ ਹੈ, ਤੇ ਸਾਡੇ ਕੋਲੋ ਖਾਲਸਾਈ ਕਿਰਦਾਰ ਖੋਹ ਕੇ ਸਿਰਫ ਸਰੂਪ ਸਿੱਖੀ ਵਾਲਾ ਤੇ ਕੰਮ ਬਿਪਰਾਵਾਲੇ ਤੇ ਸ਼ੇਰਾ ਦੀ ਕੌਮ ਨੂੰ ਰੂਪੋ ਕਰੂਪ ਕੀਤਾ ਜਾ ਰਿਹਾ ਹੈ, ਤੇ ਧਾਰਮਿਕ ਉਚ ਪੱਦਵੀ ਤੇ ਬਿਰਾਜਮਾਨ ਗੁਰਮਤਿ ਸਿਧਾਤਾਂ ਦੇ ਪਹਿਰੇਦਾਰ, ਸਿੱਖੀ ਦੇ ਪ੍ਰਚਾਰ ਦੇ ਨਾਮ ਹੇਠ ਡੇਰੇਦਾਰ ਸਾਧ ਹੀ ਬਿਪਰਾ ਦੀ ਤਰਫਦਾਰੀ ਕਰ ਰਹੇ ਹਨ ।ਜਿਨ੍ਹਾਂ ਨੇ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬ੍ਰਹਮਵਾਦੀ ਬਿਕ੍ਰਮੀ ਕੈਲੰਡਰ ਵਿੱਚ ਬਦਲ ਦਿੱਤਾ ।ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ “ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੀ ਬਜਾਏ ਇਸ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਤੇ ਇਸ ਵਿੱਚਲੀ ਅਸਲੀਲ ਤੇ ਬਿਪਰਵਾਦੀ, ਦੇਵੀ ਦੇਵਤਿਆਂ ਦੀ ਅਰਾਧਨ ਤੇ ਰਾਜੇ ਰਾਣੀਆਂ ਦੇ ਇਤਿਹਾਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਂ ਦੱਸਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਾਦਰ ਹੀ ਨਹੀ ਕਰ ਰਹੇ ,ਸਗੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖੀ ਜੀਵਨ ਜਾਂਚ ਦੇ ਸਿਧਾਤਾਂ ਦਾ ਵੀ ਘੋਰ ਅਪਮਾਣ ਕਰਕੇ ਵੀ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾ ਰਹੇ ਹਨ । ਅੱਜ ਸਿੱਖੀ ਦੇ ਹਰ ਖੇਤਰ ਵਿਚ ਖੁਦਗਰਜ਼ੀ ,ਨਿੱਜਵਾਦ,ਪਦਾਰਥਵਾਦ ਤੇ ਆਪੋ ਧਾਪੀ ਦਾ ਬੋਲ ਵਾਲਾ ਹੈ ਜਿਸ ਕਾਰਣ ਅੱਜ ਅਸੀ ਆਪਣੇ ਸੁਨਿਹਰੀ ਇਤਿਹਾਸ ,ਵਿਰਸੇ ਅਤੇ ਸ਼ਾਨਦਾਰ ਖਾਲਸਮਈ ਰਵਾਇਤਾਂ ਨੂੰ ਭੁਲ ਗਏ ਹਾਂ ਜਾ ਭੁਲਦੇ ਜਾ ਰਹੇ ਹਾਂ ।ਜਦ ਤੱਕ ਗੁਰੂ ਦਾ ਖਾਲਸਾ ਗੁਰੂ ਦੇ ਦੱਸੇ ਰਾਹ ਤੇ ਚਲਦਾ ਰਿਹਾ ਤੇ ਚਲ ਰਿਹਾ ਹੈ ਤਾਂ ਇਸ ਦੇ ਸਾਹਮਣੇ ਦੁਨੀਆਂ ਦੀ ਕੋਈ ਵੀ ਤਾਕਤ ਇਸ ਦੀ ਦਲੇਰੀ ਤੇ ਸਿਦਕ ਅੱਗੇ ਕੋਈ ਵੀ ਟਿਕ ਨਹੀ ਸਕਿਆ ।ਜਿਸ ਨੇ ਵੀ ਸਿੱਖ ਕੌਮ ਤੇ ਜ਼ੁਲਮ ਕਰਨ ਜਾਂ ਇਸਦੇ ਨਿਰਾਲੇਪਣ ਨੂੰ ਲਲਕਾਰਿਆ ਤਾਂ ਇਸ ਨੇ ਸਬਰ ,ਸਿਦਕ ਤੇ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਸ਼ਹਾਦਤ ਨੂੰ ਹੱਸ ਕੇ ਪਰਵਾਨ ਕੀਤਾ ।ਅੱਜ ਦੇ ਦਿਨ ਗੱਲ ਕਰੀਏ ਮਜੌਦਾ ਸਮੇ ਸਿੱਖੀ ਤੇ ਹਮਲਾਵਾਰਾਂ ਦੀ ਤਾਂ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਹਿੰਦੋਸਤਾਨ ਦੀ ਹਕੂਮਤ ਨੇ ਆਪਣੇ ਪਇਆਦੇ ਗੁਰਬਚਨੇ ਨਰਕਧਾਰੀ ਰਾਹੀ ਸ਼੍ਰੀ ਅੰਮ੍ਰਿਤਸਰ ਦੀ ਪੱਵਿਤਰ ਧਰਤੀ ਤੇ ਸਿੱਖ ਕੌਮ ਨੂੰ ਲਲਕਾਰਿਆਂ ਤਾਂ ਗੁਰੂ ਕੇ ਲਾਲ ਸ਼ਹੀਦ ਭਾਈ ਫੌਜਾਂ ਸਿੰਘ ਜੀ ਨੇ ਆਪਣੇ ਸਾਥੀਆਂ ਸਮੇਤ, ਸਬਰ ਸਿਦਕ ਦਲੇਰੀ ਨਾਲ ਸਾਹਮਣਾ ਕਰਦਿਆਂ ਹੋਇਆਂ 13 ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪੀਕੇ ਪਰਾਤਨ ਸਿੱਖ ਇਤਿਹਾਸ ਨੂੰ ਰੋਸ਼ਨਾਇਆ ਤੇ ਇਸ ਬਿਪਰਵਾਦ ਤੋਂ ਸਦੀਵੀ ਛੁਟਕਾਰਾਂ ਪਾਉਣ ਲਈ ਤੇ ਇਸਦੀ ਗੁਲਾਮੀ ਤੋਂ ਸਿੱਖ ਕੌਮ ਨੂੰ ਅਜ਼ਾਦ ਕਰਾਉਣ ਵਾਸਤੇ ਵੀਹਵੀ ਸਦੀ ਦੇ ਮਹਾਨ ਸ਼ਹੀਦ ਸੰਤ ਸਿਪਾਹੀ ਬਾਬਾ ਜਰਨੈਲ਼ ਸਿੰਘ ਜੀ ਭਿੰਡਰਾਂਵਾਲਿਆ ਵੱਲੋ ਅਰੰਭੇ ਗਏ ਸੰਘਰਸ਼ ਵਿਚ ਵੀ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਵਾਧਾ ਕਰਨ ਵਾਲੇ ਸ਼ਹੀਦਾਂ ਨੇ ਅਥਾਹ ਕੁਰਬਾਨੀਆਂ ਕੀਤੀਆ ਤੇ ਦੁਸ਼ਮਣ ਨੂੰ ਇਹ ਸਾਬਤ ਕਰ ਦਿੱਤਾ ਕਿ ਖਾਲਸਾ ਅਜਿੱਤ ਹੈ। ਇਸ ਨੂੰ ਕੋਈ ਵੀ ਹਰਾ ਨਹੀ ਸਕਦਾ ਉਨਾਂ ਸੂਰਬੀਰ ਯੋਧਿਆਂ ਦੀ ਕੁਰਬਾਨੀ ਨੂੰ ਇਕਵਾਰ ਫਿਰ ਸਿੱਖੀ ਭੇਸ ਵਿੱਚ ਮੌਜੂਦਾ ਡੋਗਰਿਆ ਦੀ ਗਦਾਰੀ ਅਤੇ ਵਜ਼ੀਰੀ ਦੀ ਕੁਰਸੀ ਖਾਤਰ ਕੌਮ ਨੂੰ ਉਸ ਬ੍ਰਹਮਵਾਦੀ ਸੋਚ ਦੇ ਗੁਲਾਮ ਬਣਾ ਕੇ ਕੌਮ ਨਾਮ ਧਰੋਹ ਕਮਾ ਰਹੇ ਅਖੌਤੀ ਲੀਡਰਾਂ ਬਾਰੇ ਕਿਸੇ ਨੇ ਠੀਕ ਹੀ ਕਿਹਾ ਹੈ ਕਿ
                     ਗਿਲਾ ਦੁਸ਼ਮਣਾਂ ਤੇ ਕੀ ਕਰੀਏ ਪਾਤਸ਼ਾਹਾਂ ਦੇ ਪਾਤਸ਼ਾਹ,
                      ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ ਨੇ ॥
ਇਨਾਂ ਸ਼ਬਦਾਂ ਵਿਚ ਕੋਈ ਅਤਿ ਕਥਨੀ ਨਹੀ ਕਿ ਪੰਥ ਦੇ ਗਦਾਰਾਂ ਨੇ ਸਿਰਦਾਰੀਆਂ ਵੇਚ ਦਿੱਤੀਆਂ ਤੇ ਦੁਸ਼ਮਣ ਦੀਆਂ ਸਾਜ਼ਿਸ਼ੀ ਨੀਤੀਆਂ ਤੇ ਹਾਰ ਨੇ ਸਿੱਖ ਕੌਮ ਨੂੰ ਘੋਰ ਨਿਰਾਸ਼ਾ ਦੇ ਆਲਮ ਵਿਚ ਡੋਬ ਦਿੱਤਾ ਹੈ। ਉਥੇ ਸਿੱਖ ਕੌਮ ਦੇ ਅਖੌਤੀ ਬਾਦਲ ਅਕਾਲੀ ਦਲ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਕਰਨ ਲਈ ਇੰਦਰਾ ਗਾਧੀ ਨੂੰ ਹੱਲਾਸ਼ੇਰੀ ਦੇਣ ਤੇ ਦਿੱਲੀ ਵਿੱਚ ਇਸ ਦੇ ਬਜਰੰਗ ਦਲ ਨੇ ਕਾਗਰਸ ਨਾਲ ਰਲ ਕੇ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਭਾਜਪਾ ਜੋ ਸਿੱਖਾਂ ਨੂੰ ਵੱਖਰੀ ਕੌਮ ਮੰਨਣ ਤੋ ਇਨਕਾਰੀ ਤੇ ਸਿੱਖੀ ਸਰੂਪ ਵਿੱਚ ਹੀ ਸਿੱਖਾਂ ਦਾ ਭਗਵਾਂ ਕਰਨ ਵਾਲੀ ਕੱਟੜ ਬ੍ਰਹਮਵਾਦੀ ਸੋਚ ਨਾਲ ਜਾਰੀ ਪਾਕੇ ਰਾਜ ਗੱਦੀਆਂ ਦਾ ਸੁੱਖ ਮਾਣ ਕੇ ਸਿੱਖ ਕੌਮ ਨਾਲ ਸਿੱਖੀ ਸਿਧਾਤਾਂ ਨਾਲ ਆਏ ਦਿਨ ਖਿਲਵਾੜ ਕੀਤਾ ਜਾ ਰਿਹਾ ਹੈ ।ਉਹ ਡੇਰਾਵਾਦ ਰਾਹੀ ਜਾਂ ਫਿਰ ਵੋਟਾਂ ਦੀ ਲਾਲਸਾ ਕਾਰਣ ਆਸ਼ੂਤੋਸ਼ ਭਨਿਆਰੇਵਾਲੇ, ਨਰਕਧਾਰੀ, ਨਾਮਧਾਰੀ, ਸਿਰਸੇਵਾਲਾ ਸਾਧ ਦੇ ਚਰਨਾਂ ਵਿੱਚ ਨੱਕ ਰੰਗੜ ਕੇ ਕੌਮ ਨੂੰ ਮਾਨਸਿਕ ਤੌਰ ਤੇ ਬ੍ਰਹਮਵਾਦ ਦੇ ਗੁਲਾਮ ਬਣਾ ਰਿਹੀ ਹੈ ।ਇਸੇ ਤਰ੍ਹਾਂ ਖਲਿਸਤਾਨ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਦੇ ਵਾਰਿਸ ਅਖਵਾਉਣ ਵਾਲਿਆਂ ਵਿੱਚੋ ਵੀ ਬਹੁਤਿਆਂ ਨੇ ਨਿੱਜੀ ਸਵਾਰਥਾਂ ਦੀ ਖਾਤਰ ਆਪਣੀ ਜ਼ਮੀਰ ਇਹਨਾਂ ਦੇ ਚਰਨਾਂ ਵਿੱਚ ਘਿਰਵੀ ਰੱਖ ਦਿੱਤੀ ਹੈ । ਸਾਧ ਸੰਗਤ ਜੀ ਅੱਜ  ਵਿਸਾਖੀ ਦੇ ਦਿਨ ਇਸ ਦੀ ਵੀ ਪੜਚੋਲ ਕਰੀਏ।ਜੋ ਲੋਕ ਇੱਕ ਪਾਸੇ ਖਲਿਸਤਾਨ ਦੇ ਸ਼ਹੀਦਾਂ ਦੇ ਪਵਿੱਤਰ ਸੁਪਨੇ ਦੀ ਗੱਲ ਕਰਦੇ ਹਨ ਦੂਜੇ ਪਾਸੇ ਉਹਨਾਂ ਨੂੰ ਸ਼ਹੀਦ ਕਰਨ, ਕਰਾਉਣ,ਤੇ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਕਹਿਣ ਵਾਲਿਆਂ ਦੇ ਸੋਹਿਲੇ ਗਾ ਰਹੇ ਹਨ ਤੇ ਉਹਨਾਂ ਦੇ ਹੁਕਮਾਂ ਅੱਗੇ ਸਿਰ ਝੁਕਾ ਰਹੇ ਹਨ। ਇਹੋ ਅਜਿਹੇ ਦੰਭੀ ਤੇ ਪੰਖਡੀ ਜੋ ਕਿ ਖਲਿਸਤਾਨ ਦੇ ਸੰਘਰਸ਼ ਨੂੰ ਬਦਨਾਮ ਕਰਨ ਵਾਲਿਆਂ ਦੀ ਵੀ ਅੱਜ ਦੇ ਦਿਨ ਪੜਚੋਲ ਕਰਨ ਦੀ ਲੋੜ ਹੈ । ਕੀ ਵਿਸਾਖੀ ਵਾਲੇ ਦਿਨ ਜਿਸ ਖਾਲਸੇ ਦੀ ਸਿਰਜਣਾ ਕੀਤੀ ਸੀ ।ਉਸ ਖਾਲਸੇ ਦੇ ਉਚੇ ਸੁਚੇ ਆਦਰਸ਼ ਇਖਲਾਕ ਗਵਾਕੇ ਤੇ ਅੰਨੀ ਸ਼ਰਧਾਂ ਵੱਸ ਹੋ ਕੇ ਬਹਾਰੀ ਮਾਤਰ ਵੱਡੇ ਵੱਡੇ ਲੰਗਰ ਲਾ ਕੇ, ਨਗਰ ਕੀਰਤਨ, ਦੀਵਾਨਾਂ ਵਿੱਚ ਕਹਿਣੀ ਤੇ ਕਥਨੀ ਤੋਂ ਦੂਰ ਜਾਂ ਫਿਰ ਨਿੱਜੀ ਅਣਖ ਤੇ ਗੈਰਤ ਵਿਹੂਣੇ ਅਖੌਤੀ ਆਪੂ ਬਣੇ ਲੀਡਰਾਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਦਿੱਤੇ ਕੌਮ ਦੀ ਅਣਖ ਤੇ ਗੈਰਤ ਵਾਲੇ ਭਾਸ਼ਣਾਂ ਦੁਆਰਾ ਮਨਾਈ ਵਿਸਾਖੀ ਕਦੇ ਵੀ ਕੌਮ ਲਈ ਸਾਰਥਿਕ ਨਹੀ ਹੋ ਸਕਦੀ ਹੈ । ਅੱਜ ਸਿੱਖੀ ਦੇ ਸੁਨਿਹਰੀ ਆਦਰਸ਼ਾ ਦੇ ਕਮਜ਼ੋਰ ਪੈ ਜਾਣ ਕਰਕੇ ਖੁਦ ਪ੍ਰਸਤੀ ਬੇਦਿਲੀ, ਚੌਧਰ ਦੀ ਲਾਲਸਾ, ਪਰਿਵਾਰਪ੍ਰਸਤੀ  ਅੱਗੇ ਆਤਮ ਸਮਰਪਣ ਕਰਨ ਦੀਆਂ ਰੁਚੀਆਂ ਕਾਰਣ ਅੱਜ ਸਿੱਖ ਸਸਤੇ ਭਾਅ ਵਿਕ ਗਿਆ ਜਾ ਵਿਕਣ ਵਾਸਤੇ ਤਿਆਰ ਹੈ ।ਪਰ ਗੁਰੂ ਸਾਹਿਬਾਂ ਵੱਲੋ ਸਾਜਿਆ ਖਾਲਸਈ ਸਪਿਰਟ ਵਾਲਾ ਖਾਲਸਾ ਖਤਮ ਨਹੀ ਹੋਇਆ ਉਹ ਖਾਲਸੇ ਦੀ ਸਰਜ਼ਮੀਨ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਦ੍ਰਿੜਤਾ ਨਾਲ ਸੰਘਰਸ਼ ਕਰ ਰਿਹਾ ਹੈ ।ਪਰ ਅੱਜ  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣ ਵਾਲੇ  ਗੁਰਸਿੱਖਾਂ ਨੂੰ ਆਪਣੇ ਤੇ ਪਰਾਏ ਦੀ ਪਹਿਚਾਨ ਕਰਕੇ ਸਿੱਖ ਕੌਮ ਦੇ ਹੱਕਾਂ ਹਿੱਤਾਂ ਵਾਸਤੇ ਸੰਘਰਸ਼ ਕਰ ਰਹੇ ਸਿੰਘਾਂ ਦਾ ਸਾਥ ਦੇਣ ਚਾਹੀਦਾ ਹੈ । ਸਿੱਖੀ ਸਰੂਪ ਵਿੱਚ ਗੁਰਸਿਧਾਤਾਂ ਦੇ ਸ਼ਬਦੀ ਜਾਲ ਵਿੱਚ ਤੇ ਪੰਥ ਨੂੰ ਖਤਰਾ ਦੀ ਦੁਹਾਈ ਦੇਣ ਵਾਲੇ ਤੇ ਛੋਟੀ ਤੋਂ ਛੋਟੀ ਚੌਧਰ ਦੀ ਖਾਤਰ ਗਦਾਰੀ ਕਰਨ ਵਾਲੀਆਂ ਕਪਟੀ ਜ਼ਮੀਰਾਂ ਵਾਲੇ ਅਖੌਤੀ ਲੀਡਰਾਂ ਤੋ ਸਾਵਧਾਨ ਹੋ ਕੇ ਸਿੱਖ ਕੌਮ ਦੇ ਸਵੈਮਾਣ ਨਾਲ ਜੀਉਣ ਤੇ ਸਿੱਖ ਸਰੂਪ ਵਿੱਚ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਦੇ ਆਗੂ ਬਿਪਰ ਦੀਆਂ ਰੀਤਾਂ ਦੇ ਧਾਰਨੀ ਹੋ ਕੇ ਸਿੱਖ ਕੌਮ ਦੇ ਵਿਹੜੇ ਅੰਦਰ ਬਿਪਰਵਾਦ ਦਾ ਬੋਲ ਬਾਲਾ ਕਰ ਰਹਿਆਂ ਨੂੰ ਪਹਿਚਾਣ ਕੇ ਤੇ ਇਹਨਾਂ ਬਿਪਰ ਦੀਆਂ ਰੀਤਾਂ ਦੀ ਪੜਚੋਲ ਤੇ ਇਸ ਨੂੰ ਬਾਹਰ ਕੱਢਣ ਦਾ ਪ੍ਰਣ ਤੇ, ਆਪਣੇ ਅਜ਼ਾਦ ਵਤਨ ਖਾਲਿਸਤਾਨ ਦੇ ਸੰਘਰਸ਼ ਵਾਸਤੇ ਸੰਘਰਸ਼ਸ਼ੀਲ ਹੋਈਏ ਤਾਂ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਾਲੇ ਖਾਲਸਾ ਪੰਥ ਨੂੰ ਹਿੰਦੋਸਤਾਨ ਦੀ ਬਿਪਰ ਹਕੂਮਤ ਤੋਂ ਖਾਲਸੇ ਦੀ ਸਰਜ਼ਮੀਨ ਨੂੰ ਅਜ਼ਾਦ ਕਰਾਈਏ ਤਾਂ ਹੀ ਸਾਡਾ ਖਾਲਸਾ ਪੰਥ ਦਾ ਸਾਜਣਾ ਦਿਵਸ ਮਨਾਇਆ ਸਫਲ ਹੈ ।
          

ਟਿੱਪਣੀ ਕਰੋ:

About editor

Scroll To Top